ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਵਿਵਾਦ ''ਚ ਗੈਂਗਸਟਰ ਦੀ ਐਂਟਰੀ, ਪਰਮੀਸ਼ ਵਰਮਾ ਕਾਂਡ ਦੁਹਰਾਉਣ ਦੀ ਚਿਤਾਵਨੀ

Friday, Sep 04, 2020 - 09:33 PM (IST)

ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਵਿਵਾਦ ''ਚ ਗੈਂਗਸਟਰ ਦੀ ਐਂਟਰੀ, ਪਰਮੀਸ਼ ਵਰਮਾ ਕਾਂਡ ਦੁਹਰਾਉਣ ਦੀ ਚਿਤਾਵਨੀ

ਮੋਹਾਲੀ : ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਬੱਬੂ ਮਾਨ ਵਿਚਾਲੇ ਸੋਸ਼ਲ ਮੀਡੀਆ 'ਤੇ ਚੱਲ ਰਹੇ ਵਿਵਾਦ 'ਚ ਨਵਾਂ ਮੋੜ ਆ ਗਿਆ ਹੈ। ਗੈਂਗਸਟਰ ਦਲਪ੍ਰੀਤ ਬਾਬਾ ਗਰੁੱਪ ਦੇ ਸਾਥੀ ਯਾਦੀ ਰਾਣਾ (ਯਾਦੀ ਰੰਗੜ) ਨੇ ਫੇਸਬੁੱਕ 'ਤੇ ਇਕ ਪੋਸਟ ਪਾ ਕੇ ਦੋਵਾਂ ਗਾਇਕਾਂ ਨੂੰ ਧਮਕੀ ਦਿੰਦੇ ਹੋਏ ਕਿਹਾ ਹੈ ਕਿ ਸੁਧਰ ਜਾਓ ਕਿਤੇ ਪਰਮੀਸ਼ ਵਰਮਾ ਵਾਲਾ ਕੰਮ ਨਾ ਕਰਨਾ ਪੈ ਜਾਵੇ। ਇਸ ਦੇ ਨਾਲ ਦੋਵਾਂ ਗਾਇਕਾਂ ਦੇ ਸਮਰਥਕਾਂ ਨੂੰ ਗਾਇਕਾਂ ਪਿੱਛੇ ਨਾ ਲੜਨ ਦੀ ਨਸੀਹਤ ਦਿੰਦੇ ਹੋਏ ਕਿਹਾ ਹੈ ਕਿ ਇਹ ਗਾਇਕ ਤਾਂ ਇਕ ਦੂਜੇ ਨੂੰ ਸਿੱਧੂ ਤੌਰ 'ਤੇ ਟਾਰਗੇਟ ਤੱਕ ਨਹੀਂ ਕਰਦੇ ਜਦਕਿ ਇਨ੍ਹਾਂ ਦੇ ਸਮਰਥਕ ਆਪਸ ਵਿਚ ਲੜਦੇ ਫਿਰ ਰਹੇ ਹਨ। 

ਇਹ ਵੀ ਪੜ੍ਹੋ :  ਕਾਰ ਨੂੰ ਟੱਕਰ ਮਾਰ ਕੇ ਭੱਜੇ ਫ਼ੌਜੀਆਂ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ, ਹੋਸ਼ ਤਾਂ ਉਦੋਂ ਉੱਡੇ ਜਦੋਂ ਸਾਹਮਣੇ ਆਇਆ ਸੱਚ

ਦਿਲਪ੍ਰੀਤ ਬਾਬਾ ਦਾ ਸਾਥੀ ਹੈ ਯਾਦੀ 
ਫੇਸਬੁੱਕ 'ਤੇ ਇਹ ਪੋਸਟ ਪਾਉਣ ਵਾਲਾ ਯਾਦੀ ਗੈਂਗਸਟਰ ਦਿਲਪ੍ਰੀਤ ਬਾਬਾ ਗਰੁੱਪ ਦਾ ਸਾਥੀ ਹੈ। ਉਸ ਨੇ ਲਿਖਿਆ ਕਿ ਗਾਇਕਾਂ ਦੇ ਚੱਲਦੇ ਹੀ ਕਤਰ ਦੀ ਰਾਜਧਾਨੀ ਦੋਹਾ ਵਿਚ ਇਨ੍ਹਾਂ ਦੇ ਸਮਰਥਕ ਆਪਸ 'ਚ ਭਿੜ ਗਏ। ਹੁਣ ਇਨ੍ਹਾਂ ਗਾਇਕਾਂ ਪਿੱਛੇ ਕਤਲ ਤੱਕ ਹੋ ਰਹੇ ਹਨ। ਯਾਦੀ ਰਾਣਾ ਨੇ ਨੌਜਵਾਨਾਂ ਨੂੰ ਕਿਹਾ ਕਿ ਇਹ ਗਾਇਕ ਤਾਂ ਆਪਣੀ ਰੋਜ਼ੀ ਰੋਟੀ ਕਮਾ ਰਹੇ ਹਨ ਜਦਕਿ ਨੌਜਵਾਨ ਇਨ੍ਹਾਂ ਪਿੱਛੋਂ ਆਪਣਾ ਭਵਿੱਖ ਖ਼ਰਾਬ ਕਰ ਰਹੇ ਹਨ। ਯਾਦੀ ਨੇ ਦੋਵਾਂ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਓ, ਉਨ੍ਹਾਂ ਨੂੰ ਪਰਮੀਸ਼ ਵਰਮਾ ਵਾਲੀ ਕਹਾਣੀ ਦੁਹਰਾਉਣ ਲਈ ਮਜਬੂਰ ਨਾ ਕਰਨ। 

