ਸ਼੍ਰੀ ਅਮਰਨਾਥ ਯਾਤਰਾ : ਖ਼ਰਾਬ ਮੌਸਮ ਕਾਰਨ ਪੰਚਤਰਨੀ ’ਚ ਫਸੇ ਤਕਰੀਬਨ 8000 ਯਾਤਰੀ
Sunday, Jul 09, 2023 - 05:23 AM (IST)
ਲੁਧਿਆਣਾ (ਵਿੱਕੀ)-ਕਸ਼ਮੀਰ ਦੀਆਂ ਵਾਦੀਆਂ ’ਚ ਤਕਰੀਬਨ 1 ਹਫ਼ਤਾ ਪਹਿਲਾਂ ਸ਼ੁਰੂ ਹੋਈ ਪਵਿੱਤਰ ਸ਼੍ਰੀ ਅਮਰਨਾਥ ਯਾਤਰਾ ਖ਼ਰਾਬ ਮੌਸਮ ਕਾਰਨ ਪਿਛਲੇ 2 ਦਿਨਾਂ ਤੋਂ ਰੁਕੀ ਹੋਈ ਹੈ। ਸ਼ੁੱਕਰਵਾਰ ਨੂੰ ਬਾਲਟਾਲ ਅਤੇ ਸ਼ੇਸ਼ਨਾਗ ਯਾਤਰਾ ਮਾਰਗ ਤੋਂ ਬਾਬਾ ਬਰਫ਼ਾਨੀ ਦੇ ਦਰਸ਼ਨ ਕਰਨ ਗਏ ਕਈ ਸ਼ਰਧਾਲੂ ਭਾਰੀ ਬਾਰਿਸ਼ ਕਾਰਨ ਅਜੇ ਵੀ ਪੰਚਤਰਨੀ ਦੇ ਰਸਤੇ ’ਚ ਫਸੇ ਹੋਏ ਹਨ, ਜਿਨ੍ਹਾਂ ਦੇ ਅੱਜ ਰਾਤ ਤੱਕ ਵੀ ਵਾਪਸੀ ਦੇ ਆਸਾਰ ਨਹੀਂ ਲੱਗ ਰਹੇ।
ਇਹ ਖ਼ਬਰ ਵੀ ਪੜ੍ਹੋ : ਇਟਲੀ ’ਚ ਰੂਹ ਕੰਬਾਊ ਹਾਦਸੇ ਨੇ ਉਜਾੜਿਆ ਪਰਿਵਾਰ, 2 ਸਾਲਾ ਬੱਚੇ ਸਣੇ 3 ਜੀਆਂ ਦੀ ਦਰਦਨਾਕ ਮੌਤ
ਬਾਬਾ ਬਰਫਾਨੀ ਦੇ ਦਰਸ਼ਨ ਕਰ ਕੇ ਵਾਪਸੀ ਸਮੇਂ ਯਾਤਰਾ ਬੰਦ ਹੋਣ ਕਾਰਨ ਪੰਚਤਰਨੀ ’ਚ ਫਸੇ ਸ਼੍ਰੀ ਅਮਰਨਾਥ ਯਾਤਰਾ ਭੰਡਾਰਾ ਆਰਗੇਨਾਈਜ਼ੇਸ਼ਨ ਸਾਯਬੋ ਦੇ ਪ੍ਰਧਾਨ ਰਾਜਨ ਕਪੂਰ ਨੇ ‘ਜਗ ਬਾਣੀ’ ਨੂੰ ਦੱਸਿਆ ਕਿ ਪਿਛਲੇ 2 ਦਿਨਾਂ ਤੋਂ ਭਾਰੀ ਬਾਰਿਸ਼ ਕਾਰਨ ਯਾਤਰਾ ਰਸਤੇ ’ਚ ਕਈ ਜਗ੍ਹਾ ਤਿਲਕਣ ਹੋਣ ਕਾਰਨ ਕਈ ਥਾਵਾਂ ’ਤੇ ਚਿੱਕੜ ਜਮ੍ਹਾ ਹੋ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਰੇਲਵੇ ਨੇ ਦਿੱਤਾ ਤੋਹਫ਼ਾ, ਵੰਦੇ ਭਾਰਤ ਸਮੇਤ ਕਈ ਟਰੇਨਾਂ ਦਾ ਕਿਰਾਇਆ ਹੋਵੇਗਾ 25 ਫੀਸਦੀ ਘੱਟ
