ਗੋਲੀ ਚਲਾਉਣ ਵਾਲੇ ਲਾਅ ਸਟੂਡੈਂਟ ਦੀ ਮਾਂ ਤੇ ਭਾਬੀ ਨੂੰ ਹੋਮ ਅਰੈਸਟ ਦੀ ਪਾਈ ਪਟੀਸ਼ਨ

08/23/2018 6:07:33 AM

ਜਲੰਧਰ,   (ਵਰੁਣ)- ਅਾਬਾਦਪੁਰਾ  ਨਾਲ ਲੱਗਦੀ ਰਾਮੇਸ਼ਵਰ ਕਾਲੋਨੀ ਵਿਚ ਟੇਲਰ ’ਤੇ ਗੋਲੀ  ਚਲਾਉਣ ਵਾਲੇ ਲਾਅ ਸਟੂਡੈਂਟ  ਦੇ ਘਰ ਹਾਈ ਕੋਰਟ ਤੋਂ ਆਈ ਵਾਰੰਟ ਅਫਸਰ ਦੀ ਟੀਮ ਨੇ ਰੇਡ  ਕੀਤੀ। ਇਕ ਐਡਵੋਕੇਟ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ ਕਿ ਪੁਲਸ ਨੇ ਗੋਲੀ  ਚਲਾਉਣ ਵਾਲੇ ਸਟੂਡੈਂਟ ਦੀ ਮਾਂ ਤੇ ਭਾਬੀ ਨੂੰ ਹੋਮ ਅਰੈਸਟ ਕੀਤਾ ਹੋਇਆ ਹੈ।  ਬੁੱਧਵਾਰ  ਦੇਰ ਸ਼ਾਮ ਵਾਰੰਟ ਅਫਸਰ ਦੀ ਟੀਮ ਨੇ ਜਦੋਂ ਰੇਡ ਕੀਤੀ ਤਾਂ ਉਹ ਘਰ ਦੇ ਬਾਹਰ ਪਹਿਰਾ ਦੇ ਰਹੀ  ਪੁਲਸ ਫੋਰਸ ਨੂੰ ਦੇਖ ਕੇ ਭੜਕ ਗਈ  ਤੇ ਘਰ ਦੇ ਅੰਦਰੋਂ ਵੀ 2 ਮਹਿਲਾ ਮੁਲਾਜ਼ਮ ਨੂੰ ਦੇਖ ਕੇ  ਪੁਲਸ ਨੂੰ ਫਿਟਕਾਰ ਲਗਾਈ।
ਵਾਰੰਟ ਅਫਸਰ ਦੇ ਸਾਹਮਣੇ ਹੀ ਸਥਾਨਕ ਲੋਕਾਂ ਨੇ ਥਾਣਾ ਨੰ.  6 ਦੇ ਮੁਖੀ ਓਂਕਾਰ ਸਿੰਘ ਬਰਾੜ ’ਤੇ ਬਦਸਲੂਕੀ ਦੇ ਦੋਸ਼ ਲਾਏ। ਦੋਸ਼ ਸੀ ਕਿ ਅੰਦਰ ਪੁਲਸ  ਨੇ ਦਵਾਈ ਤੱਕ ਨਹੀਂ ਜਾਣ ਦਿੱਤੀ। ਹਾਲਾਂਕਿ ਐੱਸ. ਐੱਚ. ਓ. ਬਰਾੜ ਵਾਰ-ਵਾਰ ਕਹਿ ਰਹੇ ਸਨ  ਕਿ ਪੁਲਸ ਫੋਰਸ ਨਾਮਜ਼ਦ ਕੀਤੇ ਗਰੀਸ਼ ਸਟੂਡੈਂਟ ਦੀ ਮਾਂ ਤੇ ਭਾਬੀ ਦੀ ਸੁਰੱਖਿਆ ਲਈ ਲਾਈ  ਗਈ ਸੀ। ਰਾਮੇਸ਼ਵਰ ਕਾਲੋਨੀ ਦੀ ਵੈੱਲਫੇਅਰ ਸੋਸਾਇਟੀ ਦੇ ਮੁਖੀ ਵਿਨੋਦ ਕੁਮਾਰ ਨੇ ਦੱਸਿਆ ਕਿ  ਮੰਗਲਵਾਰ ਰਾਤ ਨੂੰ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਗਰੀਸ਼ ਦੀ ਮਾਂ ਤੇ ਭਾਬੀ ਨੂੰ ਘਰ  ਵਿਚ ਕੈਦ ਕਰ ਕੇ ਰੱਖਿਆ ਹੈ ਤਾਂ ਉਹ ਆਪਣੀ ਸੋਸਾਇਟੀ ਤੇ ਇਲਾਕੇ ਦੇ ਲੋਕਾਂ ਨਾਲ ਘਰ ਦੇ  ਬਾਹਰ ਇਕੱਠੇ ਹੋ ਕੇ ਪੁਲਸ ਦਾ ਵਿਰੋਧ ਕਰਨ ਲੱਗੇ ਪਰ ਥਾਣਾ ਨੰ. 6 ਦੇ ਐੱਸ. ਐੱਚ. ਓ. ਨੇ  ਉਨ੍ਹਾਂ ਨੂੰ ਧਮਕੀਆਂ ਦਿੱਤੀਆਂ। ਉਨ੍ਹਾਂ ਨੂੰ ਉਥੋਂ ਭੱਜ ਜਾਣ ਲਈ ਕਿਹਾ। ਦੋਸ਼ ਹੈ ਕਿ  ਪੁਲਸ ਘਰ ਵਿਚ ਮੌਜੂਦ ਦੋਵਾਂ ਔਰਤਾਂ  ਨਾਲ ਅਪਰਾਧੀਆਂ ਵਾਂਗ ਪੇਸ਼ ਆਈ। ਸਵੇਰੇ ਇਕ   ਐਡਵੋਕੇਟ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਦੋਸ਼ ਲਾਏ ਕਿ ਪੁਲਸ ਨੇ ਬਜ਼ੁਰਗ ਔਰਤ  ਤੇ ਉਸ ਦੀ ਨੂੰਹ ਨੂੰ ਹੋਮ ਅਰੈਸਟ ਕੀਤਾ ਹੈ, ਜਦਕਿ ਐੱਫ. ਆਈ. ਆਰ. ਵਿਚ ਉਨ੍ਹਾਂ ਦਾ ਜ਼ਿਕਰ  ਤਕ ਨਹੀਂ ਹੈ। ਟੀਮ ਨੇ ਪੁਲਸ ਫੋਰਸ ਦੀ ਵੀਡੀਓ ਬਣਾਈ  ਅਤੇ ਪੁੱਛਣ ’ਤੇ ਫੋਰਸ ਨੇ ਕਿਹਾ ਕਿ ਉਨ੍ਹਾਂ ਨੂੰ ਥਾਣਾ ਨੰ. 6 ਦੇ ਮੁਖੀ ਨੇ ਉਥੇ  ਤਾਇਨਾਤ ਕੀਤਾ ਹੈ। ਇਸ ਦੌਰਾਨ ਇੰਸਪੈਕਟਰ ਬਰਾੜ ਵੀ ਮੌਕੇ ’ਤੇ ਪਹੁੰਚ ਗਏ ਸੀ। ਵਾਰੰਟ ਅਫਸਰ ਦੀ ਟੀਮ ਨੇ ਨਾਲ  ਖੜ੍ਹੇ ਗਰੀਸ਼ ਦੇ ਰਿਸ਼ਤੇਦਾਰਾਂ ਨੂੰ ਕਹਿ ਕੇ ਬਜ਼ੁਰਗ ਮਹਿਲਾ ਤੇ ਉਸ ਦੀ ਨੂੰਹ ਨੂੰ ਮੁਕਤ  ਕਰਵਾਇਆ ਅਤੇ ਰਿਸ਼ਤੇਦਾਰਾਂ ਕੋਲ ਭੇਜ ਦਿੱਤਾ। ਲੋਕਾਂ ਨੇ  ਵਾਰੰਟ ਅਫਸਰ ਦੇ ਸਾਹਮਣੇ ਐੱਸ. ਐੱਚ. ਓ. ’ਤੇ ਗੰਭੀਰ ਦੋਸ਼  ਲਗਾਏ। ਹਾਲਾਂਕਿ ਥਾਣਾ ਨੰ. 