ਸਿੱਧੂ ਮੂਸੇਵਾਲਾ ਕਤਲ ਕਾਂਡ ''ਚ ‘ਜੇਕ ਸਪੇਰੋ ਅਤੇ ਜੈ ਹੋ’ ਕੋਡਵਰਡ ਬਣਿਆ ਰਹੱਸ

Thursday, Jun 23, 2022 - 05:34 PM (IST)

ਸਿੱਧੂ ਮੂਸੇਵਾਲਾ ਕਤਲ ਕਾਂਡ ''ਚ ‘ਜੇਕ ਸਪੇਰੋ ਅਤੇ ਜੈ ਹੋ’ ਕੋਡਵਰਡ ਬਣਿਆ ਰਹੱਸ

ਲੁਧਿਆਣਾ (ਜ.ਬ.) : ਪੁਲਸ ਦੀ ਗ੍ਰਿਫ਼ਤ ’ਚ ਆਏ ਸੰਤੋਸ਼ ਯਾਦਵ ਅਤੇ ਸੌਰਭ ਮਹਾਕਾਲ ਨੇ ਪੁੱਛਗਿੱਛ ਵਿਚ ਕਈ ਖ਼ੁਲਾਸੇ ਕੀਤੇ ਹਨ, ਜਿਸ ਵਿਚ ਉਨ੍ਹਾਂ ਵਲੋਂ ਦੋ ਕੋਡਵਰਡ ਦਾ ਵੀ ਜ਼ਿਕਰ ਕੀਤਾ ਗਿਆ ਹੈ। ਪੁਲਸ ਮੁਤਾਬਕ ‘ਜੇਕ ਸਪੈਰੋ’ ਨਾਂ ਵਾਲੇ ਸ਼ਖ਼ਸ ਦਾ ਕੰਮ ਮੁਲਜ਼ਮਾਂ ਨੂੰ ਹਥਿਆਰ ਮੁਹੱਈਆ ਕਰਵਾਉਣਾ ਸੀ, ਜਦੋਂਕਿ ‘ਜੈ ਹੋ’ ਨਾਮੀ ਸ਼ਖ਼ਸ ਦਾ ਕੰਮ ਉਨ੍ਹਾਂ ਨੂੰ ਆਰਥਿਕ ਮਦਦ ਦੇਣਾ ਸੀ, ਜਿਸ ਦੀ ਪੁਲਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ।ਲੁਧਿਆਣਾ ਵਿਚ ਵੀ ਪੁਲਸ ਨੇ ਇਕ ਅਜਿਹੇ ਸ਼ਖ਼ਸ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ’ਤੇ ਲਾਰੈਂਸ ਬਿਸ਼ਨੋਈ ਦੇ ਭਰਾ ਨੂੰ ਫਰਜ਼ੀ ਪਾਸਪੋਰਟ ’ਤੇ ਵਿਦੇਸ਼ ਭੱਜਣ ’ਚ ਮਦਦ ਕਰਨ ਦਾ ਦੋਸ਼ ਹੈ। ਇਸੇ ਮੁਲਜ਼ਮ ਵਲੋਂ ਸ਼ਹਿਰ ਦੇ ਇਕ ਬਹੁ-ਚਰਚਿਤ ਬੰਟੀ ਬਾਜਵਾ ਕਤਲਕਾਂਡ ਦੇ ਮੁੱਖ ਮੁਲਜ਼ਮ ਨੂੰ ਵੀ ਵਿਦੇਸ਼ ਭੇਜਣ ’ਚ ਮਦਦ ਦੇਣ ਦਾ ਪੁਲਸ ਦਾਅਵਾ ਕਰ ਰਹੀ ਹੈ।

ਇਹ ਵੀ ਪੜ੍ਹੋ-  ਮੂਸੇਵਾਲਾ ਦੇ ਫੋਨ ਦੀ ਫਾਰੈਂਸਿਕ ਜਾਂਚ ਤੋਂ ਹੋਇਆ ਵੱਡਾ ਖ਼ੁਲਾਸਾ, ਇਸੇ ਆਧਾਰ 'ਤੇ ਹੋਵੇਗੀ ਲਾਰੈਂਸ ਕੋਲੋਂ ਪੁੱਛਗਿੱਛ

