ਪੰਜਾਬ ''ਚ ਦੁਕਾਨਦਾਰਾਂ ਲਈ ਵੱਡੀ ਖਬਰ, ਨਿਯਮਾਂ ਵਿਚ ਹੋਇਆ ਵੱਡਾ ਬਦਲਾਅ

Tuesday, Oct 06, 2026 - 06:33 PM (IST)

ਪੰਜਾਬ ''ਚ ਦੁਕਾਨਦਾਰਾਂ ਲਈ ਵੱਡੀ ਖਬਰ, ਨਿਯਮਾਂ ਵਿਚ ਹੋਇਆ ਵੱਡਾ ਬਦਲਾਅ

ਚੰਡੀਗੜ੍ਹ : ਪੰਜਾਬ ਵਿਚ ਦੁਕਾਨਦਾਰਾਂ ਅਤੇ ਵਪਾਰਕ ਇਕਾਈਆਂ ਲਈ ਅਹਿਮ ਖਬਰ ਹੈ। ਸੂਬੇ ਵਿਚ ਹੁਣ ਰਜਿਸਟਰਡ ਦੁਕਾਨਾਂ ਅਤੇ ਵਪਾਰਕ ਅਦਾਰੇ ਸਾਲ ਦੇ 365 ਦਿਨ, ਹਫਤੇ ਦੇ ਸੱਤੇ ਦਿਨ ਅਤੇ 24 ਘੰਟੇ ਖੁੱਲ੍ਹੇ ਰਹਿ ਸਕਦੇ ਹਨ। ਸੂਤਰਾਂ ਮੁਤਾਬਕ ਲੇਬਰ ਵਿਭਾਗ ਨੇ ਪੰਜਾਬ ਦੁਕਾਨ ਅਤੇ ਵਪਾਰਕ ਅਦਾਰੇ ਲਈ ਧਾਰਾ 1958 ਦੇ ਤਹਿਤ ਰਜਿਸਟਰਡ ਅਦਾਰਿਆਂ ਅਤੇ ਦੁਕਾਨਾਂ ਖੋਲ੍ਹਣ ਬੰਦ ਕਰਨ ਦੀ ਤਹਿ ਕੀਤੇ ਗਏ ਸਮਾਂ ਸੀਮਾਂ ਨਿਯਮਾਂ ਵਿਚ ਛੋਟ ਦਿੰਦੇ ਹੋਏ ਨਵਾਂ ਹੁਕਮ ਜਾਰੀ ਕੀਤਾ ਹੈ। ਇਸ ਦੇ ਤਹਿਤ ਐਤਵਾਰ ਸਮੇਤ ਹਫਤੇ ਦੇ ਕਿਸੇ ਵੀ ਦਿਨ ਕਾਰੋਬਾਰ ਕੀਤਾ ਜਾ ਸਕਦਾ ਹੈ। ਹਾਲਾਂਕਿ 24x7 ਕੰਮ ਕਰਨ ਦੀ ਇਹ ਇਜਾਜ਼ਤ ਸ਼ਰਤਾਂ ਦੇ ਨਾਲ ਹੈ ਅਤੇ ਸੰਬੰਧਤ ਅਦਾਰਿਆਂ ਨੂੰ ਲਾਗੂ ਕਿਰਤ ਕਾਨੂੰਨਾਂ ਤੇ ਨਿਯਮਾਂ ਦਾ ਪਾਲਣ ਹਰ ਹਾਲਤ ਵਿਚ ਕਰਨਾ ਪਵੇਗਾ। ਪਹਿਲਾਂ ਦਿੱਤੀ ਗਈ ਇਜਾਜ਼ਤ ਸਮਾਂਬੱਧ ਸੀ ਅਤੇ ਉਸ ਦੀ ਮਿਆਦ ਸਮਾਪਤ ਹੋ ਗਈ ਸੀ। ਨਵੇਂ ਹੁਕਮਾਂ ਵਿਚ ਇਹ ਵਿਵਸਥਾ ਅਗਲੇ ਹੁਕਮਾਂ ਤੱਕ ਲਾਗੂ ਰਹੇਗੀ। 

ਇਹ ਵੀ ਪੜ੍ਹੋ : ਪੰਜਾਬ 'ਚ ਆਵੇਗਾ ਹਨ੍ਹੇਰੀ ਤੂਫਾਨ, ਚਾਰ ਦਿਨ ਪਵੇਗਾ ਮੀਂਹ, ਪੜ੍ਹੋ ਮੌਸਮ ਵਿਭਾਗ ਦੀ ਭਵਿੱਖਬਾਣੀ

ਸਰਕਾਰ ਨੇ ਪ੍ਰਸ਼ਾਸਨਿਕ ਆਧਾਰ 'ਤੇ ਉਸ ਦੀ ਸਮੀਖਿਆ ਕਰਨ ਜਾਂ ਇਸ ਨੂੰ ਵਾਪਸ ਲੈਣ ਦਾ ਹੱਕ ਵੀ ਆਪਣੇ ਕੋਲ ਰੱਖਿਆ ਹੈ। ਇਥੇ ਇਹ ਖਾਸ ਤੌਰ 'ਤੇ ਵਿਚਾਰਣ ਯੋਗ ਹੈ ਕਿ ਨਵੇਂ ਹੁਕਮਾਂ ਦਾ ਵੱਡਾ ਅਸਰ ਐਤਵਾਰ ਦੀ ਹਫਤਾਵਰੀ ਛੁੱਟੀ 'ਤੇ ਪੈ ਸਕਦਾ ਹੈ ਕਿਉਂਕਿ ਧਾਰਾ 10(1) ਦੇ ਤਹਿਤ ਆਮ ਤੌਰ 'ਤੇ ਅਦਾਰੇ ਐਤਵਾਰ ਬੰਦ ਰਹਿੰਦੇ ਹਨ। ਹੁਣ ਇਸ ਨਿਯਮ ਵਿਚ ਛੋਟ ਮਿਲਣ ਤੋਂ ਬਾਅਦ ਰਜਿਸਟਰਡ ਦੁਕਾਨਾਂ ਅਤੇ ਅਦਾਰੇ ਐਤਵਾਰ ਸਮੇਤ ਹਫਤੇ ਦੇ ਕਿਸੇ ਵੀ ਦਿਨ ਕਾਰੋਬਾਰ ਕਰ ਸਕਣਗੇ। ਹਾਲਾਂਕਿ ਇਸ ਦਾ ਅਰਥ ਇਹ ਨਹੀਂ ਹੈ ਕਿ ਕਰਮਚਾਰੀਆਂ ਤੋਂ ਬਿਨਾਂ ਹਫਤਾਵਰੀ ਛੁੱਟੀ ਦੇ ਲਗਾਤਾਰ ਕੰਮ ਕਰਵਾਇਆ ਜਾ ਸਕੇ, ਕਿਸੇ ਵੀ ਦੁਕਾਨਦਾਰ ਜਾਂ ਅਦਾਰੇ ਨੂੰ ਹਫਤੇ ਵਿਚ ਇਕ ਛੁੱਟੀ ਕਰਮਚਾਰੀ ਨੂੰ ਦੇਣੀ ਲਾਜ਼ਮੀ ਹੈ।

 ਇਹ ਵੀ ਪੜ੍ਹੋ : ਬਿਜਲੀ ਦਾ ਬਕਾਇਆ ਬਿੱਲ ਵਸੂਲਣ ਨੂੰ ਲੈ ਕੇ ਪੈ ਗਿਆ ਰੌਲਾ, ਜਾਣੋ ਕੀ ਹੈ ਪੂਰਾ ਮਾਮਲਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News