ਪੰਜਾਬ ਦਾ ਬਜਟ : ਸਿੱਖਿਆ ਤੇ ਸਿਹਤ ਖੇਤਰਾਂ ’ਤੇ ਰਕਮ ’ਚ ਭਾਰੀ ਵਾਧੇ ਦੀ ਸੰਭਾਵਨਾ

Saturday, Jun 25, 2022 - 12:16 PM (IST)

ਪੰਜਾਬ ਦਾ ਬਜਟ : ਸਿੱਖਿਆ ਤੇ ਸਿਹਤ ਖੇਤਰਾਂ ’ਤੇ ਰਕਮ ’ਚ ਭਾਰੀ ਵਾਧੇ ਦੀ ਸੰਭਾਵਨਾ

ਜਲੰਧਰ (ਧਵਨ) : ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੇਸ਼ ਕੀਤੇ ਜਾ ਰਹੇ ਆਪਣੇ ਪਹਿਲੇ ਬਜਟ ਵਿਚ ਸਰਕਾਰ ਵਲੋਂ ਸਿੱਖਿਆ ਤੇ ਸਿਹਤ ਖੇਤਰਾਂ ਲਈ ਬਜਟ ਰਕਮ ’ਚ ਭਾਰੀ ਵਾਧਾ ਕੀਤੇ ਜਾਣ ਦੀ ਸੰਭਾਵਨਾ ਹੈ | ਦਿੱਲੀ ਸਰਕਾਰ ਦੇ ਬਜਟ ਦੀ ਝਲਕ ਪੰਜਾਬ ਦੇ ਬਜਟ ’ਤੇ ਦੇਖੀ ਜਾ ਸਕਦੀ ਹੈ। ਦਿੱਲੀ ’ਚ ਕੇਜਰੀਵਾਲ ਸਰਕਾਰ ਵੱਲੋਂ ਆਪਣੇ ਬਜਟ ਦਾ ਵੱਡਾ ਹਿੱਸਾ ਸਿੱਖਿਆ ਅਤੇ ਸਿਹਤ ਖੇਤਰਾਂ ’ਤੇ ਖਰਚ ਕੀਤਾ ਜਾਂਦਾ ਹੈ। ਇਸੇ ਤਹਿਤ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੀ ਇਸ ਵਾਰ ਸਿੱਖਿਆ ਅਤੇ ਸਿਹਤ ਖੇਤਰ ਵਿੱਚ ਅਹਿਮ ਸੁਧਾਰ ਕਰੇਗੀ। ਮੁੱਖ ਮੰਤਰੀ ਪਹਿਲਾਂ ਹੀ 15 ਅਗਸਤ ਤੋਂ ਮੁਹੱਲਾ ਕਲੀਨਿਕ ਸ਼ੁਰੂ ਕਰਨ ਦਾ ਐਲਾਨ ਕਰ ਚੁੱਕੇ ਹਨ। ਇਸ ਲਈ ਬਜਟ ਵਿੱਚ ਭਾਰੀ ਵਾਧਾ ਕੀਤਾ ਜਾ ਸਕਦਾ ਹੈ ਕਿਉਂਕਿ 15 ਅਗਸਤ ਤੋਂ ਪਹਿਲੇ ਪੜਾਅ ਵਿੱਚ ਕੁਝ ਵਿਧਾਨ ਸਭਾ ਹਲਕਿਆਂ ਵਿੱਚ ਮੁਹੱਲਾ ਕਲੀਨਿਕ ਸ਼ੁਰੂ ਕੀਤੇ ਜਾਣਗੇ।  

ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ ਪੰਜਾਬ ’ਚ ਟੋਪੀ ਤੋਂ ਕੇਸਰੀ ਪੱਗ ’ਚ ਹੋਈ ਤਬਦੀਲ    

10 ਸਾਲਾਂ ’ਚ ਪੰਜਾਬ ’ਤੇ ਦੇਣਦਾਰੀਆਂ 29099 ਕਰੋੜ ਰੁਪਏ ਤੋਂ ਵਧ ਕੇ 2.93 ਲੱਖ ਕਰੋੜ ਰੁਪਏ ਹੋ ਗਈਆਂ
ਦੇਸ਼ ਵਿੱਚ ਪੰਜਾਬ ਦੀ ਆਰਥਿਕਤਾ ਹੁਣ ਅਜਿਹੀ ਬਣ ਚੁੱਕੀ ਹੈ ਕਿ ਕਰਜ਼ੇ ਦਾ ਭਾਰ ਲਗਾਤਾਰ ਵਧਦਾ ਜਾ ਰਿਹਾ ਹੈ। 2000-01 ਵਿੱਚ ਪੰਜਾਬ ’ਤੇ ਕਰਜ਼ੇ ਦੀਆਂ ਦੇਣਦਾਰੀਆਂ 29099 ਕਰੋੜ ਸਨ ਜੋ 2021-22 ਵਿੱਚ ਵੱਧ ਕੇ 2.93 ਲੱਖ ਕਰੋੜ ਹੋ ਗਈਆਂ। ਸਰਕਾਰ ਨੂੰ ਪ੍ਰਾਪਤ ਹੋਣ ਵਾਲਾ ਬਹੁਤਾ ਮਾਲੀਆ ਮੌਜੂਦਾ ਕਰਜ਼ਿਆਂ ਦੀ ਮੁੜ ਅਦਾਇਗੀ ਅਤੇ ਉਸ ’ਤੇ ਵਿਆਜ ਵੱਲ ਜਾਂਦਾ ਹੈ। ਵਿਕਾਸ ਕਾਰਜਾਂ ਲਈ ਸਰਕਾਰ ਕੋਲ ਬਹੁਤ ਘੱਟ ਪੈਸਾ ਬਚਿਆ ਹੈ। ਸਰਕਾਰ ਕੁੱਲ ਮਾਲੀ ਖਰਚੇ ਦਾ 60 ਫੀਸਦੀ ਹਿੱਸਾ ਆਪਣੇ ਜ਼ਰੂਰੀ ਕੰਮਾਂ ’ਤੇ ਖਰਚ ਕਰਦੀ ਹੈ ਜਿਨ੍ਹਾਂ ’ਚ ਸਰਕਾਰੀ ਕਰਮਚਾਰੀਆਂ ਦੀ ਤਨਖਾਹ ਅਤੇ ਪੈਨਸ਼ਨਰਾਂ ਨੂੰ ਪੈਨਸ਼ਨ ਦਾ ਭੁਗਤਾਨ ਕਰਨਾ ਸ਼ਾਮਲ ਹੈ।

ਇਹ ਵੀ ਪੜ੍ਹੋ : ਐੱਨ.ਆਈ.ਏ. ਦੇ ਮੁਖੀ ਬਣਨ ਵਾਲੇ ਪੰਜਾਬ ਦੇ ਪਹਿਲੇ ਅਧਿਕਾਰੀ ਬਣੇ ਦਿਨਕਰ ਗੁਪਤਾ    

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News