ਸਿੱਧੂ ਦੇ ਨਾਲ ਕਿਸੇ ਦਲਿਤ ਮੰਤਰੀ ਨੂੰ ਵੀ ਮਿਲ ਸਕਦੀ ਹੈ ਉਪ ਮੁੱਖ ਮੰਤਰੀ ਦੀ ਕੁਰਸੀ
Thursday, Mar 11, 2021 - 12:10 AM (IST)
ਲੁਧਿਆਣਾ, (ਮੁੱਲਾਂਪੁਰੀ)- ਪੰਜਾਬ ਦੀ ਕੈਪਟਨ ਸਰਕਾਰ 'ਚ ਭਾਵੇਂ ਨਵਜੋਤ ਸਿੰਘ ਸਿੱਧੂ ਦੇ ਉਪ ਮੁੱਖ ਮੰਤਰੀ ਬਣਨ ਬਾਰੇ ਚਰਚਾ ਤੇ ਖ਼ਬਰਾਂ ਆਮ ਕਰ ਕੇ ਮੀਡੀਆ ਦੀਆਂ ਸੁਰਖੀਆਂ ਹਨ ਤੇ ਸ. ਸਿੱਧੂ ਦਾ ਕੈਬਨਿਟ ਮੰਤਰੀ ਅਤੇ ਉਪ ਮੁੱਖ ਮੰਤਰੀ ਬਣਨਾ ਤੈਅ ਵੀ ਹੋ ਗਿਆ ਹੈ ਪਰ ਹੁਣ ਪੰਜਾਬ ’ਚ ਦਲਿਤ ਭਾਈਚਾਰੇ ਦੀਆਂ ਵੱਡੀ ਗਿਣਤੀ ’ਚ ਵੋਟਾਂ ਹੋਣ ਕਾਰਨ ਇਸ ਗੱਲ ਦੀ ਚਰਚਾ ਹੈ ਕਿ ਪੰਜਾਬ ਵਿਚ ਦਲਿਤ ਭਾਈਚਾਰੇ ਨੂੰ ਖੁਸ਼ ਕਰਨ ਲਈ ਕਿਸੇ ਦਲਿਤ ਮੰਤਰੀ ਨੂੰ ਉਪ ਮੁੱਖ ਮੰਤਰੀ ਦੀ ਕੁਰਸੀ ਵੀ ਮਿਲ ਸਕਦੀ ਹੈ।
ਇਹ ਵੀ ਪੜ੍ਹੋ:- ਟਿਕਰੀ ਬਾਰਡਰ ’ਤੇ ਸੰਘਰਸ਼ ’ਚ ਸ਼ਾਮਲ ਇੱਕ ਹੋਰ ਕਿਸਾਨ ਦੀ ਹੋਈ ਮੌਤ
ਜੇਕਰ ਇਹ ਮੰਗ ਸੱਚ-ਮੁੱਚ ਉੱਠੀ ਹੋਈ ਤਾਂ ਪੰਜਾਬ ’ਚ ਤਿੰਨ ਐੱਸ. ਸੀ. ਭਾਈਚਾਰੇ ਦੇ 3 ਵਜ਼ੀਰ ਹਨ, ਜਿਨ੍ਹਾਂ ’ਚ ਸਾਧੂ ਸਿੰਘ ਧਰਮਸੋਤ, ਅਰੁਣਾ ਚੌਧਰੀ ਤੇ ਹੋਰ ਦੀ ਵੀ ਲਾਟਰੀ ਲੱਗ ਸਕਦੀ ਹੈ। ਸੂਤਰਾਂ ਨੇ ਦੱਸਿਆ ਕਿ ਜੇਕਰ ਇਸ ਮੰਗ ’ਤੇ ਗੌਰ ਕੀਤਾ ਗਿਆ ਤਾਂ ਇਕ ਲੇਡੀ, ਦੂਜਾ ਐੱਸ. ਸੀ. ਹੋਣ ਕਾਰਨ ਮੈਡਮ ਚੌਧਰੀ ਦਾ ਨੰਬਰ ਲੱਗ ਸਕਦਾ ਹੈ, ਨਹੀਂ ਤਾਂ ਚੰਨੀ ਜਾਂ ਧਰਮਸੋਤ ਅਤੇ ਵੇਰਕਾ ’ਚੋਂ ਕਿਸੇ ਵੀ ’ਤੇ ਗੁਣੀਆ ਪੈ ਸਕਦਾ ਹੈ।
ਇਹ ਵੀ ਪੜ੍ਹੋ:- ਸ਼ਵੇਤ ਮਲਿਕ ਨੇ ਬਜਟ 'ਤੇ ਘੇਰੀ ਕੈਪਟਨ ਸਰਕਾਰ, ਗਾਣਾ ਗਾ ਕੱਸਿਆ ਤੰਜ (ਵੀਡੀਓ)
ਜਦੋਂਕਿ ਸੀ. ਐੱਮ. ਦੇ ਤੇਜ਼ ਤਰਾਰ ਸਲਾਹਕਾਰ ਰਾਜ ਕੁਮਾਰ ਵੇਰਕਾ ਦੇ ਨਾਂ ’ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਭਾਵੇਂ ਹਿੰਦੂ ਬਾਰੇ ਵੀ ਚਰਚਾ ਹੈ ਪਰ ਕਾਂਗਰਸ ਦਾ ਸੂਬਾ ਪ੍ਰਧਾਨ ਹਿੰਦੂ ਹੋਣ ਕਰ ਕੇ ਇਹ ਮੰਗ ਅਹਿਮ ਨਹੀਂ ਮੰਨੀ ਜਾ ਰਹੀ।