ਮੂਸੇਵਾਲਾ ਕਤਲਕਾਂਡ : ਮੁੱਖ ਸ਼ੂਟਰ ਪ੍ਰਿਯਵਰਤ ਫੌਜੀ ਨੇ ਚੱਕਰਾਂ ’ਚ ਪਾਈ ਪੁਲਸ, ਲੱਭ ਰਹੀ ਇਸ ਸਵਾਲ ਦਾ ਜਵਾਬ

07/13/2022 6:27:28 PM

ਲੁਧਿਆਣਾ (ਪੰਕਜ) : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਮੁੱਖ ਸ਼ੂਟਰ ਦਾ ਆਪਣੇ ਸਾਥੀਆਂ ਸਮੇਤ ਪੰਜਾਬ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਗੁਜਰਾਤ ਵੱਲ ਜਾਣਾ ਅਤੇ ਉਥੇ ਜਾ ਕੇ ਮੁੰਦਰਾ ਪੋਰਟ ਏਰੀਏ ਵਿਚ ਕਿਰਾਏ ਦੇ ਮਕਾਨ ਵਿਚ ਜਾ ਕੇ ਲੁਕਣ ਪਿੱਛੇ ਦੇ ਮੁੱਖ ਕਾਰਨ ਨੂੰ ਲੈ ਕੇ ਜਾਂਚ ਏਜੰਸੀਆਂ ਅਤੇ ਪੰਜਾਬ ਪੁਲਸ ਐਕਟਿਵ ਹੋ ਗਈਆਂ ਹਨ। ਮੌਜੂਦਾ ਸਮੇਂ ਵਿਚ ਗੁਜਰਾਤ ਦਾ ਮੁੰਦਰਾ ਪੋਰਟ ਏਰੀਆ ਮੁੰਬਈ ਵਾਂਗ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦਾ ਗੜ੍ਹ ਬਣ ਚੁੱਕਾ ਹੈ। ਇਸੇ ਲਈ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕਿਤੇ ਐਕਸਟਾਰਸ਼ਨ ਮਨੀ ਅਤੇ ਕਤਲ ਵਰਗੀਆਂ ਵਾਰਦਾਤਾਂ ਵਿਚ ਸ਼ਾਮਲ ਇਸ ਮਾਫੀਆ ਦੇ ਤਾਰ ਕਿਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਧੰਦੇ ਵਿਚ ਸ਼ਾਮਲ ਵੱਡੇ ਖਿਡਾਰੀਆਂ ਦੇ ਨਾਲ ਤਾਂ ਨਹੀਂ ਜੁੜੇ।

ਇਹ ਵੀ ਪੜ੍ਹੋ : ਫਰੀਦਕੋਟ ਤੋਂ ਚੰਡੀਗੜ੍ਹ ਥਾਰ ’ਚ ਮੌਜ ਮਸਤੀ ਕਰਨ ਆਇਆ ਮੁੰਡਾ, ਹੋਸ਼ ਤਾਂ ਉਦੋਂ ਉੱਡੇ ਜਦੋਂ ਲਈ ਗੱਡੀ ਦੀ ਤਲਾਸ਼ੀ

ਅਸਲ ਵਿਚ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਵਿਚ ਪਿਛਲੇ ਕੁਝ ਸਾਲਾਂ ਦੇ ਅੰਦਰ ਸਰਗਰਮ ਰਹੇ ਲਾਰੈਂਸ ਬਿਸ਼ਨੋਈ ਗੈਂਗ ਦਾ ਮੁੱਖ ਧੰਦਾ ਲੋਕਾਂ ਤੋਂ ਜਬਰੀ ਵਸੂਲੀ ਤੋਂ ਲੈ ਕੇ ਕਤਲ, ਕਤਲ ਦਾ ਯਤਨ ਜਾਂ ਫਿਰ ਫਿਰੌਤੀ ਨਾ ਦੇਣ ਵਾਲੇ ’ਤੇ ਫਾਇਰਿੰਗ ਕਰਕੇ ਉਸ ਨੂੰ ਡਰਾਉਣ ਦਾ ਰਿਹਾ ਹੈ, ਜਦੋਂਕਿ ਦੂਜੇ ਪਾਸੇ ਜੇਲ ਵਿਚ ਬੰਦ ਜੱਗੂ ਭਗਵਾਨਪੁਰੀਆ ਅਤੇ ਉਸ ਦੇ ਗੈਂਗ ’ਤੇ ਪੰਜਾਬ ਵਿਚ ਡਰੱਗ ਸਮੱਗਲਿੰਗ ਦੇ ਕਈ ਕੇਸ ਦਰਜ ਹਨ।

