ਜਲੰਧਰ ਦੇ ਸ਼ਖ਼ਸ ਦੀ ਮੂਸੇਵਾਲਾ ਨੂੰ ਅਨੋਖੀ ਸ਼ਰਧਾਂਜਲੀ, ਐਂਬੂਲੈਂਸ ’ਤੇ ਤਸਵੀਰਾਂ ਲਗਾ ਮਰੀਜ਼ਾਂ ਨੂੰ ਦਿੱਤੀ ਇਹ ਸਹੂਲਤ

Monday, Aug 22, 2022 - 06:51 PM (IST)

ਜਲੰਧਰ ਦੇ ਸ਼ਖ਼ਸ ਦੀ ਮੂਸੇਵਾਲਾ ਨੂੰ ਅਨੋਖੀ ਸ਼ਰਧਾਂਜਲੀ, ਐਂਬੂਲੈਂਸ ’ਤੇ ਤਸਵੀਰਾਂ ਲਗਾ ਮਰੀਜ਼ਾਂ ਨੂੰ ਦਿੱਤੀ ਇਹ ਸਹੂਲਤ

ਜਲੰਧਰ (ਸੋਨੂੰ)- 29 ਮਈ ਨੂੰ ਮਾਨਸਾ ਵਿਖੇ ਗੈਂਗਸਟਰਾਂ ਨੇ ਗੋਲ਼ੀਆਂ ਮਾਰ ਕੇ ਕਤਲ ਕੀਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਹਰ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਸ਼ਰਧਾਂਜਲੀ ਦੇ ਰਿਹਾ ਹੈ। ਅਜਿਹਾ ਹੀ ਇਕ ਜਲੰਧਰ ਦਾ ਵਿਅਕਤੀ ਹੈ, ਜਿਸ ਨੇ ਗਾਇਕ ਅਤੇ ਪੰਜਾਬੀ ਫ਼ਿਲਮ ਸਟਾਰ ਸਿੱਧੂ ਮੂਸੇਵਾਲਾ ਨੂੰ ਵੱਖਰੇ ਹੀ ਅੰਦਾਜ਼ ’ਚ ਸ਼ਰਧਾਂਜਲੀ ਦਿੱਤੀ ਹੈ। ਇਹ ਸ਼ਖ਼ਸ ਕਰੀਬ ਤਿੰਨ ਮਹੀਨਿਆਂ ਤੋਂ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇ ਰਿਹਾ ਹੈ। 

PunjabKesari

ਜਲੰਧਰ ਦੇ ਰਹਿਣ ਵਾਲੇ ਇਸ ਸੁਖਦੇਵ ਸਿੰਘ ਉਰਫ਼ ਸੋਨੂੰ ਨੇ ਆਪਣੀ ਐਂਬੂਲੈਂਸ ’ਤੇ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਲਗਾਈਆਂ ਹਨ। ਇਸ ਦੇ ਨਾਲ ਹੀ ਇਹ ਸ਼ਖ਼ਸ ਆਪਣੀ ਐਂਬੂਲੈਂਸ ’ਚ ਜਾਣ ਵਾਲੇ ਮਰੀਜ਼ ਨੂੰ ਵੀ 50 ਫ਼ੀਸਦੀ ਤੱਕ ਛੋਟ ਵੀ ਦਿੰਦਾ ਹੈ। 

ਇਹ ਵੀ ਪੜ੍ਹੋ: ਦਸੂਹਾ 'ਚ ਦਿਨ ਚੜ੍ਹਦੇ ਵਾਪਰਿਆ ਭਿਆਨਕ ਸੜਕ ਹਾਦਸਾ, ਦੋ ਸਕੇ ਭਰਾਵਾਂ ਸਣੇ 3 ਵਿਦਿਆਰਥੀਆਂ ਦੀ ਮੌਤ

PunjabKesari

ਜਲੰਧਰ ਦੇ ਰਹਿਣ ਵਾਲੇ ਸੁਖਦੇਵ ਸਿੰਘ (ਸੋਨੂੰ) ਨੇ ਦੱਸਿਆ ਕਿ ਜਦੋਂ ਤੋਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਹੈ, ਉਦੋਂ ਤੋਂ ਹੀ ਉਸ ਨੇ ਆਪਣੀ ਐਂਬੂਲੈਂਸ ’ਤੇ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਲਗਾਈਆਂ ਹਨ। ਸੋਨੂੰ ਨੇ ਕਿਹਾ ਕਿ ਅਸੀਂ ਜੇਕਰ ਮਰੀਜ਼ ਨੂੰ 50 ਫ਼ੀਸਦੀ ਪੈਸੇ ’ਚ ਛੋਟ ਦਿੰਦੇ ਹਾਂ ਤਾਂ ਉਹੀ ਸਾਡੇ ਵੱਲੋਂ ਮੂਸੇਵਾਲਾ ਨੂੰ ਸ਼ਰਧਾਂਜਲੀ ਹੈ।

PunjabKesari

ਸੁਖਦੇਵ ਨੇ ਕਿਹਾ ਕਿ ਜਦੋਂ ਸਿੱਧੂ ਮੂਸੇਵਾਲਾ ਦੇ ਅੰਤਿਮ ਸੰਸਕਾਰ ’ਚ ਇਸ ਐਂਬੂਲੈਂਸ ਨੂੰ ਲੈ ਕੇ ਉਥੇ ਗਿਆ ਸੀ ਤਾਂ ਉਥੇ ਮੌਜੂਦ ਲੋਕਾਂ ਅਤੇ ਸਿੱਧੂ ਦੇ ਮਾਤਾ-ਪਿਤਾ ਵੀ ਵੇਖ ਕੇ ਭਾਵੁਕ ਹੋ ਗਏ ਸਨ। ਜਦੋਂ ਸੁਖਦੇਵ ਨੂੰ ਐਂਬੂਲੈਂਸ ’ਤੇ ਲਗਾਈ ਫੋਟੋ ਦੇ ਖ਼ਰਚੇ ਨੂੰ ਲੈ ਕੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਲਈ ਇਹ ਕੁਝ ਨਹੀਂ ਹੈ। ਉਨ੍ਹਾਂ ਲਈ ਉਹ ਇਸ ਦੇ ਵੀ ਜ਼ਿਆਦਾ ਖ਼ਰਚ ਕਰਕੇ ਤਸਵੀਰਾਂ ਲਗਾ ਸਕਦੇ ਹਨ। 

ਇਹ ਵੀ ਪੜ੍ਹੋ: ਥਾਣੇ 'ਚੋਂ ਡਿਊਟੀ ਦੇ ਕੇ ਘਰ ਪਰਤੀ ਕੁੜੀ ਦੀ ਫਾਹੇ ਨਾਲ ਲਟਕਦੀ ਮਿਲੀ ਲਾਸ਼, ਮੌਤ ਦਾ ਕਾਰਨ ਜਾਣ ਉੱਡੇ ਸਭ ਦੇ ਹੋਸ਼

PunjabKesari

PunjabKesari

ਇਹ ਵੀ ਪੜ੍ਹੋ: ਗੁਰਦੁਆਰਾ ਸਾਹਿਬ ’ਚ ਮੱਥਾ ਟੇਕਣ ਮਗਰੋਂ ਤਾਏ ਨੇ ‘ਸਹਿਜ’ ਨੂੰ ਦਿੱਤੀ ਦਰਦਨਾਕ ਮੌਤ, ਸਾਹਮਣੇ ਆਈ CCTV ਫੁਟੇਜ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News