ਕਰਤਾਰਪੁਰ 'ਚ ਸ਼ਰੇਆਮ ਦੁਕਾਨਦਾਰ ਨੂੰ ਮਾਰੀਆਂ ਗੋਲੀਆਂ, ਮੌਤ
Friday, Dec 07, 2018 - 10:15 PM (IST)
ਕਰਤਾਰਪੁਰ (ਸਾਹਨੀ)- ਕਰਤਾਰਪੁਰ ਅੱਜ ਦੇਰ ਸ਼ਾਮ ਇਕ ਦੁਕਾਨਦਾਰ ਨੂੰ ਗੋਲੀਆਂ ਮਾਰ ਕੇ ਕਤਲ ਕਰ ਦੇਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ 35 ਸਾਲਾ ਡਿੰਪਲ ਪੁੱਤਰ ਮਨਜਿੰਦਰ ਸਿੰਘ ਜੋ ਕਿ ਸਾਈਂ ਆਰਟ ਗੈਲਰੀ ਨਾਮੀ ਇਕ ਦੁਕਾਨ ਸਥਾਨਕ ਸ਼ੀਤਲਾ ਮਾਤਾ ਮੰਦਰ ਨੇੜੇ ਕਰਦਾ ਸੀ।

ਅੱਜ ਸ਼ਾਮ ਤਕਰੀਬਨ 7-40 ਵਜੇ ਇਕ ਮੋਟਰਸਾਈਕਲ 'ਤੇ ਸਵਾਰ ਦੋ ਵਿਅਕਤੀ ਉਸ ਦੀ ਦੁਕਾਨ ਅੱਗੇ ਆਏ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸਨ। ਮੋਟਰਸਾਈਕਲ ਸਵਾਰਾਂ ਵਿਚੋਂ ਇਕ ਵਿਅਕਤੀ ਉੱਤਰ ਕੇ ਉਸ ਦੀ ਦੁਕਾਨ ਅੰਦਰ ਗਿਆ।

ਦੁਕਾਨ ਅੰਦਰ ਜਾਂਦੇ ਸਾਰ ਉਸ ਵਿਅਕਤੀ ਨੇ ਡਿੰਪਲ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਦੌਰਾਨ ਡਿੰਪਲ ਨੂੰ 3 ਗੋਲੀਆਂ ਲੱਗੀਆਂ, ਜਿਸ ਕਾਰਨ ਦੁਕਾਨਦਾਰ ਡਿੰਪਲ ਦੀ ਥਾਈਂ ਮੌਤ ਹੋ ਗਈ। ਹਮਲਾਵਰ ਜਾਂਦੇ ਹੋਏ ਹਵਾਈ ਫਾਇਰ ਕਰਦੇ ਹੋਏ ਉਥੋਂ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਓਧਰ ਦੁਕਾਨਦਾਰ ਨੂੰ ਸ਼ਰ੍ਹੇਆਮ ਇਸ ਤਰ੍ਹਾਂ ਗੋਲੀਆਂ ਮਾਰਨ ਕਾਰਨ ਇਲਾਕੇ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
