ਸਿਕੰਦਰ ਸਿੰਘ ਮਲੂਕਾ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜ਼ਮ ਵਿੰਗ ਦੇ ਜੱਥੇਬੰਦਕ ਢਾਂਚੇ ਦਾ ਵਿਸਥਾਰ
Thursday, Oct 07, 2021 - 09:23 PM (IST)
ਚੰਡੀਗੜ੍ਹ(ਅਸ਼ਵਨੀ): ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜ਼ਮ ਵਿੰਗ ਦੇ ਕੋਆਰਡੀਨੇਟਰ ਸਿਕੰਦਰ ਸਿੰਘ ਮਲੂਕਾ ਨੇ ਮੁਲਾਜ਼ਮ ਵਿੰਗ ਦੇ ਪ੍ਰਧਾਨ ਈਸ਼ਰ ਸਿੰਘ ਮੰਝਪੁਰ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਵਿੰਗ ਦੇ ਜੱਥੇਬੰਦਕ ਢਾਂਚੇ ਦਾ ਵਿਸਥਾਰ ਕਰ ਦਿੱਤਾ। ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਸੂਚੀ ਅਨੁਸਾਰ ਮਲੂਕਾ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਮੁਲਾਜ਼ਮ ਆਗੂਆਂ ਨੂੰ ਇਸ ਜੱਥੇਬੰਦਕ ਢਾਂਚੇ ਵਿਚ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਮੁਲਾਜ਼ਮ ਆਗੂਆਂ ਨੂੰ ਵੱਖ-ਵੱਖ ਅਹੁਦਿਆਂ ’ਤੇ ਨਿਯੁਕਤ ਕੀਤਾ ਗਿਆ ਹੈ ਉਨ੍ਹਾਂ ਦਾ ਵਿਸਥਾਰ ਹੇਠ ਲਿਖੇ ਅਨੁਸਾਰ ਹੈ।
ਇਹ ਵੀ ਪੜ੍ਹੋ- ਸੁਖਬੀਰ ਬਾਦਲ ਨੇ ਪਿਛਲੇ ਪੰਜ ਦਿਨਾਂ ’ਚ 2 ਅਧਿਆਪਕਾਂ ਤੋਂ ਇਲਾਵਾ ਘੱਟਗਿਣਤੀ ਮੈਂਬਰਾਂ ਦੇ ਕਤਲ ਦੀ ਕੀਤੀ ਨਿਖੇਧੀ
ਸੀਨੀਅਰ ਮੀਤ ਪ੍ਰਧਾਨ: ਪਿ੍ਰੰਸੀਪਲ ਨਰੇਸ਼ ਕੁਮਾਰ ਗੋਇਲ ਪਟਿਆਲਾ ਅਤੇ ਬਰਜਿੰਦਰ ਸਿੰਘ ਮਾਨ ਬਠਿੰਡਾ ਦੇ ਨਾਮ ਸ਼ਾਮਿਲ ਹਨ। ਇਸੇ ਤਰ੍ਹਾਂ ਭੁਪਿੰਦਰ ਸਿੰਘ ਭਾਂਖਰਪੁਰ ਪੁੱਤਰ ਸ਼ਹੀਦ ਬਖਤਾਵਰ ਸਿੰਘ ਨੂੰ ਮੁਲਾਜ਼ਮ ਵਿੰਗ ਦਾ ਵਿਧਾਨ ਸਭਾ ਹਲਕਾ ਡੇਰਾਬਸੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।
ਕਾਨੂੰਨੀ ਸਲਾਹਕਾਰ: ਐੱਮ.ਐੱਲ ਕਪਿਲ ਜਲੰਧਰ ਜਨਰਲ ਸਕੱਤਰ ਹਰਜਿੰਦਰ ਸਿੰਘ ਕੋਹਲੀ ਤਰਨਤਾਰਨ ਅਤੇ ਵਿਰਸਾ ਸਿੰਘ ਪੰਨੂ ਤਰਨਤਾਰਨ ਦੇ ਨਾਮ ਸ਼ਾਮਿਲ ਹਨ। ਮੀਤ ਪ੍ਰਧਾਨ ਹਰਜਿੰਦਰ ਸਿੰਘ ਖਾਲਸਾ ਪਠਾਨਕੋਟ, ਜਸਵਿੰਦਰ ਸਿੰਘ ਖੁਣ-ਖੁਣ ਹੁਸ਼ਿਆਰਪੁਰ, ਦਰਸ਼ਨ ਸਿੰਘ ਹੁਸ਼ਿਆਰਪੁਰ, ਗੁਰਦੇਵ ਕੌਰ ਖਾਲਸਾ ਰੋਪੜ, ਗੁਰਮਿੰਦਰ ਕੌਰ ਜੈਤੋਂ, ਸਿਕੰਦਰ ਸਿੰਘ ਭਾਗੀਕੇ, ਜਗਮੇਲ ਸਿੰਘ ਬਰਨਾਲਾ, ਰਜਿੰਦਰ ਸਿੰਘ ਵਿਰਕ ਲੁਧਿਆਣਾ, ਰਾਮ ਕਿ੍ਰਸ਼ਨ ਹੁਸ਼ਿਆਰਪੁਰ, ਜਗਦੇਵ ਸਿੰਘ ਮਾਨ ਬਠਿੰਡਾ, ਗੁਰਮੀਤ ਸਿੰਘ ਅੰਮ੍ਰਿਤਸਰ, ਜਗਮੇਲ ਸਿੰਘ ਪੱਖੋ ਬਰਨਾਲਾ ਅਤੇ ਸਤਵੀਰ ਸਿੰਘ ਖਟੜਾ ਚੰਡੀਗੜ੍ਹ ਦੇ ਨਾਮ ਸ਼ਾਮਿਲ ਹਨ।
ਇਹ ਵੀ ਪੜ੍ਹੋ- ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਉਡਣ ਦਸਤੇ ਨੇ ਇਕ ਪਰਮਲ ਝੋਨੇ ਦਾ ਟਰੱਕ ਜ਼ਬਤ ਕਰਵਾਇਆ : ਆਸ਼ੂ
ਜੂਨੀਅਰ ਮੀਤ ਪ੍ਰਧਾਨ: ਸਤਨਾਮ ਸਿੰਘ ਸੈਣੀ ਗੁਰਦਾਸਪੁਰ, ਬਲਵੀਰ ਸਿੰਘ ਜਲਾਲਾਬਾਦ ਅਤੇ ਦਿਲਬਾਗ ਸਿੰਘ ਨਵਾਂਸ਼ਹਿਰ ਦੇ ਨਾਮ ਸ਼ਾਮਿਲ ਹਨ।
ਸਕੱਤਰ: ਗੁਰਮੀਤ ਸਿੰਘ ਘਰਾਚੋਂ ਜਲੰਧਰ, ਭੁਪਿੰਦਰ ਸਿੰਘ ਹੁਸ਼ਿਆਰਪੁਰ, ਮਾਸਟਰ ਹਰਦੇਵ ਸਿੰਘ ਪਠਾਨਕੋਟ, ਹਰਚਰਨ ਸਿੰਘ ਗੁਰਦਾਸਪੁਰ, ਬਲਵੀਰ ਸਿੰਘ ਜਲਾਲਾਬਾਦ ਅਤੇ ਮਨੋਹਰ ਲਾਲ ਫਾਜ਼ਿਲਕਾ ਦੇ ਨਾਮ ਸ਼ਾਮਿਲ ਹਨ।
ਜੱਥੇਬੰਦਕ ਸਕੱਤਰ: ਬਲਵਿੰਦਰ ਸਿੰਘ ਸ਼ਾਹਪੁਰਕੰਢੀ, ਮੰਗਲ ਸਿੰਘ ਸੰਧੂ ਬਟਾਲਾ, ਨਰਿੰਦਰ ਸਿੰਘ ਗੜਾਗਾਂ ਫਤਹਿਗੜ੍ਹ ਸਾਹਿਬ, ਰਘਬੀਰ ਸਿੰਘ ਮੋਹਾਲੀ, ਰੇਸ਼ਮ ਸਿੰਘ ਮੁਕਤਸਰ ਸਾਹਿਬ ਅਤੇ ਰਛਪਾਲ ਸਿੰਘ ਮੌਜਗੜ੍ਹ ਮੋਗਾ ਦੇ ਨਾਮ ਸ਼ਾਮਿਲ ਹਨ।
ਇਹ ਵੀ ਪੜ੍ਹੋ- ਹਿਰਾਸਤ ’ਚ ਰੱਖਣ ਮਗਰੋਂ ਨਵਜੋਤ ਸਿੱਧੂ ਤੇ ਮੰਤਰੀਆਂ ਨੂੰ ਲਖੀਮਪੁਰ ਜਾਣ ਦੀ ਮਿਲੀ ਇਜਾਜ਼ਤ
ਵਰਕਿੰਗ ਕਮੇਟੀ: ਪਵਨ ਕੁਮਾਰ ਸਿੰਗਲਾ, ਸੁਖਵੀਰ ਸਿੰਘ ਸੰਗਰੂਰ, ਈਸ਼ਵਰ ਸਿੰਘ ਗੁਰਦਾਸਪੁਰ, ਗੁਰਦਾਸ ਸਿੰਘ ਪਠਾਨਕੋਟ, ਮਨਮੋਹਨ ਸਿੰਘ ਮੋਹਾਲੀ, ਕੇਸਰ ਸਿੰਘ ਮੋਹਾਲੀ, ਲਖਵਿੰਦਰ ਸਿੰਘ ਮੋਹਾਲੀ, ਅਵਿਨਾਸ਼ ਕੁਮਾਰ ਮੁਨਸ਼ੀ ਅੰਮ੍ਰਿਤਸਰ, ਪ੍ਰਕਾਸ਼ ਸਿੰਘ ਨਾਹਰ ਅੰਮ੍ਰਿਤਸਰ, ਅਵਤਾਰ ਸਿੰਘ ਬਹਿਲੂ ਰੋਪੜ, ਪ੍ਰਕਾਸ਼ ਸਿੰਘ ਗੋਹਲਣੀ ਰੋਪੜ, ਕੇਸਰ ਸਿੰਘ ਮੋਹਾਲੀ, ਲਖਵਿੰਦਰ ਸਿੰਘ ਮੋਹਾਲੀ, ਰਘੁਬੀਰ ਸਿੰਘ ਸੂਰੇਵਾਲ ਰੋਪੜ, ਮਨੋਹਰ ਲਾਲ ਫਾਜ਼ਿਲਕਾ ਅਤੇ ਭੁਪਿੰਦਰ ਕੌਰ ਮੋਗਾ ਦੇ ਨਾਮ ਸ਼ਾਮਿਲ ਹਨ।