ਡੇਢ ਘੰਟਾ ਅੰਤਰਧਿਆਨ ਹੋ ਕੇ ਸਿੱਧੂ ਨੇ ਕੀਤੀ ਮਾਂ ਕਾਲੀ ਦੀ ਪੂਜਾ

Wednesday, Oct 13, 2021 - 04:38 PM (IST)

ਪਟਿਆਲਾ (ਰਾਜੇਸ਼ ਪੰਜੌਲਾ) : ਸੱਤਵੇਂ ਨਰਾਤੇ ’ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸ਼੍ਰੀ ਕਾਲੀ ਮਾਤਾ ਮੰਦਿਰ ਪਹੁੰਚ ਕੇ ਮਾਂ ਕਾਲੀ ਦੀ ਪੂਜਾ ਅਰਚਨਾ ਕੀਤੀ। ਸਿੱਧੂ ਲਗਭਗ ਡੇਢ ਘੰਟਾ ਅੰਤਰ ਧਿਆਨ ਹੋ ਕੇ ਮਾਤਾ ਦੇ ਦਰਬਾਰ ’ਚ ਬੈਠੇ ਰਹੇ। ਉਹ ਇਕ ਆਮ ਸ਼ਰਧਾਲੂ ਵਾਂਗ ਮਾਤਾ ਦੇ ਦਰਬਾਰ ’ਚ ਨਤਮਸਤਕ ਹੋਣ ਲਈ ਪਹੁੰਚੇ ਸਨ। ਲੋਕ ਦਰਬਾਰ ’ਚ ਮੱਥਾ ਟੇਕ ਕੇ ਜਾਂਦੇ ਰਹੇ ਪਰ ਨਵਜੋਤ ਸਿੰਘ ਸਿੱਧੂ ਮਾਤਾ ਦੇ ਭਵਨ ਵਿਚ ਅੰਤਰਧਿਆਨ ਹੋ ਕੇ ਬੈਠ ਗਏ ਅਤੇ ਉਨ੍ਹਾਂ ਮਾਤਾ ਦੀ ਅਰਾਧਨਾ ਕੀਤੀ। ਮੰਦਿਰ ਦੇ ਪੁਜਾਰੀਆਂ ਅਨੁਸਾਰ ਨਵਜੋਤ ਸਿੰਘ ਸਿੱਧੂ ਅਕਸਰ ਸ਼੍ਰੀ ਕਾਲੀ ਮਾਤਾ ਮੰਦਿਰ ’ਚ ਆਉਂਦੇ ਰਹਿੰਦੇ ਹਨ। ਮਾਂ ਕਾਲੀ ਦੀ ਉਨ੍ਹਾਂ ’ਤੇ ਵਿਸ਼ੇਸ਼ ਕ੍ਰਿਪਾ ਹੈ। ਜਦੋਂ ਵੀ ਉਹ ਮੰਦਿਰ ’ਚ ਆਉਂਦੇ ਹਨ ਤਾਂ ਸ਼ਾਂਤਚਿੱਤ ਹੋ ਕੇ ਮਾਤਾ ਦੀ ਪੂਜਾ-ਅਰਚਨਾ ਕਰਦੇ ਹਨ। ਲਖਮੀਰਪੁਰ ਖੀਰੀ ਦਾ ਦੌਰਾ ਕਰਨ ਤੋਂ ਬਾਅਦ ਸਿੱਧੂ ਸਿੱਧੇ ਮਾਤਾ ਵੈਸ਼ਨੂੰ ਦੇਵੀ ਦੇ ਦਰਬਾਰ ਵਿਚ ਗਏ ਸਨ, ਉਥੋਂ ਆ ਕੇ ਉਹ ਮੰਗਲਵਾਰ ਨੂੰ ਮਾਤਾ ਕਾਲੀ ਦੇ ਦਰਬਾਰ ’ਚ ਨਤਮਸਤਕ ਹੋਏ।

ਇਹ ਵੀ ਪੜ੍ਹੋ : ਚੰਨੀ ਸਰਕਾਰ ’ਤੇ ਬਿਜਲੀ ਸੰਕਟ ਦੇ ਬੱਦਲ ਛਾਏ, ਦਿਨ-ਰਾਤ ਲੱਗਦੇ ਕੱਟ ਤੋਂ ਲੋਕ ਦੁਖੀ

PunjabKesari

ਜਦੋਂ ਸਿੱਧੂ ਮੰਦਿਰ ਵਿਚ ਦਾਖਲ ਹੋ ਗਏ ਸਨ ਤਾਂ ਵੱਡੀ ਗਿਣਤੀ ਵਿਚ ਲੋਕਾਂ ਨੇ ਉਨ੍ਹਾਂ ਨੂੰ ਹੱਥ ਜੋੜ ਕੇ ਨਮਸਕਾਰ ਕੀਤੀ। ਮੰਦਿਰ ਵਿਚ ਮੱਥਾ ਟੇਕਣ ਵਾਲੇ ਭਗਤਾਂ ਨੇ ਉਨ੍ਹਾਂ ਨਾਲ ਸੈਲਫੀਆਂ ਵੀ ਖਿਚਵਾਈਆਂ। ਸਿੱਧੂ ਨੇ ਸਭ ਨੂੰ ਹੱਥ ਜੋਡ਼ ਕੇ ਉਨ੍ਹਾਂ ਦੀ ਨਮਸਕਾਰ ਦਾ ਜਵਾਬ ਦਿੱਤਾ। ਦਰਬਾਰ ਵਿਚ ਪਹੁੰਚ ਕੇ ਉਨ੍ਹਾਂ ਮਾਤਾ ਨੂੰ ਮੱਥਾ ਟੇਕਣ ਤੋਂ ਬਾਅਦ ਆਪਣੀ ਸਮਾਧੀ ਲਗਾ ਲਈ ਅਤੇ ਅੰਤਰਧਿਆਨ ਹੋ ਕੇ ਭਗਤੀ ਕੀਤੀ।

ਇਹ ਵੀ ਪੜ੍ਹੋ : ਕਿਸਾਨਾਂ ਨੂੰ ਸਬਸਿਡੀ ਵਾਲੇ ਪ੍ਰਮਾਣਿਤ ਬੀਜ ਪ੍ਰਦਾਨ ਕਰਨ ਲਈ ਕਣਕ ਬੀਜ ਨੀਤੀ ਨੂੰ ਪ੍ਰਵਾਨਗੀ : ਨਾਭਾ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


Anuradha

Content Editor

Related News