ਇਹ ਵੀ ਪੜ੍ਹੋ : ਘਰ ਦੇ ਕਲੇਸ਼ ਨੇ ਉਜਾੜ ਕੇ ਰੱਖ ਦਿੱਤਾ ਪਰਿਵਾਰ, ਸਹੁਰੇ ਨੇ ਬੇਰਹਿਮੀ ਨਾਲ ਕੀਤਾ ਨੂੰਹ ਦਾ ਕਤਲ

ਮੂਸੇਵਾਲਾ ਦੇ ਕਤਲ ਤੋਂ ਬਾਅਦ ਇਸ ਗੱਲ ਦਾ ਖੁਲਾਸਾ ਹੋ ਚੁੱਕਾ ਹੈ ਕਿ ਜੱਗੂ ਭਗਵਾਨਪੁਰੀਆ ਅਤੇ ਲਾਰੈਂਸ ਬਿਸ਼ਨੋਈ ਗੈਂਗ ਆਪਸ ਵਿਚ ਮਿਲ ਕੇ ਕੰਮ ਕਰ ਰਹੇ ਸਨ। ਹਾਲਾਂਕਿ ਦੋਵੇਂ ਗੈਂਗਜ਼ ਦਾ ਕੰਮ ਕਰਨ ਦਾ ਤਰੀਕਾ ਵੱਖੋ-ਵੱਖ ਸੀ ਪਰ ਮੂਸੇਵਾਲਾ ਕਤਲ ਵਿਚ ਸ਼ਾਮਲ ਮੁੱਖ ਸ਼ੂਟਰ ਪ੍ਰਿਯਵਰਤ ਫੌਜੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਾਕੀ ਸਾਥੀ ਸ਼ੂਟਰਾਂ ਤੋਂ ਵੱਖ ਹੋ ਜਾਂਦਾ ਹੈ ਅਤੇ ਕਈ ਦਿਨਾਂ ਤਕ ਵੱਖ-ਵੱਖ ਰਸਤੇ ਅਤੇ ਵਾਹਨ ਵਰਤ ਕੇ ਪੰਜਾਬ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਗੁਜਰਾਤ ਤਕ ਨਾ ਸਿਰਫ ਪੁੱਜ ਜਾਂਦਾ ਹੈ, ਸਗੋਂ ਉਥੋਂ ਦੇ ਮੁੰਦਰਾ ਪੋਰਟ ਇਲਾਕੇ ਦੇ ਇਕ ਲਾਜ ਵਿਚ ਆਪਣੇ ਦੋ ਸਾਥੀਆਂ ਸਮੇਤ ਜਾ ਕੇ ਲੁਕ ਜਾਂਦਾ ਹੈ, ਜਿਥੋਂ ਉਸ ਨੂੰ ਦਿੱਲੀ ਦੀ ਸਪੈਸ਼ਲ ਸੈੱਲ ਦੀ ਪੁਲਸ ਟੀਮ ਗ੍ਰਿਫਤਾਰ ਕਰ ਲੈਂਦੀ ਹੈ।

ਇਹ ਵੀ ਪੜ੍ਹੋ : ਜੇਠ ਦੀ ਸ਼ਰਮਨਾਕ ਕਰਤੂਤ, ਘਰ ’ਚ ਇਕੱਲੀ ਛੋਟੇ ਭਰਾ ਦੀ ਪਤਨੀ ਨਾਲ ਟੱਪੀਆਂ ਹੱਦਾਂ

