ਸ਼ਵੇਤ ਮਲਿਕ ਵਲੋਂ ਨਗਰ ਪੰਚਾਇਤ ਅਤੇ ਨਗਰ ਨਿਗਮ ਉਪ-ਚੋਣਾਂ ਲਈ ਭਾਜਪਾ ਉਮੀਦਵਾਰਾਂ ਦਾ ਐਲਾਨ

Wednesday, Jun 05, 2019 - 08:56 AM (IST)

ਸ਼ਵੇਤ ਮਲਿਕ ਵਲੋਂ ਨਗਰ ਪੰਚਾਇਤ ਅਤੇ ਨਗਰ ਨਿਗਮ ਉਪ-ਚੋਣਾਂ ਲਈ ਭਾਜਪਾ ਉਮੀਦਵਾਰਾਂ ਦਾ ਐਲਾਨ

ਚੰਡੀਗੜ੍ਹ (ਸ਼ਰਮਾ)— ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਦੇਸ਼ ਚੋਣ ਕਮੇਟੀ ਦੀ ਬੈਠਕ ਪ੍ਰਦੇਸ਼ ਭਾਜਪਾ ਦਫ਼ਤਰ 'ਚ ਪ੍ਰਦੇਸ਼ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਦੀ ਪ੍ਰਧਾਨਗੀ 'ਚ ਹੋਈ। ਬੈਠਕ 'ਚ ਪ੍ਰਦੇਸ਼ ਦੇ ਵੱਖ-ਵੱਖ ਨਗਰਾਂ 'ਚ ਹੋਣ ਵਾਲੀਆਂ ਨਗਰ ਪੰਚਾਇਤ ਅਤੇ ਨਗਰ ਨਿਗਮ ਦੀਆਂ ਉਪ-ਚੋਣਾਂ ਦੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ। 21 ਜੂਨ ਨੂੰ ਹੋਣ ਵਾਲੀਆਂ ਉਕਤ ਚੋਣਾਂ ਲਈ ਭਾਜਪਾ ਪ੍ਰਦੇਸ਼ ਪ੍ਰਧਾਨ ਨੇ ਪ੍ਰਦੇਸ਼ ਭਾਜਪਾ ਬੁਲਾਰੇ ਅਨਿਲ ਸਰੀਨ ਨੂੰ ਪ੍ਰਦੇਸ਼ ਚੋਣ ਇੰਚਾਰਜ ਨਿਯੁਕਤ ਕੀਤਾ ਹੈ। ਐਲਾਨੇ ਗਏ ਉਮੀਦਵਾਰਾਂ 'ਚ ਨਗਰ ਪੰਚਾਇਤ ਭਾਦਸੋਂ (ਪਟਿਆਲਾ ਸਾਊਥ) ਵਾਰਡ- 1 ਤੋਂ ਸਵਿੰਦਰ ਕੌਰ, ਵਾਰਡ- 2 ਤੋਂ ਜਸਵਿੰਦਰ ਸਿੰਘ, ਵਾਰਡ- 9 ਤੋਂ ਨਿਰਮਲਾ ਸੂਦ, ਵਾਰਡ- 10 ਤੋਂ ਦੀਪਕ ਕੁਮਾਰ ਸਿੰਗਲਾ ਭਾਜਪਾ ਦੇ ਉਮੀਦਵਾਰ ਹੋਣਗੇ। ਨਗਰ ਨਿਗਮ ਉਪ-ਚੋਣਾਂ 'ਚ ਬਠਿੰਡਾ ਵਾਰਡ-30 ਤੋਂ ਮਨੀਸ਼ ਸ਼ਰਮਾ, ਨਗਰ ਕੌਂਸਲ ਚੋਣਾਂ ਲਈ ਵਾਰਡ- 2 ਘਾਰੀਵਾਲ ਤੋਂ ਗੌਰੀ ਬਲਾਗਨ, ਵਾਰਡ- 23 ਸੰਗਰੂਰ ਤੋਂ ਸੂਰਜ ਚੌਹਾਨ, ਵਾਰਡ- 4 ਦੋਰਾਹਾ ਤੋਂ ਰਾਜੀਤਾ ਖੰਨਾ, ਵਾਰਡ- 8 ਫਿਰੋਜ਼ਪੁਰ ਤੋਂ ਦਵਿੰਦਰ ਸਿੰਘ ਕਲਸੀ, ਵਾਰਡ- 22 ਅਬੋਹਰ ਤੋਂ ਅੰਜੂ ਦੇਵੀ ਭਾਜਪਾ ਦੀ ਉਮੀਦਵਾਰ ਹੋਵੇਗੀ।


author

Shyna

Content Editor

Related News