ਅਕਾਲੀ ਦਲ-ਭਾਜਪਾ ਦੇ ਸਮਝੌਤੇ ਨੂੰ ਲੈ ਕੇ ਸਿਕੰਦਰ ਸਿੰਘ ਮਲੂਕਾ ਦਾ ਵੱਡਾ ਬਿਆਨ ਆਇਆ ਸਾਹਮਣੇ

Saturday, Nov 19, 2022 - 10:47 AM (IST)

ਅਕਾਲੀ ਦਲ-ਭਾਜਪਾ ਦੇ ਸਮਝੌਤੇ ਨੂੰ ਲੈ ਕੇ ਸਿਕੰਦਰ ਸਿੰਘ ਮਲੂਕਾ ਦਾ ਵੱਡਾ ਬਿਆਨ ਆਇਆ ਸਾਹਮਣੇ

ਜਲੰਧਰ (ਜ.ਬ.)- ਭਾਜਪਾ ਨਾਲ ਗਠਜੋੜ ਸਬੰਧੀ ਚੱਲ ਰਹੇ ਵਿਵਾਦ ’ਤੇ ਸਪੱਸ਼ਟੀਕਰਨ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਅਕਾਲੀ ਦਲ ਦਾ ਭਾਜਪਾ ਨਾਲ ਬਹੁਤ ਪੁਰਾਣਾ ਰਿਸ਼ਤਾ ਹੈ ਪਰ ਕਿਸਾਨ ਅੰਦੋਲਨ ਕਾਰਨ ਵਿਚਾਰਾਂ ਦੇ ਮਤਭੇਦ ਹੋਣ ਕਾਰਨ ਉਨ੍ਹਾਂ ਨਾਲੋਂ ਜੋ ਨਾਤਾ ਟੁੱਟਿਆ ਸੀ, ਬਾਅਦ ’ਚ ਪ੍ਰਧਾਨ ਮੰਤਰੀ ਨੇ ਕਿਸਾਨਾਂ ਅਤੇ ਪੰਜਾਬ ਦੀ ਗੱਲ ਨੂੰ ਸਵੀਕਾਰ ਕਰ ਲਿਆ ਸੀ ਪਰ ਬੀਤੇ ਦਿਨੀਂ ਉਨ੍ਹਾਂ ਵੱਲੋਂ ਭਾਜਪਾ ਨਾਲ ਗਠਜੋੜ ਦੇ ਬਿਆਨ ’ਤੇ ਜਿਸ ਤਰ੍ਹਾਂ ਵਿਰੋਧੀ ਪਾਰਟੀਆਂ, ਜਿਨ੍ਹਾਂ ’ਚ ਭਾਜਪਾ ਅਤੇ ਹੋਰਨਾਂ ਸਮੇਤ ਮੀਡੀਆ ’ਚ ਵੀ ਜਿਸ ਤਰ੍ਹਾਂ ਦਾ ਵਿਵਾਦ ਛਿੜਿਆ, ਉਹ ਬੇਹੱਦ ਗਲਤ ਹੈ।

ਇਹ ਵੀ ਪੜ੍ਹੋ : ਜਲੰਧਰ ’ਚ ਮਿਲ ਰਹੀ ਸਹੂਲਤ: 10 ਰੁਪਏ ਦਾ ਉਬਲਿਆ ਆਂਡਾ ਖਾਓ, ਸੜਕ ’ਤੇ ਬੈਠ ਕੇ ਹੀ ਲਾਓ ਜਿੰਨੇ ਮਰਜ਼ੀ ਪੈੱਗ

ਮਲੂਕਾ ਨੇ ਭਾਜਪਾ ’ਤੇ ਵਰ੍ਹਦਿਆਂ ਕਿਹਾ ਕਿ ਜੇਕਰ ਭਾਜਪਾ ਸੋਚਦੀ ਹੈ ਕਿ ਅਕਾਲੀ ਦਲ ਨੂੰ ਉਨ੍ਹਾਂ ਦੀ ਸਖ਼ਤ ਲੋੜ ਹੈ ਤਾਂ ਇਹ ਉਨ੍ਹਾਂ ਦੀ ਗਲਤਫ਼ਹਿਮੀ ਹੈ, ਕਿਉਂਕਿ ਜਦੋਂ ਵੀ ਕੋਈ ਪਾਰਟੀ ਦੂਜੀ ਪਾਰਟੀ ਨਾਲ ਸਮਝੌਤਾ ਕਰਦੀ ਹੈ ਤਾਂ ਉਹ ਪਿਆਰ ਅਤੇ ਸਨੇਹ ਨਾਲ ਸਮਝੌਤਾ ਹੁੰਦਾ ਹੈ ਨਾ ਕਿ ਕਿਸੇ ਨੂੰ ਜ਼ਲੀਲ ਕਰਕੇ ਸਮਝੌਤਾ ਕੀਤਾ ਜਾਂਦਾ ਹੈ। ਇਸ ਲਈ ਇਹ ਸਮਾਨਤਾ ਦੀ ਗੱਲ ਹੈ। ਨਾਲ ਹੀ ਸਮਝੌਤਾ ਕਰਨ ਦੀ ਸ਼ਕਤੀ ਪਾਰਟੀ ਪ੍ਰਧਾਨ ਜਾਂ ਸਿਰਫ਼ ਕੋਰ ਕਮੇਟੀ ਨੂੰ ਹੁੰਦੀ ਹੈ। ਪੰਜਾਬ ’ਚ ਭਾਜਪਾ ਨੂੰ ਛੋਟੇ ਭਰਾ ਦੀ ਭੂਮਿਕਾ ਹੀ ਨਿਭਾਉਣੀ ਪਵੇਗੀ, ਜੇਕਰ ਭਾਜਪਾ ਇਹ ਸਮਝਦੀ ਹੈ ਕਿ ਭਾਜਪਾ ਤੋਂ ਬਿਨਾਂ ਅਕਾਲੀ ਦਲ ਦਾ ਕੁਝ ਨਹੀਂ ਬਣ ਸਕਦਾ ਤਾਂ ਉਹ ਭੁਲੇਖੇ ’ਚ ਹੈ, ਕਿਉਂਕਿ ਅਕਾਲੀ ਦਲ ਵੀ ਕਿਸੇ ਹੋਰ ਪਾਰਟੀ ’ਤੇ ਨਿਰਭਰ ਨਹੀਂ ਹੈ। ਮੈਂ ਹੈਰਾਨ ਹਾਂ ਕਿ ਪਿਛਲੇ ਦਿਨੀਂ ਕਿਸਾਨ ਅੰਦੋਲਨ ਦੌਰਾਨ ਭਾਜਪਾ ਆਗੂਆਂ ਵੱਲੋਂ ਜਿਸ ਤਰ੍ਹਾਂ ਦੇ ਬਿਆਨ ਦਿੱਤੇ ਗਏ ਹਨ ਕਿ ਖੇਤੀ ਬਿੱਲ ਵਾਪਸ ਨਹੀਂ ਲਏ ਜਾਣਗੇ ਪਰ ਬਿੱਲ ਵਾਪਸ ਲੈਣ ਤੋਂ ਬਾਅਦ ਪੰਜਾਬ ਭਾਜਪਾ ਆਗੂਆਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ।

