ਗੋਰਾਇਆ 'ਚ ਗੁੰਡਾਗਰਦੀ, ਕਾਂਗਰਸੀ ਆਗੂ ਦੇ ਘਰ ’ਤੇ ਚਲਾਈਆਂ ਗੋਲ਼ੀਆਂ, ਗੱਡੀ ਦੀ ਵੀ ਕੀਤੀ ਭੰਨਤੋੜ

Sunday, Jun 30, 2024 - 02:03 PM (IST)

ਗੋਰਾਇਆ (ਮੁਨੀਸ਼)- ਥਾਣਾ ਗੋਰਾਇਆ ਦੇ ਪਿਛਲੇ ਪਾਸੇ ਪਿੰਡ ਅੱਟਾ ਵਿੱਖੇ ਦੇਰ ਰਾਤ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਹੈ, ਜਿੱਥੇ ਕਾਂਗਰਸੀ ਆਗੂ ਦੇ ਘਰ ’ਤੇ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾ ਨਾਲ ਹਮਲਾ ਕੀਤਾ ਅਤੇ 2 ਗੋਲ਼ੀਆਂ ਵੀ ਚਲਾਉਣ ਦੇ ਦੋਸ਼ ਲੱਗੇ ਹਨ। ਹਮਲਾਵਰਾਂ ਵੱਲੋਂ ਇਕ ਗੱਡੀ ਦੀ ਵੀ ਭੰਨਤੋੜ ਕੀਤੀ ਗਈ ਹੈ।

PunjabKesari

ਇਸ ਸਬੰਧੀ ਕਾਂਗਰਸੀ ਆਗੂ ਮੱਖਣ ਸਿੰਘ ਮੱਲੀ ਨੇ ਦੱਸਿਆ ਕਿ ਉਹ ਆਪਣੇ ਘਰ ’ਚ ਸੁੱਤੇ ਹੋਏ ਸਨ। ਉਨ੍ਹਾਂ ਦੇ ਮੁੰਡੇ ਅੰਮ੍ਰਿਤਪਾਲ ਨੂੰ ਪਿੰਡ ਦਾ ਹੀ ਨੌਜਵਾਨ ਤਰਨਵੀਰ ਛੱਡਣ ਲਈ ਆਪਣੀ ਸਫਾਰੀ ਗੱਡੀ ’ਚ ਆਇਆ, ਜਿਵੇਂ ਹੀ ਉਹ ਘਰ ਦੇ ਬਾਹਰ ਪਹੁੰਚੇ ਤਾਂ ਮਗਰ ਹੀ ਪੰਜ-ਛੇ ਮੋਟਰਸਾਈਕਲਾਂ ਅਤੇ ਇਕ ਕਾਰ ’ਚ 15 ਤੋਂ 20 ਹਮਲਾਵਰ ਪਿੰਡ ’ਚੋਂ ਸ਼ਰੇਆਮ ਟਕੂਏ, ਗੰਡਾਸੇ, ਕਿਰਪਾਨਾਂ ਅਤੇ ਹੋਰ ਹਥਿਆਰ ਲਹਿਰਾਉਂਦੇ ਹੋਏ ਉਨ੍ਹਾਂ ਦੇ ਘਰ ਪਹੁੰਚੇ, ਜਿਨ੍ਹਾਂ ਨੇ ਹਥਿਆਰਾਂ ਨਾਲ ਉਨ੍ਹਾਂ ਦੇ ਘਰ ’ਚ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਹੋਏ ਸਫਾਰੀ ਗੱਡੀ ਦੀ ਤੋੜਭੰਨ ਕੀਤੀ ਤੇ ਉਨ੍ਹਾਂ ਦੇ ਘਰ ’ਚ ਬੁਰੀ ਤਰੀਕੇ ਨਾਲ ਭੰਨਤੋੜ ਕੀਤੀ ।

PunjabKesari

ਇਹ ਵੀ ਪੜ੍ਹੋ- ਪੰਜਾਬ ਪੁਲਸ ਦੀ ਵੱਡੀ ਸਫ਼ਲਤਾ, ਜਲੰਧਰ 'ਚ ਅੱਤਵਾਦੀ ਲਖਬੀਰ ਲੰਡਾ ਦੇ 5 ਸਾਥੀ ਹਥਿਆਰਾਂ ਸਮੇਤ ਗ੍ਰਿਫ਼ਤਾਰ

ਉਨ੍ਹਾਂ ਦਾ ਸਾਰਾ ਪਰਿਵਾਰ, ਜਿਨ੍ਹਾਂ ’ਚ ਔਰਤਾਂ ਵੀ ਸ਼ਾਮਲ ਸਨ, ਸਾਰੇ ਘਰ ’ਚ ਮੌਜੂਦ ਸਨ, ਜਿਨ੍ਹਾਂ ’ਚ ਦਹਿਸ਼ਤ ਦਾ ਮਾਹੌਲ ਹੈ। ਉਨ੍ਹਾਂ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਮੌਕੇ ’ਤੇ ਪੁਲਸ ਪਹੁੰਚੀ ਪਰ ਹਮਲਾਵਰ ਉਦੋਂ ਤੱਕ ਫਰਾਰ ਹੋ ਗਏ, ਜਿਨ੍ਹਾਂ ’ਚ ਕਈ ਹਮਲਾਵਰਾਂ ਨੂੰ ਪਛਾਣਿਆ ਵੀ ਹੈ। ਉਨ੍ਹਾਂ ਕਿਹਾ ਕਿਸ ਕਰਕੇ ਇਹ ਗੁੰਡਾਗਰਦੀ ਹੋਈ ਹੈ? ਇਸ ਬਾਰੇ ਉਨ੍ਹਾਂ ਨੂੰ ਨਹੀਂ ਪਤਾ, ਜਦੋਂ ਪੁਲਸ ਦੋਸ਼ੀਆਂ ਨੂੰ ਫੜੇਗੀ ਤਾਂ ਇਸ ਗੱਲ ਦਾ ਖ਼ੁਲਾਸਾ ਹੋਵੇਗਾ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਗੋਰਾਇਆ ਥਾਣੇ ਦੇ ਬਿਲਕੁਲ ਮਗਰਲੇ ਪਾਸੇ ਅੱਟਾ ਪਿੰਡ ’ਚ ਹੋਈ ਇਸ ਗੁੰਡਾਗਰਦੀ ਤੋਂ ਬਾਅਦ ਪੁਲਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਹੋ ਗਏ ਹਨ। ਪਰਿਵਾਰ ਨੇ ਪੁਲਸ ਤੋਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਗੁੰਡਾਗਰਦੀ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਪੁਲਸ ਨੂੰ ਦੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਸਿਲਾਈ ਮਸ਼ੀਨ ਕਾਰੋਬਾਰੀ ਦੇ ਪੁੱਤਰ ਨੇ ਵਿਦੇਸ਼ 'ਚ ਗੱਡੇ ਝੰਡੇ, ਇੰਗਲੈਂਡ ’ਚ ਪੁਲਸ ਅਫ਼ਸਰ ਬਣ ਚਮਕਾਇਆ ਪੰਜਾਬ ਦਾ ਨਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News