ਅੰਮ੍ਰਿਤਸਰ ''ਚ ''ਸ਼ਵੇਤ ਮਲਿਕ'' ਨੇ ਗਿਣਾਈਆਂ ਉਪਲੱਬਧੀਆਂ

Saturday, Jan 19, 2019 - 04:30 PM (IST)

ਅੰਮ੍ਰਿਤਸਰ ''ਚ ''ਸ਼ਵੇਤ ਮਲਿਕ'' ਨੇ ਗਿਣਾਈਆਂ ਉਪਲੱਬਧੀਆਂ

ਅੰਮ੍ਰਿਤਸਰ : ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਅੰਮ੍ਰਿਤਸਰ 'ਚ ਓਪਨ ਜਿੰਮ ਦੇ ਉਦਘਾਟਨ ਸਮੇਂ ਆਪਣੀਆਂ ਉਪਲੱਬਧੀਆਂ ਗਿਣਵਾਈਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ 500 ਕਰੋੜ ਰੁਪਿਆ ਖਰਚ ਕਰਕੇ ਅੰਮ੍ਰਿਤਸਰ ਦੇ ਐਲੀਵੇਟਿਡ ਰੋਡ ਦਾ ਨਿਰਮਾਣ ਕਰਾਇਆ ਹੈ, ਜਿਸ ਦਾ ਲਾਭ ਸੈਲਾਨੀਆਂ ਨੂੰ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਲੈ ਕੇ ਭੰਡਾਰੀ ਬ੍ਰਿਜ ਤੱਕ ਬਿਊਟੀਫਿਕੇਸ਼ਨ ਦੇ ਕੰਮ ਕਰਵਾਏ ਗਏ ਅਤੇ ਪੁਲ ਤਾਰਾ ਵਾਲਾ 'ਤੇ ਸਿਕਸ ਲੇਨ ਓਵਰਬ੍ਰਿਜ ਬਣਨ ਤੋਂ ਬਾਅਦ ਕਰੋੜਾਂ ਰੁਪਏ ਉਹ ਸ਼ਹਿਰ ਲਈ ਲੈ ਕੇ ਆਏ। ਇਸ ਮੌਕੇ ਉਨ੍ਹਾਂ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਕਾਂਗਰਸ ਨੇ ਸਿੱਖਾਂ ਨਾਲ ਕਿਸੇ ਤਰ੍ਹਾਂ ਦਾ ਇਨਸਾਫ ਨਹੀਂ ਹੋਣ ਦਿੱਤਾ।


author

Babita

Content Editor

Related News