ਇਹ ਵੀ ਪੜ੍ਹੋ : ਬਿਹਾਰ ’ਚ ਪਈ ਰੰਜਿਸ਼ ਦਾ ਜਲੰਧਰ ’ਚ ਕਾਤਲ ਨੇ ਲਿਆ ਬਦਲਾ, 6 ਮਹੀਨਿਆਂ ਤੋਂ ਬਦਲਾ ਲੈਣ ਦੀ ਬਣਾ ਰਿਹਾ ਸੀ ਇਹ ਯੋਜਨਾ

ਉਨ੍ਹਾਂ ਕਿਹਾ ਕਿ ਦੂਜੇ ਪਾਸੇ ਅਕਾਲੀ ਦਲ ਦਾ ਬਹੁਜਨ ਸਮਾਜ ਪਾਰਟੀ ਨਾਲ ਅਤੇ ਪਹਿਲਾਂ ਕਮਿਊਨਿਸਟ ਪਾਰਟੀ ਨਾਲ ਸਮਝੌਤਾ ਬਹੁਤ ਵਧੀਆ ਤਰੀਕੇ ਨਾਲ ਚੱਲਦਾ ਰਿਹਾ ਹੈ। ਅਕਾਲੀ ਦਲ ਲਈ ਰਸਤੇ ਬਹੁਤ ਖੁੱਲ੍ਹੇ ਹਨ ਪਰ ਉਨ੍ਹਾਂ ਵੱਲੋਂ ਕਹੀ ਗਈ ਗੱਲ ਦਾ ਇਹ ਮਤਲਬ ਕੱਢਣਾ ਕਿ ਅਕਾਲੀ ਦਲ ਤਾਂ ਭਾਜਪਾ ਨਾਲ ਸਮਝੌਤਾ ਕਰਨ ਲਈ ਬਹੁਤ ਉਤਸੁਕ ਹੈ ਅਤੇ ਉਨ੍ਹਾਂ ਦੇ ਪਿੱਛੇ ਭੱਜ ਰਿਹਾ ਹੈ ਤਾਂ ਇਹ ਭਾਜਪਾ ਆਗੂਆਂ ਦੀ ਦੋਹਰੀ ਮਾਨਸਿਕਤਾ ਨੂੰ ਦਰਸਾਉਂਦਾ ਹੈ, ਕਿਉਂਕਿ ਸਮਝੌਤਾ ਹਮੇਸ਼ਾ ਬਰਾਬਰੀ ਨਾਲ ਹੁੰਦਾ ਹੈ। ਅਕਾਲੀ ਦਲ ਸੰਘਰਸ਼ ’ਚੋਂ ਪੈਦਾ ਹੋਈ ਪਾਰਟੀ ਹੈ। ਇਸ ਨੇ ਪਿਛਲੇ ਸਮੇਂ ’ਚ ਵੀ ਕਈ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਹੈ ਅਤੇ ਅਕਾਲੀ ਦਲ ਨੇ ਪੂਰੇ ਦੇਸ਼ ’ਚ ਆਪਣਾ ਝੰਡਾ ਲਹਿਰਾਇਆ ਹੈ। ਆਉਣ ਵਾਲਾ ਸਮਾਂ ਵੀ ਅਕਾਲੀ ਦਲ ਲਈ ਚੰਗਾ ਰਹੇਗਾ ਅਤੇ ਅਗਲੀਆਂ ਚੋਣਾਂ ’ਚ ਇਕ ਵਾਰ ਫਿਰ ਅਕਾਲੀ ਦਲ ਦੀ ਸਰਕਾਰ ਬਣੇਗੀ।

ਇਹ ਵੀ ਪੜ੍ਹੋ : ਨਕੋਦਰ: ਪ੍ਰੇਮ ਜਾਲ 'ਚ ਫਸਾ ਕੇ ਕੁੜੀ ਨਾਲ ਬਣਾਏ ਸਰੀਰਕ ਸੰਬੰਧ, ਜਦ ਵਿਆਹ ਲਈ ਕਿਹਾ ਤਾਂ ਕੀਤਾ ਇਹ ਕਾਰਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

shivani attri

Content Editor

Related News