ਮੇਰੀਆਂ ਕੋਸ਼ਿਸ਼ਾਂ ਨਾਲ ਪੰਜਾਬ ਦੇ ਵਿਕਾਸ ''ਤੇ ਖਰਚ ਹੋਇਆ 1 ਹਜ਼ਾਰ ਕਰੋੜ : ਸ਼ਵੇਤ ਮਲਿਕ

01/21/2019 11:07:12 AM

ਜਲੰਧਰ/ਅੰਮ੍ਰਿਤਸਰ (ਰਾਹੁਲ, ਨੀਰਜ)— ਮੋਦੀ ਸਰਕਾਰ ਦੀ ਵਿਕਾਸਕਾਰੀ ਸੋਚ ਅਤੇ ਮੇਰੀਆਂ ਸਾਰਥਕ ਕੋਸ਼ਿਸ਼ਾਂ ਨਾਲ ਪੰਜਾਬ ਦੇ ਵਿਕਾਸ 'ਤੇ ਹੁਣ ਤੱਕ 1 ਹਜ਼ਾਰ ਕਰੋੜ ਤੋਂ ਵੱਧ ਦਾ ਖਰਚਾ ਕੀਤਾ ਜਾ ਚੁੱਕਾ ਹੈ। ਇਸ ਤਹਿਤ ਅੰਮ੍ਰਿਤਸਰ 'ਚ 32 ਕਰੋੜ ਨਾਲ ਬਣੀ ਅਤਿ-ਆਧੁਨਿਕ ਬੀ. ਐੱਸ. ਐੱਫ. ਰਿਟਰੀਟ ਸੈਰੇਮਨੀ ਗੈਲਰੀ ਦਾ ਵਿਧੀਪੂਰਵਕ ਉਦਘਾਟਨ 22 ਜਨਵਰੀ ਮੰਗਲਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਕਰਨਗੇ। ਇਹ ਸ਼ਬਦ ਭਾਜਪਾ ਪੰਜਾਬ ਸੂਬੇ ਦੇ ਪ੍ਰਧਾਨ ਇੰਜੀ. ਸ਼ਵੇਤ ਮਲਿਕ ਨੇ ਜਲੰਧਰ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੇ। ਇਸ ਮੌਕੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਰਾਕੇਸ਼ ਰਾਠੌਰ, ਜ਼ਿਲਾ ਪ੍ਰਧਾਨ ਰਮਨ ਪੱਬੀ, ਜਨਰਲ ਸਕੱਤਰ ਰਾਜੀਵ ਢੀਂਗਰਾ ਅਤੇ ਹੋਰ ਪਤਵੰਤੇ ਹਾਜ਼ਰ ਰਹੇ।

ਸ਼ਵੇਤ ਮਲਿਕ ਨੇ ਕਿਹਾ ਕਿ ਵਾਹਘਾ ਬਾਰਡਰ ਦੇ ਜ਼ਰੀਏ ਪਾਕਿਸਤਾਨ ਅਤੇ ਭਾਰਤ ਵਿਚਾਲੇ ਵਪਾਰ ਦੀਆਂ ਸੰਭਾਵਨਾਵਾਂ ਵਧਣਗੀਆਂ। ਫੁੱਲ ਬਾਡੀ ਟਰੱਕ ਸਕੈਨਰ ਨਾਲ ਹੀ ਬਾਰਡਰ ਟਰੇਡ 'ਚ ਤੇਜ਼ੀ ਆਵੇਗੀ। ਇਸ ਨਾਲ ਕਿਸੇ ਵੀ ਨਾਜਾਇਜ਼ ਸਾਮਾਨ ਦੀ ਸਮੱਗਲਿੰਗ 'ਤੇ ਪਾਬੰਦੀ ਲੱਗੇਗੀ। ਇਸ ਨਾਲ ਭਾਰਤ, ਪਾਕਿਸਤਾਨ  ਅਤੇ ਅਫਗਾਨਿਸਤਾਨ ਨਾਲ ਚੱਲ ਰਹੇ ਵਪਾਰ ਨਾਲ ਦੇਸ਼ ਦਾ ਆਰਥਕ ਆਧਾਰ ਮਜ਼ਬੂਤ ਹੋਵੇਗਾ ਅਤੇ ਪੰਜਾਬ ਸੂਬਾ ਵੀ ਮਾਲਾਮਾਲ ਹੋ ਜਾਵੇਗਾ।

ਸ਼ਵੇਤ ਮਲਿਕ ਨੇ ਕਿਹਾ ਕਿ ਅੰਮ੍ਰਿਤਸਰ ਏਅਰਪੋਰਟ ਤੋਂ ਹਵਾਈ ਸੇਵਾਵਾਂ ਦੇ  ਵਿਸਥਾਰ ਨਾਲ ਜਿੱਥੇ ਉਕਤ  ਏਅਰਪੋਰਟ ਜੋ ਕਿ ਕਾਂਗਰਸ ਦੀਆਂ ਸਵਾਰਥੀ ਨੀਤੀਆਂ ਕਾਰਨ ਕਰੋੜਾਂ ਦੇ ਘਾਟੇ 'ਚ ਚੱਲ ਰਿਹਾ ਸੀ, ਹੁਣ ਕਰੋੜਾਂ ਦੇ ਲਾਭ ਦੀ ਸਥਿਤੀ 'ਚ ਆ ਗਿਆ ਹੈ। ਇਸ ਦਾ ਨਤੀਜਾ ਹੈ ਅੰਮ੍ਰਿਤਸਰ ਏਅਰਪੋਰਟ 'ਤੇ 48.1 ਫੀਸਦੀ ਯਾਤਰੀਆਂ ਦਾ ਵਾਧਾ ਹੋਇਆ ਹੈ। ਜਲਦੀ ਹੀ ਅੰਮ੍ਰਿਤਸਰ ਤੋਂ ਲੰਡਨ, ਟੋਰੰਟੋ ਲਈ ਸਿੱਧੀ ਉਡਾਣ 'ਚ ਵੀ  ਵਿਸਥਾਰ ਕੀਤਾ ਜਾਵੇਗਾ।


shivani attri

Content Editor

Related News