ਸਿੱਧੂ ਮੂਸੇਵਾਲਾ ਦੀ ਮੌਤ ਦੇ 12 ਘੰਟਿਆਂ ਅੰਦਰ 5 ਮਿਲੀਅਨ ਵਾਰ ਦੇਖਿਆ ਗਿਆ 'The Last Ride' ਗੀਤ

Monday, May 30, 2022 - 10:50 AM (IST)

ਸਿੱਧੂ ਮੂਸੇਵਾਲਾ ਦੀ ਮੌਤ ਦੇ 12 ਘੰਟਿਆਂ ਅੰਦਰ 5 ਮਿਲੀਅਨ ਵਾਰ ਦੇਖਿਆ ਗਿਆ 'The Last Ride' ਗੀਤ

ਬਠਿੰਡਾ (ਪਰਮਿੰਦਰ) : ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਦੇ ਮਹਿਜ਼ 12 ਘੰਟੇ ਅੰਦਰ ਹੀ ਉਨ੍ਹਾਂ ਦੇ ਗੀਤ 'ਦਿ ਲਾਸਟ ਰਾਈਡ' ਨੂੰ 5 ਮਿਲੀਅਨ ਤੋਂ ਵੀ ਜ਼ਿਆਦਾ ਵਾਰ ਵੇਖਿਆ ਗਿਆ। ਇਸ ਗੀਤ ਨੂੰ ਸਿੱਧੂ ਮੂਸੇਵਾਲਾ ਵੱਲੋਂ ਆਪਣੇ ਆਫੀਸ਼ਿਅਲ ਯੂ-ਟਿਊਬ ਚੈਨਲ 'ਤੇ ਕਰੀਬ 2 ਹਫ਼ਤੇ ਪਹਿਲਾਂ ਅਪਲੋਡ ਕੀਤਾ ਗਿਆ ਸੀ ਅਤੇ ਉਕਤ ਗੀਤ ਨੂੰ ਮੂਸੇਵਾਲਾ ਦੇ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਿਆਰ ਦਿੱਤਾ ਗਿਆ।

ਇਹ ਵੀ ਪੜ੍ਹੋ : ਪੰਜਾਬ 'ਚ ਪਹਿਲਾ ਮਾਮਲਾ : ਕਾਗਜ਼ 'ਤੇ ਤਲਾਕ ਲਿਖ ਪਤਨੀ ਨੂੰ ਛੱਡਣ ਵਾਲੇ ਵਿਅਕਤੀ ਖ਼ਿਲਾਫ਼ FIR ਦਰਜ

ਐਤਵਾਰ ਤੱਕ ਇਸ ਗੀਤ ਨੂੰ 6 ਮਿਲੀਅਨ ਵਾਰ ਵੇਖਿਆ ਜਾ ਚੁੱਕਿਆ ਸੀ ਪਰ ਐਤਵਾਰ ਸ਼ਾਮ ਨੂੰ ਮੂਸੇਵਾਲਾ 'ਤੇ ਹੋਏ ਹਮਲੇ 'ਚ ਉਸ ਦੀ ਹੋਈ ਮੌਤ ਤੋਂ ਬਾਅਦ ਅਚਾਨਕ ਇਸ ਗੀਤ ਦੇ ਵਿਊਜ਼ ਵੱਧਣੇ ਸ਼ੁਰੂ ਹੋ ਗਏ।  ਮਹਿਜ਼ 12 ਘੰਟਿਆਂ 'ਚ ਹੀ ਇਸ ਗੀਤ ਨੂੰ 5 ਮਿਲੀਅਨ ਵਾਰ ਵੇਖਿਆ ਗਿਆ, ਜੋ ਆਪਣੇ ਆਪ 'ਚ ਇੱਕ ਰਿਕਾਰਡ ਹੈ।

ਇਹ ਵੀ ਪੜ੍ਹੋ : ਸੰਗਰੂਰ ਜ਼ਿਮਨੀ ਚੋਣ : ਸੋਮਵਾਰ ਨੂੰ ਜਾਰੀ ਹੋਵੇਗਾ ਨੋਟੀਫਿਕੇਸ਼ਨ, 6 ਜੂਨ ਤੱਕ ਭਰੀਆਂ ਜਾ ਸਕਣਗੀਆਂ ਨਾਮਜ਼ਦਗੀਆਂ

ਜ਼ਿਕਰਯੋਗ ਹੈ ਕਿ ਇਸ ਗੀਤ ਦੇ ਬੋਲ ਸੁਣ ਕੇ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਮੂਸੇਵਾਲਾ ਨੂੰ ਆਪਣੇ ਨਾਲ ਘੱਟਣ ਵਾਲੀ ਅਣਹੋਣੀ ਦਾ ਪਹਿਲਾਂ ਹੀ ਅੰਦਾਜ਼ਾ ਸੀ। ਇਸ ਕਾਰਨ ਉਨ੍ਹਾਂ ਦੇ ਇਸ ਗੀਤ ਨੂੰ ਹੁਣ ਵੱਡੇ ਪੱਧਰ 'ਤੇ ਸੁਣਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਬੀਤੇ ਦਿਨ ਮਾਨਸਾ ਵਿਖੇ 30-40 ਰਾਊਂਡ ਫਾਇਰ ਕਰਕੇ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News