ਸ੍ਰੀ ਮੁਕਤਸਰ ਸਾਹਿਬ ''ਚ ਦੋ ਹੋਰ ਕੇਸ ਕੋਰੋਨਾ ਪਾਜ਼ੇਟਿਵ ਕੇਸ ਆਏ ਸਾਹਮਣੇ, ਦੋ ਨੂੰ ਮਿਲੀ ਛੁੱਟੀ
Sunday, Jul 19, 2020 - 04:02 PM (IST)
ਸ੍ਰੀ ਮੁਕਤਸਰ ਸਾਹਿਬ (ਰਿਣੀ, ਪਵਨ ਤਨੇਜਾ): ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਦੇ ਮਾਮਲਿਆਂ 'ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਸਿਹਤ ਵਿਭਾਗ ਵੱਲੋਂ ਕੀਤੀ ਜਾ ਰਹੀ ਸੈਂਪਲਿੰਗ ਦੇ ਨਤੀਜਿਆਂ 'ਚ ਅੱਜ ਕੋਰੋਨਾ ਦੇ ਦੋ ਕੇਸ ਪਾਜ਼ੇਟਿਵ ਆਏ ਹਨ।ਇਹ ਪੁਸ਼ਟੀ ਸਿਵਲ ਸਰਜਨ ਡਾ: ਹਰੀ ਨਰਾਇਣ ਸਿੰਘ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੀੜਤਾਂ 'ਚੋਂ ਇੱਕ ਗਿੱਦੜਬਾਹਾ ਨਾਲ ਸਬੰਧਿਤ 9 ਸਾਲ ਦੀ ਕੁੜੀ ਹੈ, ਜੋ ਕਿ ਕੋਰੋਨਾ ਪਾਜ਼ੇਟਿਵ ਮਰੀਜ਼ ਦੇ ਸੰਪਰਕ 'ਚ ਆਉਣ ਕਾਰਨ ਪਾਜ਼ੇਟਿਵ ਹੋਈ ਹੈ, ਜਦੋਂਕਿ ਦੂਜਾ ਕੇਸ ਦਸਮੇਸ਼ ਕਲੋਨੀ ਮਲੋਟ ਨਾਲ ਸਬੰਧਿਤ ਹੈ, ਜਿਸ ਵਿਅਕਤੀ ਦੀ ਉਮਰ ਕਰੀਬ 40 ਸਾਲ ਹੈ।ਵਰਣਨਯੋਗ ਹੈ ਕਿ ਜ਼ਿਲ੍ਹੇ ਅੰਦਰ ਕੋਰੋਨਾ ਦਾ ਮਾਮਲਿਆਂ ਦੀ ਗਿਣਤੀ ਹੁਣ 171 ਹੋ ਗਈ ਹੈ ਅਤੇ ਅੱਜ ਦੋ ਮਰੀਜ਼ਾਂ ਨੂੰ ਮਿਸ਼ਨ ਫਤਿਹ ਤਹਿਤ ਘਰ ਰਵਾਨਗੀ ਵੀ ਕੀਤੀ ਗਈ ਹੈ।