ਉਨ੍ਹਾਂ ਦੱਸਿਆ ਕਿ ਇਥੇ ਰੁਕੇ ਯਾਤਰੀਆਂ ’ਚ ਕਈ ਤਾਂ ਦਰਸ਼ਨ ਕਰ ਕੇ ਵਾਪਸੀ ਕਰ ਰਹੇ ਸਨ, ਜਦਕਿ ਕਈਆਂ ਨੂੰ ਗੁਫਾ ਤੱਕ ਜਾਂਦੇ ਸਮੇਂ ਮੌਸਮ ਖਰਾਬ ਹੋਣ ਕਾਰਨ ਟੈਂਟਾਂ ’ਚ ਠਹਿਰਾਇਆ ਗਿਆ ਹੈ। ਕਪੂਰ ਨੇ ਕਿਹਾ ਕਿ ਹੈਲੀਕਾਪਟਰ ਰਾਹੀਂ ਵੀ ਯਾਤਰਾ ਬੰਦ ਹੈ ਅਤੇ ਪੰਚਤਰਨੀ ’ਚ ਠੰਡ ਵੀ ਵਧ ਚੁੱਕੀ ਹੈ। ਹਾਲਾਂਕਿ ਸ਼੍ਰੀ ਅਮਰਨਾਥ ਯਾਤਰਾ ਸ਼੍ਰਾਈਨ ਬੋਰਡ ਦੇ ਅਧਿਕਾਰੀਆਂ ਦੀ ਟੀਮ ਪੰਚਤਰਨੀ ’ਚ ਯਾਤਰੀਆਂ ਨਾਲ ਸੰਪਰਕ ਵਿਚ ਹੈ ਅਤੇ ਇਥੇ ਲੱਗੇ ਭੰਡਾਰਿਆਂ ਨਾਲ ਉਨ੍ਹਾਂ ਦੇ ਖਾਣ-ਪੀਣ ਦੀ ਪੂਰੀ ਵਿਵਸਥਾ ਨਾਲ ਸਿਹਤ ਸਬੰਧੀ ਜਾਂਚ ਵੀ ਕਰ ਰਹੀ ਹੈ।
ਮੌਸਮ ਸਾਫ਼ ਹੁੰਦੇ ਹੀ ਖੋਲ੍ਹੀ ਜਾਵੇਗੀ ਯਾਤਰਾ
ਪੰਚਤਰਨੀ ’ਚ ਸ਼੍ਰੀ ਅਮਰਨਾਥ ਯਾਤਰਾ ਸ਼੍ਰਾਈਨ ਬੋਰਡ ਦੇ ਡਾਇਰੈਕਟਰ ਸ਼ੇਰ ਸਿੰਘ ਅਤੇ ਯਾਤਰਾ ਅਧਿਕਾਰੀ ਮਨੀਸ਼ ਆਨੰਦ ਐੱਸ. ਪੀ. ਪੁਲਸ ਨੇ ਦੱਸਿਆ ਕਿ ਤਕਰੀਬਨ 8 ਹਜ਼ਾਰ ਯਾਤਰੀਆਂ ਨੂੰ ਖਰਾਬ ਮੌਸਮ ਦੀ ਚਿਤਾਵਨੀ ਤਹਿਤ ਅਜੇ ਪੰਚਤਰਨੀ ’ਚ ਰੋਕਿਆ ਗਿਆ ਹੈ ਪਰ ਮੌਸਮ ਸਾਫ ਹੁੰਦੇ ਹੀ ਯਾਤਰਾ ਖੋਲ੍ਹ ਦਿੱਤੀ ਜਾਵੇਗੀ। ਹਾਲ ਦੀ ਘੜੀ ਬੋਰਡ ਦੀਆਂ ਟੀਮਾਂ ਟੈਂਟਾਂ ’ਚ ਰੁਕੇ ਯਾਤਰੀਆਂ ਤੋਂ ਉਨ੍ਹਾਂ ਦਾ ਹਾਲ ਜਾਣ ਰਹੀਆਂ ਹਨ। ਟੀਮਾਂ ਲਗਾ ਕੇ ਰਸਤਾ ਸਾਫ ਕਰਵਾਇਆ ਜਾ ਰਿਹਾ ਹੈ।
ਯਾਤਰੀਆਂ ਦੀ ਸਹੂਲਤ ਲਈ ਟੈਂਟਾਂ ਦੇ ਕਿਰਾਏ ’ਚ ਕੀਤੀ ਕਮੀ
ਸ਼੍ਰਾਈਨ ਬੋਰਡ ਦੇ ਅਧਿਕਰੀਆਂ ਨੇ ਦੱਸਿਆ ਕਿ ਯਾਤਰੀਆਂ ਦੀ ਜੇਬ ’ਤੇ ਟੈਂਟਾਂ ’ਚ ਰੁਕਣ ਦਾ ਫਾਲਤੂ ਆਰਥਿਕ ਬੋਝ ਨਾ ਪਵੇ। ਇਸ ਦੇ ਲਈ ਸ਼੍ਰਾਈਨ ਬੋਰਡ ਨੇ ਮੌਸਮ ਠੀਕ ਹੋਣ ਤੱਕ ਕਿਰਾੲੇ ਵਿਚ ਵੀ ਕਮੀ ਕਰਵਾਈ ਹੈ। ਪਹਿਲਾਂ ਜਿੱਥੇ ਟੈਂਟ ਵਾਲੇ 600 ਰੁਪਏ ਰੋਜ਼ਾਨਾ ਹਰ ਯਾਤਰੀ ਤੋਂ ਲੈ ਰਹੇ ਸਨ, ਹੁਣ ਉਨ੍ਹਾਂ ਨੂੰ ਮੌਸਮ ਠੀਕ ਹੋਣ ਤੱਕ 200 ਰੁਪਏ ਰੋਜ਼ਾਨਾ ਹਰ ਯਾਤਰੀ ਲੈਣ ਦੀ ਹਦਾਇਤ ਕਰ ਦਿੱਤੀ ਗਈ ਹੈ। ਇਸ ਬਾਰੇ ਯਾਤਰੀਆਂ ਨੂੰ ਵੀ ਸੂਚਿਤ ਕਰ ਦਿੱਤਾ ਹੈ।