6  ਦੇ ਮੁਖੀ ਓਂਕਾਰ ਸਿੰਘ ਬਰਾੜ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਫੋਰਸ ਇਸ ਲਈ ਲਾਈ ਸੀ ਤਾਂ ਜੋ ਰਾਜ ਕੁਮਾਰ ਦੇ ਸਮਰਥਕ ਘਰ ਦੇ ਬਾਹਰ ਹਿੰਸਾ ਨਾ ਕਰਨ ਅਤੇ ਪਰਿਵਾਰਕ ਮੈਂਬਰਾਂ ਨੂੰ  ਨੁਕਸਾਨ ਨਾ ਪਹੁੰਚਾਉਣ। ਐੱਸ. ਐੱਚ. ਓ.  ਬਰਾੜ ਨੇ ਕਿਹਾ ਕਿ ਲੋਕ ਇਸ ਕੇਸ ਵਿਚ ਦੋਸ਼ੀ ਪੱਖ ਨੂੰ ਬਚਾਉਣ ਲਈ ਇਹ ਸਭ ਕਰ ਰਹੇ ਹਨ ਪਰ  ਉਹ ਦਬਾਅ ਵਿਚ ਨਹੀਂ ਆਉਣਗੇ। ਕਿਸੇ ਨੂੰ ਨਜ਼ਰਬੰਦ ਨਹੀਂ ਕੀਤਾ ਸੀ। ਦੋਵਾਂ ਔਰਤਾਂ ਦੀ  ਸੁਰੱਖਿਆ ਕੀਤੀ ਗਈ ਸੀ।
ਗਿਰੀਸ਼ ਦੀ ਲਾਇਸੈਂਸੀ ਰਿਵਾਲਵਰ ਤੋਂ ਚੱਲੀ ਸੀ ਗੋਲੀ!
ਦੱਸਿਆ  ਜਾ ਰਿਹਾ ਹੈ ਕਿ ਗੋਲੀ ਲਾਅ ਸਟੂਡੈਂਟ ਗਿਰੀਸ਼ ਦੇ ਰਿਵਾਲਵਰ ਤੋਂ ਚੱਲੀ  ਸੀ। ਮੰਗਲਵਾਰ  ਨੂੰ ਘਰ ਤੋਂ ਜ਼ਬਤ ਕੀਤੀ ਗਈ ਦੋਨਾਲੀ ਗਿਰੀਸ਼ ਦੇ ਵੱਡੇ ਭਰਾ ਰਾਜੀਵ ਦੇ ਨਾਂ ਹੈ। ਥਾਣਾ ਨੰ. 6 ਦੇ ਮੁਖੀ ਓਂਕਾਰ ਸਿੰਘ ਬਰਾੜ ਨੇ ਕਿਹਾ ਕਿ ਦੋਵਾਂ  ਕੋਲ ਆਪਣੇ-ਆਪਣੇ ਲਾਇਸੈਂਸ ਹਨ। ਪੁਲਸ ਨੇ ਬੁੱਧਵਾਰ ਨੂੰ ਗਿਰੀਸ਼ ਦੀ ਇਕ ਹੋਰ  ਕਾਰ ਨੂੰ ਕਬਜ਼ੇ ਵਿਚ ਲਿਆ ਹੈ। ਗਿਰੀਸ਼ ਅਤੇ ਰਾਜੀਵ ਦੋਵੇਂ ਫਰਾਰ ਹਨ। ਹਾਲਾਂਕਿ ਕੇਸ ਵਿਚ  ਸਿਰਫ ਗਿਰੀਸ਼ ਹੀ ਨਾਮਜ਼ਦ ਕੀਤਾ ਸੀ। ਪੁਲਸ ਲਗਾਤਾਰ ਗਿਰੀਸ਼ ਦੀ ਗ੍ਰਿਫਤਾਰੀ ਲਈ ਰੇਡ ਕਰ ਰਹੀ  ਹੈ। 

ਰਾਜ ਕੁਮਾਰ ’ਤੇ ਵੀ ਲਾਏ ਦੋਸ਼
