ਰਾਹਤ ਭਰੀ ਖ਼ਬਰ: 7 ਵਿਅਕਤੀਆਂ ਨੂੰ ਇਲਾਜ ਉਪਰੰਤ ਮਿਲੀ ਛੁੱਟੀ

Thursday, Jun 25, 2020 - 05:20 PM (IST)

ਰਾਹਤ ਭਰੀ ਖ਼ਬਰ: 7 ਵਿਅਕਤੀਆਂ ਨੂੰ ਇਲਾਜ ਉਪਰੰਤ ਮਿਲੀ ਛੁੱਟੀ

ਸ੍ਰੀ ਮੁਕਤਸਰ ਸਾਹਿਬ (ਰਿਣੀ,ਪਵਨ): ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਥੇਹੜੀ ਵਿਖੇ ਬਣਾਏ ਕੋਰੋਨਾ ਹਸਪਤਾਲ ਚ ਇਲਾਜ ਅਧੀਨ 7 ਮਰੀਜ਼ਾਂ ਨੂੰ ਅੱਜ ਇਲਾਜ ਉਪਰੰਤ  ਛੁੱਟੀ ਦੇ ਦਿੱਤੀ ਗਈ। ਜ਼ਿਲ੍ਹੇ ਵਿਚ ਅੱਜ ਆਏ 9 ਨਵੇਂ ਕੇਸਾਂ ਸਮੇਤ ਅਜ ਐਕਟਿਵ ਕੇਸਾਂ ਦੀ ਗਿਣਤੀ 54 ਹੋ ਗਈ ਸੀ, ਜਿਸ ਚੋ 7 ਨੂੰ ਛੁੱਟੀ ਮਿਲਣ ਉਪਰੰਤ ਹੁਣ ਐਕਟਿਵ ਮਰੀਜਾਂ ਦੀ ਗਿਣਤੀ 47 ਰਹਿ ਗਈ ਹੈ।

ਇਹ ਵੀ ਪੜ੍ਹੋ: ਸ੍ਰੀ ਮੁਕਤਸਰ ਸਾਹਿਬ 'ਚ ਦਿਨ ਚੜ੍ਹਦਿਆਂ ਹੀ 7 ਲੋਕਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ

ਦੱਸਣਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ ਕੋਰੋਨਾ ਕੇਸਾਂ ਦਾ ਵਾਧਾ ਲਗਾਤਾਰ ਜਾਰੀ ਹੈ। ਆਏ ਦਿਨ ਕੋਰੋਨਾ ਕੇਸਾਂ ਦੀ ਪੁਸ਼ਟੀ ਹੋ ਰਹੀ ਹੈ ਤੇ ਜ਼ਿਲ੍ਹਾ ਫ਼ਿਰ ਤੋਂ ਕੋਰੋਨਾ ਦੇ ਪ੍ਰਭਾਵ ਹੇਠਾਂ ਆ ਗਿਆ ਹੈ। ਅੱਜ ਸਵੇਰ ਸਮੇਂ ਫ਼ਿਰ ਤੋਂ ਜ਼ਿਲ੍ਹੇ ਅੰਦਰ ਕੁੱਲ  9 ਕੇਸ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਜਿਨ੍ਹਾਂ ਨੂੰ ਕੋਵਿਡ-19 ਹਸਪਤਾਲ ਵਿਖੇ ਆਈਸੋਲੇਟ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਹਰੀ ਨਰਾਇਣ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਅੱਜ 9 ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ 'ਚੋਂ 1 ਮਲੋਟ, 1ਪਿੰਡ ਰੁਪਾਣਾ, 1 ਪਿੰਡ ਹਰੀਕੇ ਕਲਾਂ, 4 ਸ੍ਰੀ ਮੁਕਤਸਰ ਸਾਹਿਬ ਸ਼ਹਿਰ ਤੋਂ ਅਤੇ 2 ਪੀੜਤ ਗਿੱਦੜਬਾਹਾ ਨਾਲ ਸਬੰਧਿਤ ਹਨ।  

ਇਹ ਵੀ ਪੜ੍ਹੋ: ਅਸਲਾ ਧਾਰਕਾਂ ਲਈ ਨਵੀਂ ਡੈੱਡਲਾਈਨ ਜਾਰੀ,ਹੁਣ 2 ਤੋਂ ਵੱਧ ਹਥਿਆਰ ਰੱਖਣ ਵਾਲੇ ਹੋ ਜਾਣ ਸਾਵਧਾਨ!

ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਉਕਤ ਪੀੜਤਾਂ ਦੀ ਰਿਪੋਰਟ ਮਿਲਣ ਤੋਂ ਬਾਅਦ ਸਿਹਤ ਵਿਭਾਗ ਵਲੋਂ ਇਨ੍ਹਾਂ ਸਾਰਿਆਂ ਨੂੰ ਕੋਵਿਡ-19 ਹਸਪਤਾਲ ਵਿਖੇ ਆਈਸੋਲੇਟ ਕਰ ਦਿੱਤਾ ਗਿਆ ਹੈ, ਜਿੱਥੇ ਸਰਕਾਰ ਦੀਆਂ ਗਾਈਡਲਾਈਨਾਂ ਤਹਿਤ ਇੰਨ੍ਹਾਂ ਦਾ ਇਲਾਜ ਚੱਲੇਗਾ। ਉਥੇ ਹੀ ਜ਼ਿਲ੍ਹੇ ਅੰਦਰ ਕੋਰੋਨਾ ਦੀ ਮੌਜੂਦਾ ਸਥਿਤੀ ਬਾਰੇ  ਜਾਣਕਾਰੀ ਦਿੰਦਿਆਂ ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਹੁਣ ਪਾਜ਼ੇਟਿਵ ਕੇਸਾਂ ਦੀ ਗਿਣਤੀ 125 ਹੋ ਗਈ ਹੈ, ਜਿਸ 'ਚੋਂ 79 ਮਰੀਜ਼ਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ, ਜਦਕਿ ਅਜੇ 46 ਕੇਸ ਐਕਟਿਵ ਚੱਲ ਰਹੇ ਹਨ, ਜਿਨ੍ਹਾਂ 'ਚੋਂ 44 ਕੇਸਾਂ ਦਾ ਇਲਾਜ ਕੋਵਿਡ-19 ਹਸਪਤਾਲ ਵਿਖੇ ਚੱਲ ਰਿਹਾ ਹੈ, ਜਦਕਿ ਦੋ ਮਰੀਜ਼ਾਂ ਦਾ ਇਲਾਜ ਜ਼ਿਲ੍ਹੇ ਤੋਂ ਬਾਹਰ ਦੇ ਹਸਪਤਾਲ ਵਿਖੇ ਹੋ ਰਿਹਾ ਹੈ। ਸਿਵਲ ਸਰਜਨ ਨੇ ਦੱਸਿਆ ਕਿ ਅੱਜ 251 ਨਵੇਂ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ।  ਹੁਣ 744 ਸੈਂਪਲ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ, ਜਦੋਂਕਿ ਅੱਜ 277 ਸੈਂਪਲਾਂ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ।ਉਨ੍ਹਾਂ ਦੱਸਿਆ ਕਿ ਹੁਣ ਤੱਕ ਕੋਵਿਡ-19 ਤਹਿਤ ਜ਼ਿਲ੍ਹੇ ਭਰ ਅੰਦਰੋਂ ਕੁੱਲ 7807 ਵਿਅਕਤੀਆਂ ਦੀ ਸੈਂਪਲਿੰਗ ਹੋ ਚੁੱਕੀ ਹੈ, ਜਿਸ ਵਿੱਚੋਂ 6937  ਸੈਂਪਲ ਨੈਗੇਟਿਵ ਰਹੇ ਹਨ।

ਇਹ ਵੀ ਪੜ੍ਹੋ:  ਪੰਜਾਬ 'ਚ ਲਗਾਤਾਰ ਜਾਰੀ ਕੋਰੋਨਾ ਦਾ ਕਹਿਰ, ਬਠਿੰਡਾ 'ਚ ਪਹਿਲੀ ਮੌਤ


author

Shyna

Content Editor

Related News