''ਬਾਬਾ ਸੋਢਲ'' ਜੀ ਦੇ ਦਰਸ਼ਨਾਂ ਲਈ ਪੁੱਜ ਰਹੇ ਸ਼ਰਧਾਲੂ, 24 ਘੰਟੇ ਉਪਲੱਬਧ ਰਹਿਣਗੀਆਂ ਸਿਹਤ ਵਿਭਾਗ ਦੀਆਂ ਟੀਮਾਂ

09/27/2023 7:35:27 PM

ਜਲੰਧਰ (ਰੱਤਾ)–ਸ਼੍ਰੀ ਸਿੱਧ ਬਾਬਾ ਸੋਢਲ ਜੀ ਦਾ ਮੇਲਾ ਅੱਜ ਤੋਂ ਸ਼ੁਰੂ ਹੋ ਚੁੱਕਾ ਹੈ, ਜੋਕਿ 30 ਸਤੰਬਰ ਤੱਕ ਜਾਰੀ ਰਹੇਗਾ। ਦੇਸ਼ਾਂ-ਵਿਦੇਸ਼ਾਂ ਤੋਂ ਸੰਗਤ ਆਪਣੀਆਂ ਮੁਰਾਦਾਂ ਪੂਰੀਆਂ ਹੋਣ 'ਤੇ ਇਥੇ ਮੱਥਾ ਟੇਕਣ ਲਈ ਆਉਂਦੀ ਹੈ। ਹੁਣ ਤੋਂ ਹੀ ਸ਼ਰਧਾਲੂ ਵੱਡੀ ਗਿਣਤੀ ਵਿਚ ਨਤਮਸਤਕ ਹੋਣ ਲਈ ਪੁੱਜਣੇ ਸ਼ੁਰੂ ਹੋ ਗਏ ਹਨ। 

PunjabKesari

ਇਸ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਮੰਦਿਰ ਦੇ ਆਸ-ਪਾਸ 24 ਘੰਟੇ ਉਪਲੱਬਧ ਰਹਿਣਗੀਆਂ। ਸਿਵਲ ਸਰਜਨ ਡਾ. ਰਮਨ ਸ਼ਰਮਾ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ 28 ਸਤੰਬਰ ਨੂੰ ਸ਼੍ਰੀ ਸਿੱਧ ਬਾਬਾ ਸੋਢਲ ਜੀ ਦੇ ਮੇਲੇ ਮੌਕੇ ਰੂਰਲ ਮੈਡੀਕਲ ਆਫਿਸਰਜ਼ ਅਤੇ ਸਬੰਧਤ ਸਟਾਫ਼ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਅਤੇ ਇਹ ਟੀਮਾਂ 24 ਘੰਟੇ ਮੇਲੇ ਵਿਚ ਆਉਣ ਵਾਲੇ ਸ਼ਰਧਾਲੂਆਂ ਲਈ ਮੰਦਿਰ ਦੇ ਵਿਹੜੇ ਅਤੇ ਉਸ ਦੇ ਆਸ-ਪਾਸ 1 ਅਕਤੂਬਰ ਤਕ ਤਾਇਨਾਤ ਰਹਿਣਗੀਆਂ। ਉਨ੍ਹਾਂ ਦੱਸਿਆ ਕਿ ਡਿਊਟੀ ’ਤੇ ਤਾਇਨਾਤ ਹੋਣ ਵਾਲੇ ਰੂਰਲ ਮੈਡੀਕਲ ਆਫਿਸਰਜ਼ ਨੂੰ ਇਹ ਵੀ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਜੇਕਰ ਮੇਲੇ ਦੌਰਾਨ ਕਿਸੇ ਨੂੰ ਸਿਹਤ ਸਬੰਧੀ ਕੋਈ ਗੰਭੀਰ ਸਮੱਸਿਆ ਪੇਸ਼ ਆਵੇ ਤਾਂ ਉਸ ਨੂੰ ਤੁਰੰਤ ਨਜ਼ਦੀਕੀ ਸਰਕਾਰੀ ਸਿਹਤ ਕੇਂਦਰ ’ਚ ਇਲਾਜ ਲਈ ਪਹੁੰਚਾਇਆ ਜਾਵੇ।

