ਦੁਕਾਨ ਦੀ ਆੜ ''ਚ ਨਸ਼ੇ ਵਾਲੇ ਕੈਪਸੂਲ ਵੇਚਣ ਵਾਲਾ ਗ੍ਰਿਫਤਾਰ
Saturday, Mar 31, 2018 - 05:06 AM (IST)

ਗੁਰਦਾਸਪੁਰ, (ਵਿਨੋਦ)- ਸੀ. ਆਈ. ਏ. ਸਟਾਫ ਗੁਰਦਾਸਪੁਰ ਨੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਉਸ ਤੋਂ ਨਸ਼ੇ ਵਾਲੇ ਕੈਪਸੂਲ ਤੇ ਗੋਲੀਆਂ ਬਰਾਮਦ ਕੀਤੀਆਂ। ਮੁਲਜ਼ਮ ਘਰ 'ਚ ਦਰਜੀ ਦੀ ਦੁਕਾਨ ਕਰਦਾ ਹੈ ਅਤੇ ਇਸ ਦੀ ਆੜ 'ਚ ਨੌਜਵਾਨਾਂ ਨੂੰ ਨਸ਼ੇ ਵਾਲੀਆਂ ਗੋਲੀਆਂ ਤੇ ਕੈਪਸੂਲ ਵੇਚਦਾ ਸੀ।
ਇਸ ਸਬੰਧੀ ਸੀ. ਆਈ. ਏ. ਸਟਾਫ ਗੁਰਦਾਸਪੁਰ ਦੇ ਇੰਚਾਰਜ ਬਲਦੇਵ ਰਾਜ ਸ਼ਰਮਾ ਨੇ ਦੱਸਿਆ ਕਿ ਪੁਲਸ ਪਾਰਟੀ ਸਹਾਇਕ ਸਬ-ਇੰਸਪੈਕਟਰ ਗੁਰਦਰਸ਼ਨ ਸਿੰਘ ਦੀ ਅਗਵਾਈ 'ਚ ਗਸ਼ਤ ਕਰ ਰਹੀ ਸੀ ਕਿ ਇਕ ਮੋਟਰਸਾਈਕਲ 'ਤੇ ਸਵਾਰ ਨੌਜਵਾਨ ਪੁਲਸ ਪਾਰਟੀ ਨੂੰ ਵੇਖ ਕੇ ਵਾਪਸ ਜਾਣ ਲੱਗਾ। ਪੁਲਸ ਪਾਰਟੀ ਨੇ ਉਸ 'ਤੇ ਕਾਬੂ ਪਾ ਕੇ ਜਦ ਤਲਾਸ਼ੀ ਲਈ ਤਾਂ ਉਸ ਤੋਂ ਨਸ਼ੇ ਵਾਲੇ 110 ਕੈਪਸੂਲ, 80 ਗੋਲੀਆਂ ਬਰਾਮਦ ਹੋਈਆਂ। ਮੁਲਜ਼ਮ ਦੀ ਪਛਾਣ ਸੁਲੱਖਣ ਰਾਜ ਉਰਫ ਸੁੱਖਾ ਪੁੱਤਰ ਬਾਜੋ ਰਾਮ ਨਿਵਾਸੀ ਪਿੰਡ ਹੇਮਰਾਜਪੁਰ ਦੇ ਰੂਪ 'ਚ ਹੋਈ। ਮੁਲਜ਼ਮ ਵਿਰੁੱਧ ਗੁਰਦਾਸਪੁਰ ਸਦਰ ਪੁਲਸ ਸਟੇਸਨ 'ਚ ਐੱਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ। ਉਸ ਦਾ ਮੋਟਰਸਾਈਕਲ ਵੀ ਪੁਲਸ ਨੇ ਕਬਜ਼ੇ ਵਿਚ ਲਿਆ। ਪੁੱਛਗਿੱਛ 'ਚ ਮੁਲਜ਼ਮ ਨੇ ਸਵੀਕਾਰ ਕੀਤਾ ਕਿ ਉਹ ਪਿੰਡ 'ਚ ਆਪਣੇ ਘਰ 'ਚ ਹੀ ਦਰਜੀ ਦਾ ਕੰਮ ਕਰਦਾ ਹੈ ਤੇ ਇਸ ਆੜ 'ਚ ਉਹ ਨੌਜਵਾਨਾਂ ਨੂੰ ਨਸ਼ਾ ਪੂਰਤੀ ਲਈ ਕੈਪਸੂਲ ਆਦਿ ਵੇਚਦਾ ਹੈ।