ਸਿੱਧੂ ਮੂਸੇਵਾਲਾ ਨੇ ਆਪਣੇ ਫੈਨਜ਼ ਦੀ ਗੱਡੀ ਸਮਝ ਕੇ ਰੋਕੀ ਸੀ ਥਾਰ, DMC ਪੁੱਜੇ ਵਿਧਾਇਕ ਨੇ ਕੀਤਾ ਖ਼ੁਲਾਸਾ
Thursday, Jun 02, 2022 - 01:36 PM (IST)
ਲੁਧਿਆਣਾ (ਰਾਜ) : ਸਥਾਨਕ ਡੀ. ਐੱਮ. ਸੀ. ਹਸਪਤਾਲ 'ਚ ਦਾਖ਼ਲ ਮ੍ਰਿਤਕ ਸਿੱਧੂ ਮੂਸੇਵਾਲਾ ਦੇ ਸਾਥੀ ਗੁਰਪ੍ਰੀਤ ਸਿੰਘ ਅਤੇ ਗੁਰਿੰਦਰ ਸਿੰਘ ਦਾ ਹਾਲ ਪੁੱਛਣ ਲਈ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਖ਼ੁਲਾਸਾ ਕੀਤਾ ਕਿ ਸਿੱਧੂ ਮੂਸੇਵਾਲਾ ਨੂੰ ਪਹਿਲਾਂ ਨਹੀਂ ਪਤਾ ਲੱਗਾ ਕਿ ਕਾਰ ਸਵਾਰ ਹਮਲਾਵਰ ਹਨ। ਕਾਰ ਰੁਕਣ ’ਤੇ ਉਸ ਨੇ ਸੋਚਿਆ ਕਿ ਸ਼ਾਇਦ ਉਸ ਦੇ ਫੈਨਸ ਹਨ, ਜਿਨ੍ਹਾਂ ਨੇ ਗੱਡੀ ਰੋਕੀ ਹੈ। ਇਸ ਲਈ ਸਿੱਧੂ ਨੇ ਆਪਣੀ ਥਾਰ ਵੀ ਰੋਕ ਗਈ ਸੀ ਪਰ ਜਦੋਂ ਗੋਲੀਆਂ ਚੱਲਣੀਆਂ ਸ਼ੁਰੂ ਹੋਈਆਂ ਤਾਂ ਜਾ ਕੇ ਹਮਲੇ ਦਾ ਪਤਾ ਲੱਗਾ ਪਰ ਉਦੋਂ ਤੱਕ ਬਹੁਦ ਦੇਰ ਹੋ ਚੁੱਕੀ ਸੀ।
ਇਹ ਵੀ ਪੜ੍ਹੋ : ਸੁਖਪਾਲ ਖਹਿਰਾ ਦਾ ਕਿਸਾਨ ਖ਼ੁਦਕੁਸ਼ੀਆਂ ਮਾਮਲੇ 'ਤੇ ਟਵੀਟ, ਭਗਵੰਤ ਮਾਨ ਨੂੰ ਲਿਆ ਨਿਸ਼ਾਨੇ 'ਤੇ
ਵਿਧਾਇਕ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਕਿਸੇ ਪਾਰਟੀ ਦਾ ਨਹੀਂ ਸੀ, ਸਗੋਂ ਪੂਰੇ ਪੰਜਾਬ ਦਾ ਸੀ। ਇਸ ਲਈ ਡੀ. ਐੱਮ. ਸੀ. ਹਸਪਤਾਲ ਵਿਚ ਜ਼ਖਮੀ ਉਨ੍ਹਾਂ ਦੇ ਸਾਥੀਆਂ ਦੇ ਇਲਾਜ ਦਾ ਸਾਰਾ ਖ਼ਰਚਾ ਪੰਜਾਬ ਸਰਕਾਰ ਕਰੇਗੀ। ਬੁੱਧਵਾਰ ਨੂੰ ਮਾਨਸਾ ਪੁਲਸ ਦਾ ਇਕ ਐੱਸ. ਆਈ. ਅਤੇ ਹੋਰ ਪੁਲਸ ਡੀ. ਐੱਮ. ਸੀ. ਹਸਪਤਾਲ ਪੁੱਜੀ ਸੀ, ਜਿਥੇ ਉਨ੍ਹਾਂ ਨੇ ਦੋਵੇਂ ਜ਼ਖਮੀਆਂ ਦੇ ਬਿਆਨ ਲਏ ਅਤੇ ਉਨ੍ਹਾਂ ਦੀ ਮੈਡੀਕਲ ਰਿਪੋਰਟ ਹਾਸਲ ਕੀਤੀ।
ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਜਾ ਰਹੇ ਟਰਾਲੀ ਸਵਾਰਾਂ ਨੂੰ ਟਰਾਲੇ ਨੇ ਦਰੜਿਆ, 3 ਦੀ ਮੌਤ
ਪੁਲਸ ਨੇ ਦੋਵੇਂ ਜ਼ਖਮੀਆਂ ਤੋਂ ਸਾਰੀ ਘਟਨਾ ਬਾਰੇ ਪੁੱਛਿਆ ਅਤੇ ਸਾਰੀ ਜਾਣਕਾਰੀ ਲਈ ਗਈ। ਦੋਵੇਂ ਜ਼ਖਮੀ ਪੁਲਸ ਸੁਰੱਖਿਆ ਦੇ ਅੰਦਰਵਾਰਦਾਤ ਦੇ ਸਮੇਂ ਗੁਰਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਦੋਵੇਂ ਸਿੱਧੂ ਮੂਸੇਵਾਲਾ ਦੇ ਨਾਲ ਸਨ। ਸਾਰੀ ਵਾਰਦਾਤ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਹੋਈ ਸੀ। ਦੋਵੇਂ ਇਸ ਕਤਲਕਾਂਡ ਦੇ ਚਸ਼ਮਦੀਦ ਗਵਾਹ ਹਨ। ਇਸ ਲਈ ਡੀ. ਐੱਮ. ਸੀ. ਹਸਪਤਾਲ ਦੇ ਬਾਹਰ ਉਨ੍ਹਾਂ ਦੇ ਲਈ ਪੁਲਸ ਸੁਰੱਖਿਆ ਸਖ਼ਤ ਕੀਤੀ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