ਗੋਲੀਕਾਂਡ  ਵਿਚ ਨਵਾਂ ਮੋੜ ਆਇਆ ਹੈ। ਰਾਮੇਸ਼ਵਰ ਕਾਲੋਨੀ ਵੈੱਲਫੇਅਰ ਸੋਸਾਇਟੀ ਦੇ ਵਾਈਸ ਪ੍ਰਧਾਨ  ਵਿਨੋਦ ਕੁਮਾਰ ਨੇ ਦੋਸ਼ ਲਗਾਇਆ ਕਿ ਮਾਮੂਲੀ ਝਗੜੇ ਤੋਂ ਬਾਅਦ ਰਾਜ ਕੁਮਾਰ ਉਥੋਂ  ਪਤਨੀ ਨੂੰ  ਲੈ ਕੇ ਚਲਾ ਗਿਆ ਸੀ ਪਰ ਕੁਝ ਹੀ ਸਮੇਂ ਬਾਅਦ ਉਹ ਆਪਣੇ ਸਾਥੀਆਂ ਸਮੇਤ ਉਥੇ ਆਇਆ ਅਤੇ  ਗਿਰੀਸ਼ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕੋਲ ਬੈਸਬੇਟ ਵੀ ਸਨ। ਗਿਰੀਸ਼ ਨੇ ਸੈਲਫ  ਡਿਫੈਂਸ ਲਈ ਰਿਵਾਲਵਰ ਕੱਢੀ ਤਾਂ ਰਿਵਾਲਵਰ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਵਿਨੋਦ  ਕੁਮਾਰ ਨੇ ਕਿਹਾ ਕਿ ਅਜੇ ਇਹ ਕਲੀਅਰ ਨਹੀਂ ਹੋ ਸਕਿਆ ਹੈ ਕਿ ਕੋਈ ਗੋਲੀ ਚਲੀ  ਵੀ  ਹੈ  ਜਾਂ  ਨਹੀਂ, ਕਿਉਂਕਿ  ਪੁਲਸ ਨੇ ਕੋਈ ਖੋਲ ਵੀ ਬਰਾਮਦ ਨਹੀਂ ਕੀਤਾ ਹੈ। ਉਧਰ, ਇੰਸਪੈਕਟਰ ਓਂਕਾਰ ਸਿੰਘ ਬਰਾੜ ਨੇ  ਕਿਹਾ ਕਿ ਉਥੇ ਸੀ. ਸੀ. ਟੀ. ਵੀ. ਕੈਮਰੇ ਲੱਗੇ ਹਨ। ਡੀ. ਵੀ. ਆਰ. ਕਬਜ਼ੇ ਵਿਚ ਹੈ।  ਰਿਕਾਰਡਿੰਗ ਚੈੱਕ ਕਰ ਕੇ ਪਤਾ ਲੱਗ ਸਕਦਾ ਹੈ ਕਿ ਰਾਜ ਕੁਮਾਰ ਆਪਣੇ ਨਾਲ ਬੇਸਬੈਟ ਨਾਲ ਲੈਸ  ਸਾਥੀਆਂ ਨੂੰ ਲੈ ਕੇ ਆਇਆ ਸੀ ਜਾਂ ਫਿਰ ਇਹ ਗਰੀਸ਼ ਨੂੰ ਬਚਾਉਣ ਦਾ ਸਟੰਟ ਹੈ। ਗਰੀਸ਼ ਦੀ  ਰਿਵਾਲਵਰ ਲੈਬ ਵਿਚ ਭੇਜ ਕੇ ਚੈੱਕ ਕਰਵਾਈ ਜਾਵੇਗੀ ਕਿ ਗੋਲੀ ਚਲੀ ਜਾਂ ਫਿਰ ਨਹੀਂ।  ਹਾਲਾਂਕਿ ਪੁਲਸ ਦਾਅਵਾ ਕਰ ਰਹੀ ਹੈ ਕਿ ਗੋਲੀ ਚੱਲੀ ਹੈ।


Related News