ਪੰਜਾਬ ਖੇਤੀਬਾੜੀ ਯੂਨੀਵਰਸਿਟੀ ’ਚ 25ਵਾਂ ਗੁਲਦਾਉਦੀ ਸ਼ੋਅ 6-7 ਦਸੰਬਰ ਨੂੰ

Monday, Dec 05, 2022 - 01:26 PM (IST)

ਪੰਜਾਬ ਖੇਤੀਬਾੜੀ ਯੂਨੀਵਰਸਿਟੀ ’ਚ 25ਵਾਂ ਗੁਲਦਾਉਦੀ ਸ਼ੋਅ 6-7 ਦਸੰਬਰ ਨੂੰ

ਲੁਧਿਆਣਾ (ਸਲੂਜਾ) : ਪੀ. ਏ. ਯੂ. ਦਾ 25ਵਾਂ ਗੁਲਦਾਉਦੀ ਸ਼ੋਅ 6-7 ਦਸੰਬਰ 2022 ਨੂੰ ਫਲੋਰੀਕਲਚਰ ਤੇ ਲੈਂਡਸਕੇਪਿੰਗ ਵਿਭਾਗ ਵੱਲੋਂ ਮਿਲਖ ਸੰਗਠਨ ਦੇ ਸਹਿਯੋਗ ਨਾਲ ਡਾ. ਮਨਮੋਹਨ ਸਿੰਘ ਆਡੀਟੋਰੀਅਮ ਦੇ ਅਹਾਤੇ 'ਚ ਆਯੋਜਿਤ ਕੀਤਾ ਜਾ ਰਿਹਾ ਹੈ।

ਇਹ ਸ਼ੋਅ ਹਰ ਸਾਲ ਪ੍ਰਸਿੱਧ ਪੰਜਾਬੀ ਕਵੀ ਭਾਈ ਵੀਰ ਸਿੰਘ ਜੀ ਦੀ ਯਾਦ 'ਚ ਕਰਵਾਇਆ ਜਾਂਦਾ ਹੈ, ਜਿਨ੍ਹਾਂ ਦਾ ਗੁਲਦਾਉਦੀਆਂ ਨਾਲ ਬਹੁਤ ਪਿਆਰ ਸੀ। ਪੀ. ਏ. ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ 6 ਦਸੰਬਰ ਨੂੰ ਦੁਪਹਿਰ 12.30 ਵਜੇ ਇਸ ਸ਼ੋਅ ਦਾ ਉਦਘਾਟਨ ਕਰਨਗੇ।
 


author

Babita

Content Editor

Related News