ਦੁਕਾਨ ਮਾਲਕ ਤੋਂ ਤੰਗ ਹੋ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਕੀਤਾ ਇਹ ਖ਼ੁਲਾਸਾ
Tuesday, Oct 05, 2021 - 10:36 AM (IST)
ਅੰਮ੍ਰਿਤਸਰ (ਅਨਿਲ) - ਅੰਮ੍ਰਿਤਸਰ ਜ਼ਿਲ੍ਹੇ ’ਚ ਦੁਕਾਨ ਮਾਲਕ ਤੋਂ ਤੰਗ ਆ ਕੇ ਇਕ ਵਿਅਕਤੀ ਵਲੋਂ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਸੰਜੇ ਕੁਮਾਰ ਵਜੋਂ ਹੋਈ ਹੈ। ਥਾਣਾ ਰਾਮਬਾਗ ਦੇ ਇੰਚਾਰਜ ਰਾਕੇਸ਼ ਕੁਮਾਰ ਅਤੇ ਬੱਸ ਸਟੈਂਡ ’ਚ ਤਾਇਨਾਤ ਏ. ਐੱਸ. ਆਈ. ਸ਼ਮਸ਼ੇਰ ਸਿੰਘ ਨੂੰ ਦਿੱਤੀ ਗਈ ਸ਼ਿਕਾਇਤ ’ਚ ਮ੍ਰਿਤਕ ਦੇ ਬੇਟੇ ਚਕਸਿਤ ਨੇ ਦੱਸਿਆ ਕਿ ਉਸ ਨੂੰ ਅੰਮ੍ਰਿਤਸਰ ਪੁਲਸ ਵਲੋਂ ਸੂਚਿਤ ਕੀਤਾ ਗਿਆ ਕਿ ਉਸ ਦੇ ਪਿਤਾ ਸੰਜੇ ਕੁਮਾਰ ਨੇ ਖੁਦਕਸ਼ੀ ਕਰ ਲਈ ਹੈ। ਉਹ ਤੁਰੰਤ ਆਪਣੇ ਦੋਵੇਂ ਚਾਚਿਆਂ ਨੂੰ ਨਾਲ ਲੈ ਕੇ ਅੰਮ੍ਰਿਤਸਰ ਪਹੁੰਚਿਆ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਤੋਂ ਵੱਡੀ ਖ਼ਬਰ: 2 ਪੁੱਤਰਾਂ ਸਣੇ ਗੁਰਸਿੱਖ ਵਿਅਕਤੀ ਨੇ ਨਹਿਰ ’ਚ ਮਾਰੀ ਛਾਲ, ਲਾਸ਼ਾਂ ਬਰਾਮਦ (ਵੀਡੀਓ)
ਪੁਲਸ ਨੂੰ ਆਪਣੇ ਬਿਆਨ ਦਰਜ ਕਰਵਾਉਂਦੇ ਹੋਏ ਪੁੱਤਰ ਨੇ ਦੱਸਿਆ ਕਿ ਉਸ ਦੇ ਪਿਤਾ ਦਾ ਕਰੀਬ 14 ਸਾਲ ਪਹਿਲਾਂ ਉਸ ਦੀ ਮਾਂ ਨਾਲ ਤਲਾਕ ਹੋ ਚੁੱਕਿਆ ਸੀ। ਕਰੀਬ 2 ਸਾਲ ਪਹਿਲਾਂ ਹਰਿਆਣਾ ਤੋਂ ਪੰਜਾਬ ’ਚ ਆ ਕੇ ਕੰਮ ਦੀ ਤਲਾਸ਼ ’ਚ ਉਸ ਦੇ ਪਿਤਾ ਅੰਮ੍ਰਿਤਸਰ ਪੁੱਜੇ ਤਾਂ ਉਸ ਦੇ ਪਿਤਾ ਨੇ ਮਹਾਜਨ ਕਰਿਆਨਾ ਸਟੋਰ ਨਜ਼ਦੀਕ ਬੱਸ ਸਟੈਂਡ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਿਰਾਏ ਦੇ ਮਕਾਨ ’ਤੇ ਮੇਨ ਰਾਣੀ ਬਾਜ਼ਾਰ, ਸ਼ਰੀਫਪੁਰਾ ’ਚ ਰਹਿਣਾ ਸ਼ੁਰੂ ਕਰ ਦਿੱਤਾ । ਬੀਤੇ ਦਿਨ ਉਸ ਦੇ ਪਿਤਾ ਦਾ ਫੋਨ ਆਇਆ ਕਿ ਦੁਕਾਨ ਮਾਲਕ ਮਹਾਜਨ ਅਤੇ ਉਸ ਦਾ ਕਰੀਬੀ ਸਾਥੀ ਰਮਨ ਚੌਧਰੀ ਵਾਸੀ ਮਾਹਣਾ ਸਿੰਘ ਗੇਟ ਜੋ ਕ੍ਰਿਕਟ ਮੈਚਾਂ ’ਚ ਦੜਾ ਸੱਟਾ ਲਗਾਉਣ ਅਤੇ ਲੋਕਾਂ ਨੂੰ ਵਿਆਜ ’ਤੇ ਪੈਸਾ ਦੇਣ ਦਾ ਕੰਮ ਕਰਦੇ ਹਨ। ਉਸ ਨੂੰ ਬੇਵਜ੍ਹਾ ਪ੍ਰੇਸ਼ਾਨ ਕਰ ਰਹੇ ਹੈ, ਉਨ੍ਹਾਂ ਦੋਵਾਂ ਤੋਂ ਤੰਗ ਆ ਕੇ ਉਹ ਸੁਸਾਇਡ ਨੋਟ ਲਿਖ ਕੇ ਖ਼ੁਦਕੁਸ਼ੀ ਕਰਨ ਜਾ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ - ਰਾਜਾਸਾਂਸੀ ’ਚ ਵੱਡੀ ਵਾਰਦਾਤ: ਸ਼ਰਾਬੀ ਪਿਓ ਨੇ ਤਲਵਾਰ ਨਾਲ ਵੱਢ ਦਿੱਤਾ ਪੁੱਤਰ, ਹੈਰਾਨ ਕਰ ਦੇਵੇਗੀ ਵਜ੍ਹਾ
ਜਦੋਂ ਪੁਲਸ ਨੂੰ ਸੂਚਨਾ ਮਿਲੀ ਤਾਂ ਤੁਰੰਤ ਪੁਲਸ ਟੀਮ ਗਠਿਤ ਕਰ ਕੇ ਰਾਣੀ ਬਾਜ਼ਾਰ, ਸ਼ਰੀਫਪੁਰਾ ਦੇ ਘਰ, ਜਿੱਥੇ ਉਹ ਕਿਰਾਏ ’ਤੇ ਰਹਿੰਦਾ ਸੀ ਪਹੁੰਚ ਕੇ ਮ੍ਰਿਤਕ ਦੀ ਡੇਡ ਬਾਡੀ ਨੂੰ ਕਬਜ਼ੇ ’ਚ ਲੈ ਕੇ ਹਸਪਤਾਲ ’ਚ ਮੋਰਚਰੀ ’ਚ ਰੱਖਿਆ ਗਿਆ ਅਤੇ ਮ੍ਰਿਤਕ ਦੇ ਰਿਸ਼ਤੇਦਾਰਾਂ ਨੂੰ ਤਹਿਕੀਕਾਤ ਦੇ ਬਾਅਦ ਇੰਫਾਰਮੇਸ਼ਨ ਲਈ ਸੱਦਿਆ ਗਿਆ। ਮ੍ਰਿਤਕ ਦੇ ਰਿਸ਼ਤੇਦਾਰਾਂ ’ਚ ਉਸ ਦਾ ਪੁੱਤਰ ਅਤੇ ਬੇਟੇ ਦੇ ਚਾਚਾ ਰਮੇਸ਼ ਕੁਮਾਰ ਉਰਫ ਸੋਨੂੰ ਪੁੱਤਰ ਆਤਮ ਪ੍ਰਕਾਸ਼, ਰਾਜੇਸ਼ ਕੁਮਾਰ ਪੁੱਤਰ ਆਤਮ ਪ੍ਰਕਾਸ਼ ਵਾਸੀ ਸੁਭਾਸ਼ ਗੇਟ ਕਰਨਾਲ ਹਰਿਆਣਾ ਮ੍ਰਿਤਕ ਦੀ ਪਛਾਣ ਕਰ ਲਈ ਹੈ। ਮ੍ਰਿਤਕ ਦੇ ਬੇਟੇ ਚਕਸਿਤ ਦੇ ਬਿਆਨਾਂ ਅਤੇ ਸੁਸਾਇਡ ਨੋਟ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਟੀਮ ਗਠਿਤ ਕੀਤੀ ਗਈ ਹੈ ਅਤੇ ਮੁਲਜ਼ਮ ਜਲਦੀ ਪੁਲਸ ਦੀ ਗ੍ਰਿਫ਼ਤ ’ਚ ਹੋਣਗੇ ।
ਪੜ੍ਹੋ ਇਹ ਵੀ ਖ਼ਬਰ - CM ਚੰਨੀ ਦੇ ਨਵੇਂ ਫ਼ੈਸਲਿਆਂ ਤੋਂ ਨਵਜੋਤ ਸਿੱਧੂ ਹੀ ਨਹੀਂ ਸਗੋਂ ਮਾਝਾ ਬ੍ਰਿਗੇਡ ਵੀ ਖੁਸ਼ ਨਹੀਂ, ਜਾਣੋ ਕੀ ਹੈ ਕਾਰਨ