ਟਾਂਡਾ ’ਚ ਵੱਡੀ ਵਾਰਦਾਤ, ਵਿਆਹ ਵਾਲੇ ਘਰ ਚੱਲੀਆਂ ਗੋਲ਼ੀਆਂ, ਵੀਡੀਓ ’ਚ ਦੇਖੋ ਖ਼ੌਫਨਾਕ ਮੰਜ਼ਰ
Tuesday, Mar 12, 2024 - 06:47 PM (IST)

ਹੁਸ਼ਿਆਰਪੁਰ/ਟਾਂਡਾ (ਅਮਰੀਕ) : ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਟਾਂਡਾ ਉੜਮੁੜ ਅਧੀਨ ਪੈਂਦੇ ਪਿੰਡ ਰਾਣੀ ਵਿਖੇ ਕਰੀਬ ਦੋ ਸਾਲ ਪਹਿਲਾਂ ਹੋਏ ਇਕ ਕਤਲ ਦੀ ਗਵਾਹੀ ਦੇਣ ਵਾਲੇ ਪਰਿਵਾਰ ਦੇ ਘਰ ਵਿਆਹ ਦੇ ਪ੍ਰੋਗਰਾਮ ਵਿਚ ਹਥਿਆਰਬੰਦ ਨੌਜਵਾਨਾਂ ਵਲੋਂ ਹਮਲਾ ਕਰ ਦਿੱਤਾ ਗਿਆ। ਹਮਲਾਵਰ ਘਰ ਦੀ ਇਕ-ਇਕ ਚੀਜ਼ ਤੋੜ ਗਏ। ਹਮਲਾਵਰਾਂ ਨੇ ਕਾਰ ਅਤੇ ਬੁਲਟ ਮੋਟਰਸਾਈਕਲ ਦੀ ਵੀ ਬੁਰੀ ਤਰ੍ਹਾਂ ਭੰਨਤੋੜ ਕੀਤੀ। ਉਧਰ ਪਿੰਡ ਦੀ ਸਰਪੰਚ ਰਾਜਵਿੰਦਰ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰਨੇਕ ਸਿੰਘ ‘ਆਪ’ ਆਗੂ ਅਤੇ ਉਸ ਦੇ ਸਾਥੀਆਂ ਨੇ ਕਈ ਰਾਊਂਡ ਫਾਇਰ ਵੀ ਕੀਤੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪਿੰਡ ਦੇ ਲੋਕ ਇਕੱਠੇ ਨਾ ਹੁੰਦੇ ਤਾਂ ਕਈ ਜਾਨਾਂ ਜਾ ਸਕਦੀਆਂ ਸਨ।
ਇਹ ਵੀ ਪੜ੍ਹੋ : ਕਈ ਸਾਲਾ ਤੋਂ ਮੇਰੇ ਨਾਲ ਰਿਲੇਸ਼ਨ ’ਚ ਸੀ ਸ਼ਰਨਜੀਤ, ਸਾਲੀ ਦੇ ਕਤਲ ਤੋਂ ਬਾਅਦ ਜੀਜੇ ਦਾ ਵੱਡਾ ਬਿਆਨ
ਬੀਤੀ ਰਾਤ ਹੋਈ ਇਸ ਘਟਨਾ ਦੀ ਇਲਾਕੇ ਭਰ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪਰਿਵਾਰ ਦੇ ਲੋਕਾਂ ਦਾ ਕਹਿਣਾ ਹੈ ਕਿ ਸਾਰੇ ਪਰਿਵਾਰ ਨੇ ਲੁੱਕ ਕੇ ਆਪਣੀਆਂ ਜਾਨਾਂ ਬਚਾਈਆਂ ਪਰ ਫਿਰ ਵੀ ਹਮਲਾ ਕਰਨ ਵਾਲੇ ਲੋਕਾਂ ਨੇ ਕਿਰਪਾਨਾਂ ਦਾਤਰਾਂ ਨਾਲ ਘਰ ਦੇ ਦਰਵਾਜ਼ੇ ਅਤੇ ਸ਼ੀਸ਼ੇ ਤੋੜ ਦਿੱਤੇ। ਹਮਲਾਵਰਾਂ ਨੇ ਵਿਆਹ ਵਾਲੇ ਲਾੜੇ ਅਤੇ ਉਸ ਦੇ ਪਿਤਾ ਗਵਾਹੀ ਦੇਣ ਵਾਲੇ ਜਸਵਿੰਦਰ ਸਿੰਘ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਜਿਨ੍ਹਾਂ ਨੂੰ ਸਿਵਲ ਹਸਪਤਾਲ ਟਾਂਡਾ ਉੜਮੁੜ ਦਾਖਲ ਕਰਵਾਇਆ ਗਿਆ, ਜਿੱਥੇ ਜ਼ਖਮੀਆਂ ਦੀ ਹਾਲਤ ਗੰਭੀਰ ਦੇਖਦੇ ਹੋਏ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਪਰਿਵਾਰ ਦੇ ਮੈਂਬਰਾਂ ਨੇ ਕਿਹਾ ਕਿ ਹੁਣ ਹਰਨੇਕ ਸਿੰਘ ਵਲੋਂ ਪਹਿਲਾਂ ਕੀਤੇ ਗਏ ਕਤਲ ਦੀ ਆਖਰੀ ਗਵਾਹੀ ਸੀ ਜਿਸ ਕਾਰਨ ਹਰਨੇਕ ਸਿੰਘ ਨੇ ਕਰੀਬ 40 ਸਾਥੀਆਂ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ।
ਇਹ ਵੀ ਪੜ੍ਹੋ : ਫਿਰ ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਸ਼ਰੇਆਮ ਸਰਪੰਚ ਨੇ ਮਾਰ ਦਿੱਤੀ ਗੋਲ਼ੀ