ਸ੍ਰੀ ਮੁਕਸਤਰ ਸਾਹਿਬ ''ਚ ਵੱਡੀ ਵਾਰਦਾਤ, ਨੌਜਵਾਨ ਦਾ ਲੁੱਟ ਤੋਂ ਬਾਅਦ ਬੇਹਰਿਮੀ ਨਾਲ ਕਤਲ

Sunday, Oct 25, 2020 - 05:47 PM (IST)

ਸ੍ਰੀ ਮੁਕਸਤਰ ਸਾਹਿਬ ''ਚ ਵੱਡੀ ਵਾਰਦਾਤ, ਨੌਜਵਾਨ ਦਾ ਲੁੱਟ ਤੋਂ ਬਾਅਦ ਬੇਹਰਿਮੀ ਨਾਲ ਕਤਲ

ਸ੍ਰੀ ਮੁਕਤਸਰ ਸਾਹੁਬ (ਰਿਣੀ/ਪਵਨ): ਸ੍ਰੀ ਮੁਕਤਸਰ ਸਾਹਿਬ-ਅਬੋਹਰ ਮੁੱਖ ਮਾਰਗ ਤੇ ਪਿੰਡ ਮਹਾਬੱਧਰ ਕੋਲ ਇਕ ਨੌਜਵਾਨ ਦੀ ਲਾਸ਼ ਮਿਲੀ। ਇਹ ਨੌਜਵਾਨ ਫੋਟੋਗ੍ਰਾਫੀ ਦੇ ਧੰਦੇ ਨਾਲ ਜੁੜਿਆ ਹੋਇਆ ਸੀ ਅਤੇ ਬੀਤੀ ਰਾਤ ਆਪਣੇ ਕੰਮ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ ਤੋਂ ਆਪਣੇ ਪਿੰਡ ਉੜਾਂਗ ਜਾ ਰਿਹਾ ਸੀ। ਨੌਜਵਾਨ ਦਾ ਮੋਟਰਸਾਇਕਲ ਅਤੇ ਮੋਬਾਇਲ ਘਟਨਾ ਸਥਾਨ ਤੋਂ ਨਹੀਂ ਮਿਲੇ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਨੌਜਵਾਨ ਦੀ ਲਾਸ਼ ਸ੍ਰੀ ਮੁਕਤਸਰ ਸਾਹਿਬ-ਅਬੋਹਰ ਰੋਡ ਤੋਂ ਮਿਲਣ ਨਾਲ ਇਲਾਕੇ ਵਿਚ ਸਨਸਨੀ ਫ਼ੈਲ ਗਈ।

ਇਹ ਵੀ ਪੜ੍ਹੋ: ਆਮ ਆਦਮੀ ਪਾਰਟੀ ਨੇ ਮੀਤ ਹੇਅਰ ਨੂੰ ਪੰਜਾਬ 'ਚ ਦਿੱਤੀ ਵੱਡੀ ਜ਼ਿੰਮੇਵਾਰੀ

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਉੜਾਂਗ ਵਾਸੀ ਲਵਪ੍ਰੀਤ ਜੋ ਕਿ ਡਰੋਨ ਉਪਰੇਟਰ ਵਜੋਂ ਕੰਮ ਕਰਦਾ ਸੀ ਬੀਤੀ ਰਾਤ ਵੀ ਪਿੰਡ ਬੁੱਟਰ ਸ਼ਰੀਹ ਵਿਖੇ ਇਕ ਵਿਆਹ ਦੇ ਪ੍ਰੋਗਰਾਮ ਵਿਚ ਕੰਮ ਕਰਨ ਤੋਂ ਬਾਅਦ ਘਰ ਆ ਰਿਹਾ ਸੀ। ਸ੍ਰੀ ਮੁਕਤਸਰ ਸਾਹਿਬ ਦੇ ਇਕ ਪੈਟਰੋਲ ਪੰਪ ਤੋਂ ਕਰੀਬ 10.45 ਤੇ ਮੋਟਰਸਾਇਕਲ ਵਿਚ ਤੇਲ ਪਵਾਉਣ ਉਪਰੰਤ ਉਹ ਆਪਣੇ ਪਿੰਡ ਉੜਾਂਗ ਵੱਲ ਰਵਾਨਾ ਹੋਇਆ ਪਰ ਅੱਜ ਸਵੇਰੇ ਉਸਦੀ ਲਾਸ਼ ਪਿੰਡ ਮਹਾਬੱਧਰ ਨੇੜੇ ਸੜਕ ਕੰਢੇ ਮਿਲੀ। ਲਵਪ੍ਰੀਤ ਦੇ ਸਰੀਰ ਤੇ ਕਈ ਸੱਟਾਂ ਦੇ ਨਿਸ਼ਾਨ ਹਨ। ਭਾਵਂੇ ਲਵਪ੍ਰੀਤ ਵਲੋਂ ਇਸਤੇਮਾਲ ਕੀਤਾ ਜਾਣ ਵਾਲਾ ਡਰੋਨ ਕੈਮਰਾ ਉਸਦੇ ਬੈਗ ਵਿਚ ਹੀ ਹੈ ਪਰ ਉਸਦਾ ਮੋਟਰਸਾਇਕਲ ਅਤੇ ਮੋਬਾਇਲ ਨਹੀਂ ਮਿਲੇ ਹਨ। ਫਿਲਹਾਲ ਮੌਕੇ ਤੇ ਪਹੁੰਚ ਕੇ ਪੁਲਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਮੁਤਾਬਕ ਮੁੱਢਲੀ ਜਾਂਚ 'ਚ ਇਹ ਲੁੱਟ ਦੀ ਨੀਅਤ ਨਾਲ ਕੀਤਾ ਕਤਲ ਜਾਪਦਾ ਹੈ। ਮਿਰਤਕ ਮਾਂ-ਬਾਪ ਦਾ ਇਕਲੌਤਾ ਪੁੱਤ ਸੀ।

ਇਹ ਵੀ ਪੜ੍ਹੋ: ਜਲੰਧਰ ਦੀ ਇਸ ਰਾਮਲੀਲਾ 'ਚ 52 ਸਾਲ ਤੋਂ ਹੋ ਰਿਹੈ ਚਮਤਕਾਰ, ਭਰਦੀਆਂ ਨੇ ਝੋਲੀਆਂ


author

Shyna

Content Editor

Related News