ਭਰੇ ਮੰਚ ''ਤੇ ਮੰਤਰੀ ਮਲੂਕਾ ਨੂੰ ਇਹ ਕੀ ਕਹਿ ਗਿਆ ਖਿਡਾਰੀ (ਵੀਡੀਓ)

08/30/2015 7:39:46 PM


ਬਠਿੰਡਾ- ਮੰਚ ਸਜਿਆ ਸੀ ਤੇ ਲੋਕਾਂ ਦੀ ਕਾਫੀ ਭੀੜ ਵੀ ਜੁਟੀ ਸੀ। ਸ਼ਨੀਵਾਰ ਨੂੰ ਬੰਠਿਡਾ ''ਚ ਖੇਡ ਦਿਵਸ ਮੌਕੇ ''ਤੇ ਪੁਰਸਕਾਰ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਮੌਕੇ ਪੇਂਡੂ ਵਿਕਾਸ ਮੰਤਰੀ ਸਿਕੰਦਰ ਸਿੰਘ ਮਲੂਕਾ ਪੁਰਸਕਾਰ ਵੰਡ ਰਹੇ ਸਨ। ਜਿਸ ਦੌਰਾਨ ਤੀਰਅੰਦਾਜ਼ੀ ਦੇ ਕੌਮਾਂਤਰੀ ਖਿਡਾਰੀ ਸੁਖਬੀਰ ਸਿੰਘ ਨੇ ਮੰਤਰੀ ਖਰੀ-ਖਰੀਆਂ ਸੁਣਾਈਆਂ।
ਉਸ ਨੇ ਕਿਹਾ ਮੰਤਰੀ ਜੀ, ਇੱਥੇ ਸਾਡਾ ਸਨਮਾਨ ਨਹੀਂ, ਸਾਡਾ ਅਪਮਾਨ ਹੋ ਰਿਹਾ ਹੈ। ਸੁਖਬੀਰ ਨੇ ਭਰੇ ਮੰਚ ''ਚ ਹੀ ਮੰਤਰੀ ਮਲੂਕਾ ''ਤੇ ਭੜਾਸ ਕੱਢੀ। ਉਸ ਨੇ ਕਿਹਾ ਕਿ 5 ਸਾਲ ਬਾਅਦ ਖਿਡਾਰੀਆਂ ਨੂੰ ਚੈਕ ਦੇਣਾ ਚੁਣਾਵੀ ਸਟੰਟ ਹੈ। ਮਲੂਕਾ ਨੇ ਖਿਡਾਰੀ ਸੁਖਬੀਰ ਨੂੰ ਜਦੋਂ 12 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਦੇਣ ਲੱਗੇ ਤਾਂ ਉਸ ਨੇ ਕਿਹਾ ਕਿ ਮੰਤਰੀ ਜੀ, ਇਹ ਲਵੋਂ 12 ਹਜ਼ਾਰ, ਨਹੀਂ ਚਾਹੀਦੇ। ਉਸ ਨੇ ਆਪਣੀਆਂ ਪ੍ਰਾਪਤੀਆਂ ਗਿਣਾਉਂਦੇ ਹੋਏ ਕਿਹਾ ਕਿ 12 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਨਹੀਂ ਉਸ ਦੀ ਰਾਸ਼ੀ ਤਾਂ ਇਕ ਲੱਖ ਰੁਪਏ ਬਣਦੀ ਹੈ। ਮੰਤਰੀ ਮਲੂਕਾ ਨੇ ਬਾਅਦ ਵਿਚ ਗੱਲ ਕਰਨ ਨੂੰ ਕਿਹਾ ਪਰ ਸੁਖਬੀਰ ਨੇ ਇਹ ਕਹਿ ਕੇ ਪੈਸੇ ਵਾਪਸ ਕਰ ਦਿੱਤੇ ਕਿ ਬਾਅਦ ''ਚ ਕਿਸ ਨੇ ਗੱਲ ਕਰਨੀ ਹੈ। ਉਸ ਨੇ ਕਿਹਾ ਕਿ ਸਰਕਾਰ ਦੀਆਂ ਘਟੀਆਂ ਨੀਤੀਆਂ ਕਾਰਨ ਕੌਮਾਂਤਰੀ ਖਿਡਾਰੀ ਦੇ ਬਾਵਜੂਦ ਵੀ ਖੇਤੀ ਕਰ ਰਿਹਾ ਹਾਂ। 
ਹਾਲਾਂਕਿ ਮੰਤਰੀ ਮਲੂਕਾ ਨੇ ਮਾਮਲਾ ਸ਼ਾਂਤ ਕਰਨ ਲਈ ਸੁਖਬੀਰ ਨੂੰ ਚਲੇ ਜਾਣ ਲਈ ਕਿਹਾ। ਆਖਰਕਾਰ ਪ੍ਰਬੰਧਕਾਂ ਨੇ ਖਿਡਾਰੀ ਸੁਖਬੀਰ ਨੂੰ ਸ਼ਾਂਤ ਕਰਵਾਇਆ। ਆਪਣੀ ਗੱਲ ਨੂੰ ਰੱਖਦੇ ਹੋਏ ਸੁਖਬੀਰ ਨੇ ਕਿਹਾ ਕਿ ਤੀਰਅੰਦਾਜ਼ੀ ਵਿਚ ਕੌਮਾਂਤਰੀ ਪੱਧਰ ''ਤੇ ਉਸ ਨੇ ਕਈ ਤਮਗੇ ਜਿੱਤੇ। ਉਸ ਨੇ ਕਿਹਾ ਕਿ ਸਰਕਾਰ ਖਿਡਾਰੀਆਂ ਪ੍ਰਤੀ ਉਦਾਸੀਨ ਹੈ, ਨਾ ਤਾਂ ਉਨ੍ਹਾਂ ਨੂੰ ਇਨਾਮੀ ਰਾਸ਼ੀ ਮਿਲ ਰਹੀ ਹੈ ਅਤੇ ਨਾ ਹੀ ਕੋਈ ਚੰਗੀ ਨੌਕਰੀ। ਉਸ ਨੇ ਇਸ ਦੇ ਨਾਲ ਹੀ ਕਿਹਾ ਕਿ ਇਹ ਜੋ ਰਾਸ਼ੀ ਵੰਡੀ ਜਾ ਰਹੀ ਹੈ, ਉਹ ਖਿਡਾਰੀਆਂ ਪ੍ਰਤੀ ਪ੍ਰੇਮ ਨਹੀਂ ਸਗੋਂ ਕਿ ਚੋਣਾਂ ਨੇੜੇ ਆਉਣ ਵਾਲੀਆਂ ਹਨ, ਇਸ ਲਈ ਇਹ ਮਹਜ ਇਕ ਚੋਣਾਵੀ ਸਟੰਟ ਹੈ। ਸੁਖਬੀਰ ਪਿੰਡ ਕੋਠੇ ਚੇਤ ਦਾ ਰਹਿਣ ਵਾਲਾ ਹੈ। ਉਹ ਕਿਸਾਨ ਪਰਿਵਾਰ ਦਾ ਬੇਟਾ ਹੈ। ਸਰਕਾਰ ਵਲੋਂ ਨੌਕਰੀ ਨਾ ਮਿਲਣ ''ਤੇ ਸੁਖਬੀਰ ਨੇ ਖੇਡ ਛੱਡ ਕੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਐਮ. ਏ. ''ਚ ਟਾਪ ਕੀਤਾ ਹੋਇਆ ਹੈ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Tanu

News Editor

Related News