ਸ਼ਾਰਟ ਸਰਕਟ ਕਾਰਨ ਦੁਕਾਨ ਨੂੰ ਲੱਗੀ ਅੱਗ
Thursday, Aug 30, 2018 - 05:32 AM (IST)
ਫਗਵਾੜਾ, (ਹਰਜੋਤ)- ਅੱਜ ਰਾਤ ਕਰੀਬ 8.30 ਵਜੇ ਗਊਸ਼ਾਲਾ ਰੋਡ 'ਤੇ ਸਥਿਤ ਹੀਰ ਮਾਰਕੀਟ 'ਚ ਇਕ ਹੈੱਡਲੂਮ ਦੀ ਦੁਕਾਨ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ।
ਜਾਣਕਾਰੀ ਦਿੰਦਿਅਾਂ ਦੁਕਾਨ ਮਾਲਕ ਇਕਜੋਤ ਪੁੱਤਰ ਜਸਪਾਲ ਸਿੰਘ ਵਾਸੀ ਮਾਡਲ ਟਾਊਨ ਨੇ ਦੱਸਿਆ ਕਿ ਅੱਜ ਰਾਤ ਉਹ ਦੁਕਾਨ ਬੰਦ ਕਰਕੇ ਆਪਣੇ ਘਰ ਪਹੁੰਚੇ ਹੀ ਸਨ ਤਾਂ ਪਿੱਛੋਂ ਦੁਕਾਨ 'ਚੋਂ ਧੂੰਆਂ ਨਿਕਲਣ ਸਬੰਧੀ ਫ਼ੋਨ ਆਇਆ ਤਾਂ ਉਹ ਵਾਪਸ ਦੁਕਾਨ 'ਤੇ ਆ ਗਏ, ਜਦੋਂ ਉਹ ਪੁੱਜੇ ਤਾਂ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਸਨ। ਜਿਸ ਉਪਰੰਤ ਫ਼ਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਆ ਕੇ ਬੜੀ ਜੱਦੋਂ ਜਹਿਦ ਮਗਰੋਂ ਅੱਗ 'ਤੇ ਕਾਬੂ ਪਾਇਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾਂਦਾ ਹੈ।
