ਸ਼ਾਰਟ ਸਰਕਟ ਕਾਰਨ ਫੈਕਟਰੀ ਦੇ ਦਫ਼ਤਰ ''ਚ ਲੱਗੀ ਅੱਗ

Tuesday, Jun 26, 2018 - 06:44 AM (IST)

ਸ਼ਾਰਟ ਸਰਕਟ ਕਾਰਨ ਫੈਕਟਰੀ ਦੇ ਦਫ਼ਤਰ ''ਚ ਲੱਗੀ ਅੱਗ

ਫਗਵਾੜਾ, (ਹਰਜੋਤ)- ਅੱਜ ਸਵੇਰੇ ਇਥੋਂ ਦੇ ਮੁਹੱਲਾ ਮੇਹਲੀ ਗੇਟ ਵਿਖੇ ਸਥਿਤ ਇਕ ਫੈਕਟਰੀ ਦੇ ਦਫ਼ਤਰ 'ਚ ਅੱਗ ਲੱਗ ਗਈ ਜਿਸ ਕਾਰਨ ਦਫਤਰ 'ਚ ਪਿਆ ਢਾਈ ਲੱਖ ਰੁਪਏ ਦਾ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ।
 ਜਾਣਕਾਰੀ ਦਿੰਦਿਆਂ ਫੈਕਟਰੀ ਮਾਲਕ ਕਿਸ਼ਨ ਬਜਾਜ ਨੇ ਦੱਸਿਆ ਕਿ ਅੱਜ ਸਵੇਰੇ ਅਚਾਨਕ ਸ਼ਾਰਟ ਸਰਕਟ ਹੋਣ ਕਾਰਨ ਫੈਕਟਰੀ ਦੇ ਦਫਤਰ 'ਚ ਅੱਗ ਲੱਗ ਗਈ ਜਿਸ ਕਾਰਨ ਇਕ ਏ. ਸੀ., ਇਕ ਐੱਲ. ਈ. ਡੀ., ਦਫ਼ਤਰ ਦੀਆਂ ਕੁਰਸੀਆਂ, ਲਾਈਟਾਂ ਆਦਿ ਸਾਮਾਨ ਸੜ ਤੇ ਸੁਆਹ ਹੋ ਗਿਆ। ਉਨ੍ਹਾਂ ਕਿਹਾ ਕਿ ਜਦੋਂ ਸਵੇਰੇ ਉਨ੍ਹਾਂ ਨੂੰ ਸਥਾਨਕ ਲੋਕਾਂ ਤੋਂ ਸੂਚਨਾ ਮਿਲੀ ਕਿ ਫੈਕਟਰੀ 'ਚੋਂ ਧੂੰਆਂ ਨਿਕਲ ਰਿਹਾ ਹੈ ਤਾਂ ਮੈਂ ਤੁਰੰਤ ਮੌਕੇ 'ਤੇ ਜਾ ਕੇ ਦੇਖਿਆ ਕਿ ਫੈਕਟਰੀ ਦੇ ਦਫਤਰ 'ਚ ਅੱਗ ਲੱਗੀ ਹੋਈ ਸੀ ਤੇ ਉਕਤ ਸਾਰਾ ਸਾਮਾਨ ਸੜ ਚੁੱਕਿਆ ਸੀ। ਉਨ੍ਹਾਂ ਕਿਹਾ ਅੱਗ ਦੇ ਜ਼ਿਆਦਾ ਵਧਣ ਕਾਰਨ ਫ਼ਾਇਰ ਬ੍ਰਿਗੇਡ ਨੂੰ ਬੁਲਾਇਆ, ਜਿਨ੍ਹਾਂ ਮੌਕੇ 'ਤੇ ਪੁੱਜ ਕੇ ਅੱਗ 'ਤੇ ਕਾਬੂ ਪਾਇਆ। 


Related News