9ਵੀਂ ਵਾਰ ਦਿੱਤਾ ਵਾਰਦਾਤ ਨੂੰ ਅੰਜਾਮ
ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਕਈ ਵਾਰ ਰੇਕੀ ਕਰ ਚੁੱਕੇ ਕਾਤਲਾਂ ਨੇ ਉਸ ਦੇ ਪਿੰਡ ਦੀ ਇਕ-ਇਕ ਗਲੀ ਅਤੇ ਸੜਕ ਦਾ ਪੂਰਾ ਨਕਸ਼ਾ ਤਿਆਰ ਕੀਤਾ। ਕਈ ਮਹੀਨੇ ਤੋਂ ਇਸ ਦੀ ਰੇਕੀ ਕਰ ਰਹੇ ਮੁਲਜ਼ਮਾਂ ਨੇ 15 ਦਿਨਾਂ ਤੱਕ ਲਗਾਤਾਰ ਮੂਸੇਵਾਲਾ ਦਾ ਪਿੱਛਾ ਕੀਤਾ ਅਤੇ ਨੌਵੀਂ ਵਾਰ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ।

ਇਹ ਵੀ ਪੜ੍ਹੋ-  ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਪਾਕਿਸਤਾਨ ਕੁਨੈਕਸ਼ਨ ਆਇਆ ਸਾਹਮਣੇ, ਗ੍ਰਿਫ਼ਤਾਰ ਸ਼ੂਟਰ ਦਾ ਵੱਡਾ ਖ਼ੁਲਾਸਾ

ਉਧਰ ਸਿੱਧੂ ਮੂਸੇਵਾਲਾ ਕਤਲਕਾਂਡ ’ਚ ਗ੍ਰਿਫ਼ਤਾਰ ਕੀਤੇ ਗਏ 2 ਸ਼ੂਟਰਾਂ ਅਤੇ ਇਕ ਹੋਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁੱਛਗਿੱਛ ’ਚ ਖ਼ੁਲਾਸਾ ਹੋਇਆ ਹੈ ਕਿ ਸ਼ੂਟਰਾਂ ਨੇ ਜਿਨ੍ਹਾਂ ਹਥਿਆਰਾਂ ਨੂੰ ਮੂਸੇਵਾਲਾ ਦੇ ਕਤਲ ਲਈ ਇਸਤੇਮਾਲ ਕੀਤਾ ਸੀ, ਉਹ ਪਾਕਿਸਤਾਨ ਤੋਂ ਡ੍ਰੋਨ ਰਾਹੀਂ ਆਏ ਸਨ। ਪ੍ਰਿਯਵਰਤ ਉਰਫ ਫ਼ੌਜੀ ਨੂੰ ਇਹ ਹਥਿਆਰ ਡ੍ਰੋਨ ਰਾਹੀਂ ਮੁਹੱਈਆ ਕਰਵਾਏ ਗਏ ਸਨ। ਇਨ੍ਹਾਂ ਹਥਿਆਰਾਂ ’ਚ 8 ਗ੍ਰਨੇਡ, ਇਕ ਅੰਡਰ ਬੈਰਲ ਗ੍ਰਨੇਡ ਲਾਂਚਰ, 9 ਇਲਕੈਟ੍ਰਿਕ ਡੈਟੋਨੇਟਰ ਅਤੇ ਇਕ ਏ. ਕੇ.-47 ਸ਼ਾਮਲ ਸੀ। ਇਕ ਮੀਡੀਆ ਰਿਪੋਰਟ ’ਚ ਇਕ ਸੀਨੀਅਰ ਪੁਲਸ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਪ੍ਰਿਯਵਰਤ ਨੂੰ ਕੈਨੇਡਾ ਦੇ ਗੈਂਗਸਟਰ ਗੋਲਡੀ ਬਰਾੜ ਨੇ ਅਪ੍ਰੈਲ ’ਚ 4 ਲੱਖ ਰੁਪਏ ਇਸ ਕਤਲ ਦੀ ਸੁਪਾਰੀ ਦਿੱਤੀ ਸੀ।

ਇਹ ਵੀ ਪੜ੍ਹੋ- 47 ਫੋਨ ਨੰਬਰਾਂ ਜ਼ਰੀਏ ਮੂਸੇਵਾਲਾ ਦੇ ਕਾਤਲਾਂ ਤੱਕ ਪੁਹੰਚੀ ਐੱਸ.ਆਈ.ਟੀ. , ਵੱਡੇ ਖੁਲਾਸੇ ਹੋਣ ਦੀ ਉਮੀਦ 

ਨੋਟ: ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News