ਸ਼ਾਰਟ ਸਰਕਟ ਕਾਰਨ ਕੱਪੜਿਆਂ ਦੀ ਦੁਕਾਨ ’ਚ ਅੱਗੀ ਅੱਗ, ਲੱਖਾਂ ਦਾ ਨੁਕਸਾਨ

Wednesday, Jan 27, 2021 - 02:17 PM (IST)

ਸ਼ਾਰਟ ਸਰਕਟ ਕਾਰਨ ਕੱਪੜਿਆਂ ਦੀ ਦੁਕਾਨ ’ਚ ਅੱਗੀ ਅੱਗ, ਲੱਖਾਂ ਦਾ ਨੁਕਸਾਨ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖ਼ੁਰਾਣਾ)- ਸਥਾਨਕ ਮਲੋਟ ਰੋਡ ਸਥਿਤ ਇਕ ਕੱਪੜਿਆਂ ਦੀ ਦੁਕਾਨ ’ਚ ਅਚਾਨਕ ਲੱਗੀ ਅੱਗ ਕਾਰਨ ਦੋ ਲੱਖ ਰੁਪਏ ਦੇ ਸਮਾਨ ਸੜਨ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਉਕਤ ਰੋਡ ’ਤੇ ਸਿਨੇਮਾ ਨਜ਼ਦੀਕ ਕੱਪੜਿਆਂ ਦੀ ਦੁਕਾਨ ਕਰਦੇ ਮੁਹੰਮਦ ਆਲਮਗੀਰ ਪੁੱਤਰ ਮੁਜ਼ਾਹਰੇ ਵਾਸੀ ਬਿਹਾਰ ਨੇ ਦੱਸਿਆ ਕਿ ਉਨ੍ਹਾਂ ਦੀ ਬੰਦ ਪਈ ਦੁਕਾਨ ਅੰਦਰ ਅਚਾਨਕ ਸ਼ਾਰਟ ਸਰਕਟ ਕਰਕੇ ਅੱਗ ਲੱਗੀ ਗਈ।

ਇਸ ਅੱਗ ਲੱਗਣ ਦਾ ਪਤਾ ਜਦੋਂ ਕੋਲ ਖੜ੍ਹੇ ਇਕ ਰਿਕਸ਼ਾ ਚਾਲਕ ਨੂੰ ਲੱਗਿਆ ਤਾਂ ਉਸਨੇ ਤੁਰੰਤ ਹਥੌੜੀ ਨਾਲ ਸ਼ਟਰ ਦੇ ਜਿੰਦਰੇ ਤੋੜੇ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸਦੀ ਜਾਣਕਾਰੀ ਉਸ ਨੂੰ ਵੀ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਤੁਰੰਤ ਫਾਇਰ ਬਿ੍ਰਗੇਡ ਨੂੰ ਸੂਚਿਤ ਕੀਤਾ, ਜਿਸ ਸਦਕਾ ਅੱਗ ’ਤੇ ਕਾਬੂ ਪਾਇਆ ਜਾ ਸਕਿਆ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਕਾਰਨ ਦੁਕਾਨ ਅੰਦਰ ਪਏ 2 ਲੱਖ ਰੁਪਏ ਦੀ ਕੀਮਤ ਦੇ ਕੱਪੜੇ ਸੜ ਕੇ ਸੁਆਹ ਹੋ ਗਏ ਹਨ।


author

Gurminder Singh

Content Editor

Related News