PunjabKesari

ਇਹ ਵੀ ਪੜ੍ਹੋ- ਬਾਬਾ ਸੋਢਲ ਜੀ ਦੇ ਮੇਲੇ ਨੂੰ ਲੈ ਕੇ ਜਲੰਧਰ ਟਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ, ਬੰਦ ਰਹਿਣਗੇ ਇਹ ਰਸਤੇ

ਇਹ ਰਹੇਗਾ ਰੂਟ ਪਲਾਨ

ਟਰੈਫਿਕ ਡਾਇਵਰਸ਼ਨਾਂ ਦਾ ਵੇਰਵਾ 
ਦੋਆਬਾ ਚੌਂਕ, ਟਾਂਡਾ ਚੌਂਕ, ਚੰਦਨ ਨਗਰ ਰੇਲਵੇ ਕਰਾਸਿੰਗ, ਨਿਊ ਸਬਜ਼ੀ ਮੰਡੀ ਇੰਡਸਟਰੀ ਏਰੀਆ, ਰਾਮ ਨਗਰ ਫਾਟਕ, ਰੇਲਵੇ ਕਰਾਸਿੰਗ ਟਾਂਡਾ ਫਾਟਕ, ਗਾਜ਼ੀਗੁੱਲਾ ਚੌਂਕ, ਪਠਾਨਕੋਟ ਚੌਂਕ। 

PunjabKesari

ਵਾਹਨ ਪਾਰਕਿੰਗ ਸਥਾਨਾਂ ਦਾ ਵੇਰਵਾ 
ਇਸੇ ਤਰ੍ਹਾਂ ਮੇਲੇ ਵਿੱਚ ਆਉਣ ਵਾਲੇ ਸ਼ਰਧਾਲੂਆਂ ਲਈ ਪਾਰਕਿੰਗ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਲੱਭੂ ਰਾਮ ਦੁਆਬਾ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ ਦੇ ਅੰਦਰ, ਦੇਵੀ ਸਹਾਏ ਐੱਸ.ਡੀ. ਸੀਨੀਅਰ ਸੈਕੰਡਰੀ ਸਕੂਲ (ਨੇੜੇ ਚੰਦਨ ਨਗਰ ਫਾਟਕ) ਅਤੇ ਮਿੰਨੀ ਸਬਜ਼ੀ ਮੰਡੀ, ਸਈਪੁਰ ਰੋਡ ਵਿਖੇ ਦੁਪਹੀਆ ਵਾਹਨਾਂ ਲਈ ਪਾਰਕਿੰਗ ਹੋਵੇਗੀ। ਇਸੇ ਤਰ੍ਹਾਂ ਲਾਈਟ/ ਦੁਪਹੀਆ ਵਾਹਨ  ਦੀ ਪਾਰਕਿੰਗ ਗ੍ਰੇਨ ਮਾਰਕੀਟ (ਪੰਜਾਬ ਮੰਡੀ ਬੋਰਡ) ਨੇੜੇ (ਗਾਜ਼ੀਗੁੱਲਾ ਚੌਕ) ਅਤੇ ਲੀਡਰ ਫੈਕਟਰੀ ਨੇੜੇ ਥਾਣਾ ਡਵੀਜਨ ਨੰਬਰ-1 ਵਿਖੇ ਹੋਵੇਗੀ। ਜਦਕਿ ਲਾਈਟ ਵਾਹਨ ਦੁਆਬਾ ਚੌਕ ਤੋਂ ਦੇਵੀ ਤਲਾਬ ਮੰਦਿਰ ਦੇ ਦੋਵੇਂ ਸਾਈਡ ਪਾਰਕ ਕੀਤੇ ਜਾ ਸਕਣਗੇ। 

PunjabKesari

ਇਹ ਵੀ ਪੜ੍ਹੋ- ਸੋਢਲ ਮੇਲੇ ਨੂੰ ਲੈ ਕੇ ਰੇਲਵੇ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ, ਇਹ ਫਾਟਕ ਰਹਿਣਗੇ ਬੰਦ

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News