ਨਵਜੋਤ ਸਿੱਧੂ ਦੇ ਠਹਾਕਿਆਂ ''ਤੇ ਕਾਨੂੰਨ ਦੀ ਪਾਬੰਦੀ ਨਹੀਂ, ਕਾਮੇਡੀ ਸ਼ੋਅ ''ਚ ਬਣੇ ਰਹਿਣਗੇ ''ਜੱਜ''!

03/23/2017 11:34:30 AM

ਅੰਮ੍ਰਿਤਸਰ : ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਕਾਮੇਡੀ ਸ਼ੋਅ ''ਚ ਲੱਗਣ ਵਾਲੇ ਠਹਾਕੇ ਕਿਸੇ ਕਾਨੂੰਨ ਦੀ ਉਲੰਘਣਾ ਨਹੀਂ ਕਰਦੇ, ਇਸ ਲਈ ਸਿੱਧੂ ਨੂੰ ਮਸ਼ਹੂਰ ਟੀ. ਵੀ. ਸ਼ੋਅ ''ਦਿ ਕਪਿਲ ਸ਼ਰਮਾ ਸ਼ੋਅ'' ਦੇ ਸੈਲੀਬ੍ਰਿਟੀ ਜੱਜ ਵਜੋਂ ਰੋਕਿਆ ਨਹੀਂ ਜਾ ਸਕਦਾ। ਇਹ ਗੱਲ ਸੂਬੇ ਦੇ ਮੁੱਖ ਕਾਨੂੰਨ ਅਫਸਰ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਕਹੀ ਹੈ। ਤੁਹਾਨੂੰ ਦੱਸ ਦੇਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਦੇ ਟੀ. ਵੀ. ਸ਼ੋਅ ਛੱਡਣ ਜਾ ਨਾਂ ਛੱਡਣ ਬਾਰੇ ਅਤੁਲ ਨੰਦਾ ਕੋਲੋਂ ਸਲਾਹ ਲੈਣ ਦੀ ਗੱਲ ਕਹੀ ਸੀ। ਅਤੁਲ ਨੰਦਾ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਕਾਮੇਡੀ ਸ਼ੋਅ ''ਚ ਸਿੱਧੂ ਦੀ ਹਾਜ਼ਰੀ ਨਾਲ ''ਆਫਿਸ ਆਫ ਪ੍ਰਾਫਿਟ'' (ਲਾਭ ਵਾਲੇ ਅਹੁਦੇ) ਸਬੰਧੀ ਨਿਯਮਾਂ ਦੀ ਉਲੰਘਣਾ ਨਹੀਂ ਹੁੰਦੀ। ਅਤੁਲ ਨੰਦਾ ਨੇ ਅਜੇ ਇਹ ਰਾਏ ਮੁੱਖ ਮੰਤਰੀ ਨੂੰ ਸੌਂਪਣੀ ਹੈ। ਜਦੋਂ ਇਸ ਬਾਰੇ ਅਤੁਲ ਨੰਦਾ ਨਾਲ ਸਪੰਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਸ ਮੁੱਦੇ ''ਤੇ ਮੁੱਖ ਮੰਤਰੀ ਨਾਲ ਚਰਚਾ ਕੀਤੀ ਹੈ ਅਤੇ ਉਨ੍ਹਾਂ ਵਲੋਂ ਪੁੱਛੱ ਸਵਾਲਾਂ ਦਾ ਜਵਾਬ ਦੇ ਦਿੱਤਾ ਗਿਆ ਹੈ ਅਤੇ ਹੁਣ ਉਹ ਆਪਣੀ ਰਾਏ ਬਣਾ ਰਹੇ ਹਨ। ਜਦੋਂ ਅਤੁਲ ਨੰਦਾ ਨੂੰ ਪੁੱਛਿਆ ਗਿਆ ਕਿ ਕੀ ਸਿੱਧੂ ਕਾਮੇਡੀ ਸ਼ੋਅ ਜਾਰੀ ਰੱਖ ਸਕਦੇ ਹਨ ਤਾਂ ਉਨ੍ਹਾਂ ਕਿਹਾ ਕਿ ਮੁੱਢਲੀ ਨਜ਼ਰੇ ਉਨ੍ਹਾਂ ਵਿਰੁੱਧ ''ਆਫਿਸ ਆਫ ਪ੍ਰਾਫਿਟ'' ਦੇ ਕਾਨੂੰਨ ਦੀ ਉਲੰਘਣਾ ਦਾ ਕੋਈ ਕੇਸ ਨਹੀਂ ਬਣਦਾ, ਜਿਸ ਕਾਰਨ ਉਹ ਆਪਣਾ ਸ਼ੋਅ ਕਰ ਸਕਦੇ ਹਨ।

Babita Marhas

News Editor

Related News