ਨਾਭਾ ''ਚ ਕੱਟਿਆ ਗਿਆ ਸਿੱਧੂ ਮੂਸੇਵਾਲਾ ਦਾ ਚਾਲਾਨ

Saturday, Jun 06, 2020 - 06:30 PM (IST)

ਨਾਭਾ ''ਚ ਕੱਟਿਆ ਗਿਆ ਸਿੱਧੂ ਮੂਸੇਵਾਲਾ ਦਾ ਚਾਲਾਨ

ਨਾਭਾ (ਰਾਜੇਸ਼,ਰਾਹੁਲ ਖੁਰਾਣਾ): ਬਿਨਾਂ ਮਨਜ਼ੂਰੀ ਤੋਂ ਹਥਿਆਰਾਂ ਨਾਲ ਸ਼ੂਟਿੰਗ ਕਰਨ ਦੇ ਮਾਮਲੇ 'ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅੱਜ ਫਿਰ ਤੋਂ ਇਕ ਨਵੇਂ ਵਿਵਾਦ 'ਚ ਫਸ ਗਏ ਹਨ। ਸ਼ਨੀਵਾਰ ਨੂੰ ਨਾਭਾ ਪੁਲਸ ਨੇ ਉਨ੍ਹਾਂ ਦਾ ਚਾਲਾਨ ਕੱਟਿਆ ਹੈ। ਸਿੱਧੂ ਮੂਸੇਵਾਲਾ ਨਾਭਾ 'ਚੋਂ ਲੰਘ ਰਹੇ ਸਨ ਤਾਂ ਟ੍ਰੈਫਿਕ ਪੁਲਸ ਨੇ ਉਨ੍ਹਾਂ ਨੂੰ ਰੋਕ ਲਿਆ। ਉਨ੍ਹਾਂ ਦੀ ਕਾਰ ਦੇ ਸ਼ੀਸ਼ਿਆਂ 'ਤੇ ਬਲੈਕ ਫਿਲਮਾਂ ਚੜ੍ਹਾਈਆਂ ਹੋਈਆਂ ਸਨ, ਜਦਕਿ ਹਾਈਕੋਰਟ ਨੇ ਇਨ੍ਹਾਂ 'ਤੇ ਪਾਬੰਦੀ ਲਗਾਈ ਹੋਈ ਹੈ। ਟ੍ਰੈਫਿਕ ਪੁਲਸ ਵਾਲੇ ਸਿੱਧੂ ਮੂਸੇਵਾਲਾ ਨੂੰ ਡੀ.ਐੱਸ.ਪੀ. ਕੋਲ ਲੈ ਗਏ, ਜਿੱਥੇ ਉਨ੍ਹਾਂ ਦਾ ਚਾਲਾਨ ਕੱਟ ਦਿੱਤਾ ਗਿਆ ਅਤੇ ਸਿੱਧੂ ਮੂਸੇਵਾਲਾ ਦੇ ਚਾਲਾਨ ਕੱਟ ਕੇ ਉਨ੍ਹਾਂ ਨੂੰ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ:  ਨਕੋਦਰ ਦੇ ਪਿੰਡ ਆਧੀ 'ਚ ਵੱਡੀ ਵਾਰਦਾਤ,ਭਰਾ ਨੇ ਭਰਾ ਦਾ ਕੀਤਾ ਕਤਲ

ਇਹ ਵੀ ਪੜ੍ਹੋ: ਪਾਵਰਕਾਮ ਨੇ ਖਪਤਕਾਰਾਂ ਨੂੰ ਦਿੱਤੀ ਨਵੀਂ ਸਹੂਲਤ, ਹੁਣ ਮਿਸ ਕਾਲ ਨਾਲ ਦਰਜ ਹੋਵੇਗੀ ਸ਼ਿਕਾਇਤ


author

Shyna

Content Editor

Related News