ਕੋਰੋਨਾ ਹਦਾਇਤਾਂ ਦੀ ਪਾਲਣਾ ਨਾ ਕਰਨ ਤੇ ਸ਼ਹਿਰ ਦੇ ਦੋ ਵੱਡੇ ਵਪਾਰਕ ਅਦਾਰੇ ਸੀਲ

Wednesday, Jul 01, 2020 - 11:30 AM (IST)

ਕੋਰੋਨਾ ਹਦਾਇਤਾਂ ਦੀ ਪਾਲਣਾ ਨਾ ਕਰਨ ਤੇ ਸ਼ਹਿਰ ਦੇ ਦੋ ਵੱਡੇ ਵਪਾਰਕ ਅਦਾਰੇ ਸੀਲ

ਸ੍ਰੀ ਮੁਕਤਸਰ ਸਾਹਿਬ (ਪਵਨ,ਰਿਣੀ): ਕੋਰੋਨਾ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਨਾ ਕਰਨ ਤੇ ਅੱਜ ਪ੍ਰਸ਼ਾਸਨ ਵਲੋਂ ਸਥਾਨਕ ਕੋਟਕਪੂਰਾ ਰੋਡ ਸਥਿਤ ਵਿਸ਼ਾਲ ਮੈਗਾ ਮਾਰਟ ਅਤੇ ਬਠਿੰਡਾ ਰੋਡ ਸਥਿਤ ਕੁਮਾਰ ਹਾਰਡਵੇਅਰ ਗੈਲਰੀ ਨੂੰ ਸੀਲ ਕਰ ਦਿੱਤਾ। ਇਸ ਸਬੰਧੀ ਐੱਸ.ਡੀ.ਐੱਮ.ਵੀਰਪਾਲ ਕੌਰ ਨੇ ਦੱਸਿਆ ਕਿ ਕੋਰੋਨਾ ਸਬੰਧੀ ਜੋ ਹਦਾਇਤਾਂ ਪ੍ਰਸ਼ਾਸਨ ਨੇ ਜਾਰੀ ਕੀਤੀਆਂ ਉਕਤ ਦੋਵੇਂ ਅਦਾਰੇ ਇਸਦੀ ਪਾਲਣਾ ਨਹੀਂ ਕਰ ਰਹੇ ਸੀ, ਜਿਸ ਕਾਰਨ ਇਨ੍ਹਾਂ ਨੂੰ ਅਗਲੇ ਹੁਕਮਾਂ ਤੱਕ ਸੀਲ ਕਰ ਦਿੱਤਾ ਗਿਆ। ਇਸ ਸਬੰਧੀ ਨੋਟਿਸ ਜਾਰੀ ਕਰਕੇ ਅਦਾਰਿਆਂ ਤੋਂ ਲਿਖਤੀ ਜਵਾਬ ਵੀ ਲਿਆ ਜਾਵੇਗਾ। ਵਰਨਣਯੋਗ ਹੈ ਕਿ ਦੋਵੇ ਵੱਡੇ ਅਦਾਰਿਆਂ ਤੇ ਇਸ ਤਰ੍ਹਾਂ ਦੀ ਕਾਰਵਾਈ ਉਪਰੰਤ ਹੁਣ ਸ਼ਹਿਰ 'ਚ ਆਮ ਦੁਕਾਨਦਾਰ ਵੀ ਕੋਰੋਨਾ ਦੀਆਂ ਜਾਰੀ ਹਦਾਇਤਾਂ ਵਲ ਵਧੇਰੇ ਧਿਆਨ ਦੇ ਰਹੇ ਹਨ।


author

Shyna

Content Editor

Related News