ਸਾਬਕਾ ਫ਼ੌਜੀ ਨੇ ਦਿੱਤਾ ਖੌਫ਼ਨਾਕ ਵਾਰਦਾਤ ਨੂੰ ਅੰਜਾਮ, ਹਾਲਤ ਦੇਖ ਭਰਾ ਦੇ ਪੈਰਾਂ ਹੇਠੋਂ ਖ਼ਿਸਕੀ ਜ਼ਮੀਨ

Sunday, Oct 04, 2020 - 06:05 PM (IST)

ਸਾਬਕਾ ਫ਼ੌਜੀ ਨੇ ਦਿੱਤਾ ਖੌਫ਼ਨਾਕ ਵਾਰਦਾਤ ਨੂੰ ਅੰਜਾਮ, ਹਾਲਤ ਦੇਖ ਭਰਾ ਦੇ ਪੈਰਾਂ ਹੇਠੋਂ ਖ਼ਿਸਕੀ ਜ਼ਮੀਨ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖ਼ੁਰਾਣਾ): ਸਥਾਨਕ ਅਬੋਹਰ ਰੋਡ ਸਥਿਤ ਬਾਬਾ ਜੀਵਨ ਸਿੰਘ ਨਗਰ ਦੇ ਰਹਿਣ ਵਾਲੇ ਇਕ ਸਾਬਕਾ ਫੌਜੀ ਵੱਲੋਂ ਫਾਹਾ ਲਗਾ ਕੇ ਆਪਣੀ ਜੀਵਨਲੀਲਾ ਸਮਾਪਤ ਕਰਨ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀਅਨੁਸਾਰ ਸਾਬਕਾ ਫੌਜੀ ਸਵਰਨਜੀਤ ਸਿੰਘ (40) ਪੁੱਤਰ ਜੁਗਰਾਜ ਸਿੰਘ ਨੇ ਆਪਣੇ ਘਰ ਦੇ ਚੁਬਾਰੇ ਵਾਲੇ ਕਮਰੇ ਵਿੱਚ ਫਾਹਾ ਲਗਾ ਲਿਆ ਸੀ, ਜਿਸਦਾ ਪਤਾ ਤੜਕਸਾਰ ਪਰਿਵਾਰਕ ਮੈਂਬਰਾਂ ਨੂੰ ਲੱਗਿਆ। ਮ੍ਰਿਤਕ ਦੇ ਭਰਾ ਚਰਨਜੀਤ ਸਿੰਘ ਨੇ ਦੱਸਿਆ ਕਿ ਸਵਰਨਜੀਤ ਸਿੰਘ ਦਾ ਅੱਜ ਤੋਂ 20 ਕੁ ਦਿਨ ਪਹਿਲਾਂ ਐਂਕਸੀਡੈਂਟ ਹੋਇਆ ਸੀ, ਜਿਸ 'ਚ ਉਸਦੇ ਹੱਥ ਦੀ ਉਂਗਲ ਕੱਟੀ ਗਈ ਸੀ।

ਇਹ ਵੀ ਪੜ੍ਹੋ : ਰਾਹੁਲ ਦੇ ਟਰੈਕਟਰ ਮਾਰਚ 'ਚ ਸ਼ਾਮਲ ਹੋਣ ਲਈ ਮੋਗਾ ਪੁੱਜੇ  ਨਵਜੋਤ ਸਿੰਘ ਸਿੱਧੂ

ਸਵਰਨਜੀਤ ਸਿੰਘ ਫੌਜ 'ਚੋਂ ਰਿਟਾਇਰ ਸੀ ਤੇ ਪ੍ਰਾਈਵੇਟ ਨੌਕਰੀ ਕਰ ਰਿਹਾ ਸੀ, ਜਿਸਨੇ ਆਪਣੀ ਪਤਨੀ ਤੇ ਦੋ ਬੱਚਿਆਂ, ਜਿੰਨ੍ਹਾਂ ਦੀ ਉਮਰ 16 ਤੇ 18 ਸਾਲ ਹੈ, ਨੂੰ ਬਠਿੰਡਾ ਇੱਕ ਰਿਸ਼ਤੇਦਾਰੀ 'ਚ ਮਿਲਣ ਲਈ ਭੇਜਿਆ ਹੋਇਆ ਸੀ, ਜਦੋਂਕਿ ਅੱਜ ਸਵੇਰੇ ਉਸਦਾ ਬੇਟਾ ਰਵਿੰਦਰ ਸਿੰਘ ਉਸਦੇ ਕਮਰੇ ਵਿੱਚ ਚਾਹ ਲੈ ਕੇ ਗਿਆ ਤਾਂ ਕਮਰਾ ਬੰਦ ਸੀ, ਜਿਸ ਤੋਂ ਬਾਅਦ ਰਵਿੰਦਰ ਸਿੰਘ ਨੇ ਦਰਵਾਜ਼ੇ ਉਪਰੋਂ ਛਾਲ ਮਾਰੀ ਤਾਂ ਵੇਖਿਆ ਕਿ ਸਵਰਨਜੀਤ ਸਿੰਘ ਦੀ ਲਾਸ਼ ਪੱਖੇ ਨਾਲ ਲਟਕ ਰਹੀ ਹੈ, ਜਿਸ ਤੋਂ ਬਾਅਦ ਉਨ੍ਹਾਂ ਇਸਦੀ ਸੂਚਨਾ ਐਮਸੀ ਬਲਤੇਜ ਸਿੰਘ ਭੋਲਾ ਨੂੰ ਦਿੱਤੀ, ਜਿੰਨ੍ਹਾਂ ਤੁਰੰਤ ਪੁਲਸ ਨੂੰ ਸੂਚਿਤ ਕਰ ਦਿੱਤਾ। ਇਸ ਮੌਕੇ ਘਟਨਾ ਸਥਾਨ 'ਤੇ ਪੁੱਜੀ ਬੱਸ ਅੱਡਾ ਚੌਂਕੀ ਇੰਚਾਰਜ ਵੀਰਪਾਲ ਕੌਰ ਨੇ ਦੱਸਿਆ ਕਿ ਪੁਲਸ ਨੇ ਲਾਸ਼ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਵਰਣਨਯੋਗ ਹੈ ਕਿ ਮ੍ਰਿਤਕ ਪਰਿਵਾਰ ਦਾ ਇਕਲੌਤਾ ਕਮਾਊ ਮੈਂਬਰ ਸੀ, ਜਿਸਦੀ ਮੌਤ ਤੋਂ ਬਾਅਦ ਹੁਣ ਪਰਿਵਾਰ ਲਈ ਦੁੱਖਾਂ ਦੇ ਪਹਾੜ ਹੋਰ ਉੱਚੇ ਹੋ ਗਏ ਹਨ।


author

Shyna

Content Editor

Related News