ਸ਼੍ਰੀ ਹਨੂਮਤ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਦਿੰਦੈ ਬੈਸਟ ਕਲਾਸ ਫੈਕਲਟੀ ਤੇ ਇਨਫ੍ਰਾਸਟਰੱਕਚਰ
Friday, Jun 01, 2018 - 04:39 PM (IST)

ਜਲੰਧਰ (ਬਿਊਰੋ)— ਸ਼੍ਰੀ ਹਨੂਮਤ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਆਪਣੇ ਬੈਸਟ ਕਲਾਸ ਫੈਕਲਟੀ ਤੇ ਇਨਫ੍ਰਾਸਟਰੱਕਚਰ ਲਈ ਜਾਣਿਆ ਜਾਂਦਾ ਹੈ। ਇਥੇ ਮੁੱਖ ਤੌਰ 'ਤੇ 5 ਡਿਗਰੀ ਕੋਰਸ ਕਰਵਾਏ ਜਾਂਦੇ ਹਨ, ਜਿਨ੍ਹਾਂ 'ਚ ਬੀ. ਬੀ. ਏ., ਬੀ. ਸੀ. ਏ., ਬੀ. ਕਾਮ. ਪ੍ਰੋਫੈਸ਼ਨਲ, ਬੀ. ਐੱਸ. ਸੀ. ਹੋਟਲ ਮੈਨੇਜਮੈਂਟ ਐਂਡ ਕੇਟਰਿੰਗ ਟੈਕਨਾਲੋਜੀ ਤੇ ਬੀ. ਐੱਸ. ਸੀ. ਫੈਸ਼ਨ ਡਿਜ਼ਾਈਨਿੰਗ ਸ਼ਾਮਲ ਹਨ। ਇਸ ਤੋਂ ਇਲਾਵਾ ਫੂਡ ਪ੍ਰੋਡਕਸ਼ਨ ਪ੍ਰਿੰਸੀਪਲਜ਼ ਦਾ ਇਕ ਡਿਪਲੋਮਾ ਕੋਰਸ ਵੀ ਕਰਵਾਇਆ ਜਾਂਦਾ ਹੈ, ਜਿਸ ਲਈ ਵਿਦਿਆਰਥੀ ਘੱਟ ਤੋਂ ਘੱਟ 10ਵੀਂ ਪਾਸ ਹੋਣਾ ਚਾਹੀਦਾ ਹੈ। ਇਹ ਕੋਰਸ ਅਮੇਰੀਕਨ ਹੋਟਲ ਐਂਡ ਲੋਜਿੰਗ ਐਜੂਕੇਸ਼ਨਲ ਇੰਸਟੀਚਿਊਟ ਰਾਹੀਂ ਕਰਵਾਇਆ ਜਾਂਦਾ ਹੈ।
ਇਸ ਇੰਸਟੀਚਿਊਟ ਦੀ ਖਾਸ ਗੱਲ ਇਹ ਹੈ ਕਿ ਇਥੇ ਪਹਿਲੇ ਦਿਨ ਤੋਂ ਹੀ ਵਿਦਿਆਰਥੀਆਂ ਦੀ ਗਰੂਮਿੰਗ ਸ਼ੁਰੂ ਕਰ ਦਿੱਤੀ ਜਾਂਦੀ ਹੈ। ਕਮਿਊਨੀਕੇਸ਼ਨ ਸਕਿੱਲਜ਼ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਵੱਖ-ਵੱਖ ਭਾਸ਼ਾਵਾਂ ਵੀ ਬੋਲਣੀਆਂ ਸਿਖਾਈਆਂ ਜਾਂਦੀਆਂ ਹਨ, ਜਿਨ੍ਹਾਂ 'ਚ ਅੰਗਰੇਜ਼ੀ ਤੇ ਫਰੈਂਚ ਮੁੱਖ ਤੌਰ 'ਤੇ ਸ਼ਾਮਲ ਹਨ। ਇਸ ਤੋਂ ਇਲਾਵਾ ਵੱਖ-ਵੱਖ ਇੰਡਸਟਰੀਜ਼ 'ਚ ਵਿਦਿਆਰਥੀਆਂ ਨੂੰ ਵਿਜ਼ਿਟ ਕਰਵਾਇਆ ਜਾਂਦਾ ਹੈ, ਗੈਸਟ ਲੈਕਚਰ ਲਗਾਏ ਜਾਂਦੇ ਹਨ, ਸੈਮੀਨਾਰ ਕਰਵਾਏ ਜਾਂਦੇ ਹਨ ਤੇ ਕਾਨਫਰੈਂਸਿਜ਼ ਵੀ ਹੁੰਦੀਆਂ ਹਨ।