ਇਹ ਵੀ ਪੜ੍ਹੋ :  ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੂੰ ਆਰਥਿਕ ਅਪਰਾਧ ਵਿੰਗ ਵੱਲੋਂ ਨੋਟਿਸ ਜਾਰੀ

PunjabKesari

ਇਸ ਤਰ੍ਹਾਂ ਅਪਲੋਡ ਕੀਤੀ ਪੋਸਟ
ਗੈਂਗਸਟਰ ਯਾਦੀ ਰਾਣਾ ਵਲੋਂ ਇਹ ਪੋਸਟ ਲਗਭਗ ਇਕ ਹਫਤਾ ਪਹਿਲਾਂ ਆਪਣੀ ਆਈ. ਡੀ. 'ਤੇ ਪਾਈ ਗਈ ਸੀ। ਇਥੇ ਹੀ ਬਸ ਨਹੀਂ ਯਾਦੀ ਰਾਣਾ ਨੇ ਆਪਣੀ ਫੇਸਬੁੱਕ ਆਈ. ਡੀ. 'ਤੇ ਹਥਿਆਰ ਦੇ ਨਾਲ ਵੀ ਇਕ ਤਸਵੀਰ ਅਪਲੋਡ ਕੀਤੀ ਹੈ। ਉਸ ਨੇ ਆਪਣੀ ਬਾਂਹ 'ਤੇ ਏ. ਕੇ. 47 ਦਾ ਟੈਟੂ ਵੀ ਬਣਵਾਇਆ ਹੈ। ਜਦਕਿ ਇਕ ਤਸਵੀਰ ਵਿਚ ਰੋਪੜ ਪੁਲਸ ਉਸ ਨੂੰ ਲੈ ਕੇ ਜਾਂਦੀ ਨਜ਼ਰ ਆ ਰਹੀ ਹੈ। 

ਇਹ ਵੀ ਪੜ੍ਹੋ :  ਗਿਆਨੀ ਕੇਵਲ ਸਿੰਘ ਦੀ ਦਿੱਲੀ ਕਮੇਟੀ ਨੂੰ ਸੂਲਾਂ ਵਰਗੇ ਬੋਲਾਂ ਵਾਲੀ ਚਿੱਠੀ

ਪਰਮੀਸ਼ ਵਰਮਾ 'ਤੇ ਇੰਝ ਹੋਇਆ ਸੀ ਹਮਲਾ
ਮਸ਼ਹੂਰ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ 'ਤੇ ਦੋ ਸਾਲ ਪਹਿਲਾਂ 13 ਅਪ੍ਰੈਲ ਨੂੰ ਚੰਡੀਗੜ੍ਹ ਤੋਂ ਪਰਤਦੇ ਸਮੇਂ ਦਿਲਪ੍ਰੀਤ ਗੈਂਗ ਵਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਸਨ। ਹਮਲੇ ਵਿਚ ਪਰਮੀਸ਼ ਵਰਮਾ ਜ਼ਖਮੀ ਹੋ ਗਿਆ ਸੀ। ਇਸ ਹਮਲੇ ਦੀ ਜ਼ਿੰਮੇਵਾਰੀ ਬਾਅਦ ਵਿਚ ਗੈਂਗਸਸਟਰ ਦਲਪ੍ਰੀਤ ਬਾਬਾ ਨੇ ਫੇਸਬੁਕ 'ਤੇ ਲਈ ਸੀ। ਇਸ ਤੋਂ ਬਾਅਦ ਪੁਲਸ ਨੇ ਕਾਫੀ ਜਦੋ-ਜਹਿਦ ਪਿੱਛੋਂ ਦਲਪ੍ਰੀਤ ਬਬਾ ਨੂੰ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਸੀ। 

ਇਹ ਵੀ ਪੜ੍ਹੋ :  ਮੋਗਾ 'ਚ ਹੈਰਾਨ ਕਰਨ ਵਾਲੀ ਘਟਨਾ, ਨਾਨੇ ਨੇ 30 ਸਾਲਾ ਵਿਅਕਤੀ ਨਾਲ ਵਿਆਹੀ 13 ਸਾਲਾ ਦੋਹਤੀ


author

Gurminder Singh

Content Editor

Related News