ਓਵਰਲੋਡ ਟਰੱਕ ਕਾਰਨ ਸੜਿਆ ਦੁਕਾਨਾਂ ਦਾ ਸਾਮਾਨ

Sunday, Dec 03, 2017 - 04:28 AM (IST)

ਓਵਰਲੋਡ ਟਰੱਕ ਕਾਰਨ ਸੜਿਆ ਦੁਕਾਨਾਂ ਦਾ ਸਾਮਾਨ

ਅਜਨਾਲਾ,  (ਬਾਠ)-  ਅੱਜ ਸ਼ਹਿਰ ਦੇ ਮੁੱਖ ਬਾਜ਼ਾਰ ਦੇ ਮੇਨ ਚੌਕ ਨੇੜੇ ਸਥਿਤ ਪੁਰੀ ਮਾਰਕੀਟ ਦੇ ਦੁਕਾਨਦਾਰਾਂ ਪਵਿੱਤਰ ਸਿੰਘ ਫੈਂਸੀ, ਪ੍ਰਦੀਪ ਅਰੋੜਾ, ਵਿੱਕੀ ਪੁਰੀ ਆਦਿ ਨੇ ਜਾਣਕਾਰੀ ਦਿੱਤੀ ਕਿ ਬਿਜਲੀ ਸਪਲਾਈ ਦੀ ਡਬਲ ਫੇਸ ਸਪਲਾਈ ਹੋਣ ਕਾਰਨ ਬਾਜ਼ਾਰ ਦੀਆਂ ਕਈ ਦੁਕਾਨਾਂ 'ਚ ਬਿਜਲੀ ਨਾਲ ਚੱਲਣ ਵਾਲੀਆਂ ਮਸ਼ੀਨਾਂ ਤੇ ਹੋਰ ਸਾਮਾਨ ਨੂੰ ਭਾਰੀ ਨੁਕਸਾਨ ਪੁੱਜਾ ਹੈ।
ਪੀੜਤ ਦੁਕਾਨਦਾਰਾਂ ਨੇ ਦੱਸਿਆ ਕਿ ਅੱਜ ਸਵੇਰੇ 6 ਵਜੇ ਦੇ ਕਰੀਬ ਦਾਣਾ ਮੰਡੀ 'ਚ ਇਕ ਝੋਨੇ ਦੀਆਂ ਬੋਰੀਆਂ ਨਾਲ ਭਰਿਆ ਓਵਰਲੋਡ ਟਰੱਕ ਸ਼ਹਿਰ 'ਚ ਮੁੱਖ ਚੌਕ ਨੇੜੇ ਬਿਜਲੀ ਦੀਆਂ ਤਾਰਾਂ 'ਚ ਆ ਵੱਜਾ, ਜਿਸ ਦੇ ਨਤੀਜੇ ਵਜੋਂ ਤਾਰਾਂ ਟੁੱਟ ਗਈਆਂ ਅਤੇ ਬਿਜਲੀ ਡਬਲ ਫੇਸ ਆਉਣ ਕਾਰਨ ਨਜ਼ਦੀਕੀ ਦੁਕਾਨਦਾਰਾਂ ਦੀਆਂ ਬਿਜਲੀ ਚੱਲਣ ਵਾਲੀਆਂ ਚੀਜ਼ਾਂ ਸੜ ਗਈਆਂ, ਜਿਨ੍ਹਾਂ 'ਚ ਇਨਵਰਟਰ ਬੈਟਰੀਆਂ, ਟਿਊਬ ਚੋਕਾਂ, ਬੱਲਬ ਆਦਿ ਸਾਮਾਨ ਸ਼ਾਮਲ ਹੈ। ਟਰੱਕ ਡਰਾਈਵਰ ਟਰੱਕ ਸਮੇਤ ਘਟਨਾ ਸਥਾਨ ਤੋਂ ਫਰਾਰ ਹੋ ਗਿਆ। 


Related News