ਪੁਣੇ ਪੁਲਸ ਵਲੋਂ ਗ੍ਰਿਫਤਾਰ ਸੰਤੋਸ਼ ਦਾ ਰਿਮਾਂਡ ਲੈਣ ਦੀ ਤਿਆਰੀ ’ਚ ਪੰਜਾਬ ਪੁਲਸ

ਪ੍ਰਿਯਵਰਤ ਫੌਜੀ ਦਾ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਪੁਲਸ ਤੋਂ ਬਚਣ ਲਈ ਗੁਜਰਾਤ ਚਲੇ ਜਾਣਾ ਮਹਿਜ਼ ਸੰਯੋਗ ਸੀ ਕਿ ਇਸ ਦੇ ਪਿੱਛੇ ਕਾਰਨ ਕੁਝ ਹੋਰ ਹੈ, ਇਸ ਦਾ ਪਤਾ ਲਗਾਉਣ ਲਈ ਹੁਣ ਪੰਜਾਬ ਪੁਲਸ ਨੇ ਪੁਣੇ ਪੁਲਸ ਵਲੋਂ ਗ੍ਰਿਫਤਾਰ ਕੀਤੇ ਜਾ ਚੁੱਕੇ ਸੰਤੋਸ਼ ਜਾਧਵ ਅਤੇ ਸੌਰਵ ਮਹਾਕਾਲ ਜਿਨ੍ਹਾਂ ਦਾ ਮੂਸੇਵਾਲਾ ਕਤਲਕਾਂਡ ਵਿਚ ਨਾਮ ਆਇਆ ਸੀ, ਨੂੰ ਪ੍ਰੋਟੈਕਸ਼ਨ ਵਾਰੰਟ ’ਤੇ ਲੈਣ ਦੀ ਤਿਆਰੀ ਕਰ ਲਈ ਹੈ, ਜਿਨ੍ਹਾਂ ਨੂੰ ਪੁਣੇ ਪੁਲਸ ਨੇ 13 ਦੇਸੀ ਕੱਟਿਆਂ ਸਮੇਤ ਗੁਜਰਾਤ ਦੇ ਮੁੰਦਰਾ ਪੋਰਟ ’ਤੋਂ ਗ੍ਰਿਫਤਾਰ ਕੀਤਾ ਸੀ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਗੁਜਰਾਤ ਦੇ ਮੁੰਦਰਾ ਪੋਰਟ ਦੇ ਬਰੋਹੀ ਇਲਾਕੇ ਦੇ ਜਿਸ ਲਾਜ ਤੋਂ ਸੰਤੋਸ਼ ਨੂੰ ਪੁਣੇ ਪੁਲਸ ਨੇ ਗ੍ਰਿਫਤਾਰ ਕੀਤਾ, ਉਸੇ ਲਾਜ ਤੋਂ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਪ੍ਰਿਯਵਰਤ ਫੌਜੀ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਸੀ। ਸੰਤੋਸ਼ ਜਾਧਵ ਦਾ ਮੂਸੇਵਾਲਾ ਦੇ ਕਤਲ ਵਿਚ ਕੋਈ ਰੋਲ ਸੀ ਜਾਂ ਨਹੀਂ, ਅਜੇ ਇਸ ਸਬੰਧੀ ਕੁਝ ਵੀ ਸਾਫ ਨਹੀਂ ਹੈ ਪਰ ਹੁਣ ਪੁਲਸ ਦੀ ਜਾਂਚ ਇਸ ਗੱਲ ’ਤੇ ਵੀ ਟਿਕਦੀ ਨਜ਼ਰ ਆ ਰਹੀ ਹੈ ਕਿ ਮੂਸੇਵਾਲਾ ਕਤਲ ਦੇ ਦੋਸ਼ੀਆਂ ਦੇ ਪੰਜਾਬ ਤੋਂ ਭੱਜ ਕੇ ਗੁਜਰਾਤ ਦੇ ਮੁੰਦਰਾ ਪੋਰਟ ’ਤੇ ਜਾ ਕੇ ਲੁਕਣ ਪਿੱਛੇ ਕੀ ਕਾਰਨ ਹੈ। ਕੀ ਲਾਰੈਂਸ ਅਤੇ ਜੱਗੂ ਭਗਵਾਨਪੁਰੀਆ ਗੈਂਗ ਨਾਜਾਇਜ਼ ਵਸੂਲੀ, ਕਤਲ ਦੇ ਨਾਲ-ਨਾਲ ਵੱਡੇ ਪੱਧਰ ’ਤੇ ਨਸ਼ਿਆਂ ਦੇ ਕਾਰੋਬਾਰ ਵਿਚ ਵੀ ਇਕੱਠੇ ਹਨ। ਇਸ ਸਵਾਲ ਦਾ ਜਵਾਬ ਜਲਦੀ ਸਾਹਮਣੇ ਆ ਜਾਵੇਗਾ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਕਤਲ ਕਰਾਉਣ ਵਾਲਾ ਗੋਲਡੀ ਬਰਾੜ ਡਰਿਆ, ਏਜੰਸੀਆਂ ਦੇ ਡਰੋਂ ਹੋਇਆ ਅੰਡਰਗਰਾਊਂਡ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News