ਮੋਹਾਲੀ 'ਚ ਅੱਜ ਖੁੱਲ੍ਹਣਗੇ ਸ਼ਾਪਿੰਗ ਮਾਲ, ਬੱਚਿਆਂ ਸਮੇਤ ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗੀ ਇਜਾਜ਼ਤ
Monday, Jun 08, 2020 - 12:21 PM (IST)
ਮੋਹਾਲੀ (ਰਾਣਾ) : ਅੱਜ ਤੋਂ ਜ਼ਿਲ੍ਹਾ ਮੋਹਾਲੀ 'ਚ ਸ਼ਾਪਿੰਗ ਮਾਲ, ਰੇਸਤਰਾਂ, ਹੋਟਲ ਅਤੇ ਧਾਰਮਿਕ ਸਥਾਨ ਖੁੱਲ੍ਹਣਗੇ। ਇਸ ਨੂੰ ਲੈ ਕੇ ਸਭ ਨੇ ਇਕ ਦਿਨ ਪਹਿਲਾਂ ਹੀ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਫੇਜ਼-11 ਸਥਿਤ ਬੇਸਟੈੱਕ ਸਕੁਆਇਰ ਸ਼ਾਪਿੰਗ ਮਾਲ ਜੋ ਕਾਫੀ ਲੰਬੇ ਸਮੇਂ ਤੋਂ ਬੰਦ ਸੀ, ਉਸ ਨੂੰ ਐਤਵਾਰ ਨੂੰ ਸੈਨੇਟਾਈਜ਼ ਕੀਤਾ ਗਿਆ।
ਇਹ ਵੀ ਪੜ੍ਹੋ : ਸਕੂਲੀ ਸਿਲੇਬਸ 'ਤੇ ਲੱਗੇਗਾ ਕੱਟ, ਥਿਊਰੀ ਦੀ ਬਜਾਏ ਪ੍ਰੈਕਟੀਕਲ ਨਾਲੇਜ 'ਤੇ ਹੋਵੇਗਾ ਫੋਕਸ
ਸ਼ਾਪਿੰਗ ਮਾਲ 'ਚ 10 ਸਾਲ ਤੋਂ ਘੱਟ ਅਤੇ 60 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਦੀ ਐਂਟਰੀ 'ਤੇ ਰੋਕ ਰਹੇਗੀ। ਉੱਥੇ ਹੀ ਜਦੋਂ ਸ਼ਾਪਿੰਗ ਮਾਲ ਦੇ ਮੁਖੀ ਪੰਕਜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਸ਼ਾਪਿੰਗ ਮਾਲ ਖੋਲ੍ਹਿਆ ਜਾਵੇਗਾ। ਖਰੀਦਦਾਰੀ ਕਰਨ ਆਏ ਗਾਹਕਾਂ ਦੀ ਥਰਮਲ ਸਕਰੀਨਿੰਗ ਤੋਂ ਬਾਅਦ ਸਮਾਜਿਕ ਦੂਰੀ ਦਾ ਧਿਆਨ ਰੱਖਦੇ ਹੋਏ ਐਂਟਰੀ ਕਰਵਾਈ ਜਾਵੇਗੀ।
ਇਹ ਵੀ ਪੜ੍ਹੋ : ਜਾਣੋ ਅੱਜ ਤੋਂ ਪੰਜਾਬ 'ਚ ਕੀ-ਕੀ ਖੁੱਲ੍ਹੇਗਾ, ਸਰਕਾਰ ਵਲੋਂ ਖਾਸ ਹਦਾਇਤਾਂ ਜਾਰੀ