ਰੰਜਿਸ਼ ਦੇ ਚਲਦਿਆਂ ਨੌਜਵਾਨ ਨੂੰ ਮਾਰੀਆਂ ਗੋਲੀਆਂ, ਮੌਤ

Friday, Feb 21, 2020 - 12:48 AM (IST)

ਰੰਜਿਸ਼ ਦੇ ਚਲਦਿਆਂ ਨੌਜਵਾਨ ਨੂੰ ਮਾਰੀਆਂ ਗੋਲੀਆਂ, ਮੌਤ

ਫਿਲੌਰ (ਭਾਖੜੀ)— ਵੀਰਵਾਰ ਰਾਤ ਸਾਢੇ 7 ਵਜੇ ਸੈਲੂਨ 'ਤੇ ਕੰਮ ਸਿੱਖਣ ਵਾਲੇ ਲੜਕੇ ਨੂੰ ਰੰਜਿਸ਼ ਦੇ ਚਲਦਿਆਂ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਸੂਚਨਾ ਮੁਤਾਬਕ ਦਹਿਸ਼ਤਗਰਦਾਂ ਨੇ ਇਕ ਵਾਰ ਫਿਰ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ ਨੌਜਵਾਨ ਲੜਕੇ ਰਾਮਪਾਲ (23) ਪੁੱਤਰ ਦੇਵ ਰਾਜ ਵਾਸੀ ਹਰੀਪੁਰ, ਜੋ ਨੇੜਲੇ ਪਿੰਡ ਗੰਨਾ 'ਚ ਸੈਲੂਨ ਦਾ ਕੰਮ ਸਿੱਖਦਾ ਸੀ, ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਵੇਲੇ ਸੈਲੂਨ, ਜੋ ਪਿੰਡ ਦੇ ਮੇਨ ਰੋਡ 'ਤੇ ਹੈ, ਦੇ ਆਸ-ਪਾਸ ਪੂਰੀ ਤਰ੍ਹਾਂ ਨਾਲ ਹਨੇਰਾ ਸੀ। ਜਿਵੇਂ ਹੀ ਰਾਮਪਾਲ ਦੁਕਾਨ ਤੋਂ ਬਾਹਰ ਆ ਕੇ ਇਕ ਪਾਸੇ ਖੜ੍ਹਾ ਹੋਇਆ ਤਾਂ ਲੋਕਾਂ ਨੇ ਗੋਲੀ ਚੱਲਣ ਦੀ ਆਵਾਜ਼ ਸੁਣੀ। ਜਿਵੇਂ ਹੀ ਉਹ ਦੁਕਾਨ ਤੋਂ ਬਾਹਰ ਆ ਕੇ ਦੇਖਣ ਲੱਗੇ ਤਾਂ ਰਾਮਪਾਲ ਸੜਕ ਦੇ ਇਕ ਪਾਸੇ ਹਨੇਰੇ 'ਚ ਪਿਆ ਹੋਇਆ ਸੀ। ਜਿਸ ਦੇ ਸਰੀਰ ਤੋਂ ਖੂਨ ਵਹਿ ਰਿਹਾ ਸੀ। ਇਹ ਵੀ ਪਤਾ ਲੱਗਾ ਹੈ ਕਿ ਇਕ ਗੋਲੀ ਰਾਮਪਾਲ ਦੇ ਦਿਲ 'ਚ ਲੱਗੀ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਅਜੇ ਤੱਕ ਇਹ ਪਤਾ ਨਹੀਂ ਚੱਲਿਆ ਸਕਿਆ ਕਿ ਮੁਲਜ਼ਮ ਕਿਸ ਵਾਹਨ 'ਤੇ ਸਵਾਰ ਹੋ ਕੇ ਆਏ ਸਨ। ਪੁਲਸ ਦੇ ਸੀਨੀਅਰ ਅਧਿਕਾਰੀਆਂ ਨੇ ਉਥੇ ਪੁੱਜ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਾਉਣ ਲਈ ਸਥਾਨਕ ਸਿਵਲ ਹਸਪਤਾਲ ਭੇਜਿਆ ਹੈ। ਘਟਨਾ ਸਥਾਨ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
 


author

KamalJeet Singh

Content Editor

Related News