ਪਟਿਆਲਾ ਦੀ ਹੈਰਾਨ ਕਰਨ ਵਾਲੀ ਵੀਡੀਓ, ਰਾਹ ਜਾਂਦੀ ਔਰਤ ਨਾਲ ਹੋ ਗਿਆ ਵੱਡਾ ਕਾਂਡ

Wednesday, Jan 10, 2024 - 12:40 PM (IST)

ਪਟਿਆਲਾ ਦੀ ਹੈਰਾਨ ਕਰਨ ਵਾਲੀ ਵੀਡੀਓ, ਰਾਹ ਜਾਂਦੀ ਔਰਤ ਨਾਲ ਹੋ ਗਿਆ ਵੱਡਾ ਕਾਂਡ

ਪਟਿਆਲਾ (ਬਲਜਿੰਦਰ) : ਪਟਿਆਲਾ ਦੇ ਆਨੰਦਨਗਰ ਦੀ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਇਆ ਹੈ ਜਿਸ ਵਿਚ ਚਿੱਟੇ ਦਿਨ 1.30 ਵਜੇ ਰਾਹ ’ਚ ਤੁਰੀ ਜਾਂਦੀ ਔਰਤ ਨੂੰ ਇਕ ਮੋਟਰਸਾਈਕਲ ਸਵਾਰ ਲੁਟੇਰਾ ਸ਼ਰੇਆਮ ਬੜੇ ਆਰਾਮ ਨਾਲ ਲੁੱਟ ਕੇ ਫਰਾਰ ਹੋ ਗਿਆ। ਲੁੱਟ ਦੀ ਇਹ ਵਾਰਦਾਤ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਕ ਮੋਟਰਸਾਈਕਲ ਸਵਾਰ ਲੁਟੇਰਾ ਮੌਕਾ ਦੇਖ ਕੇ ਔਰਤ ਨੂੰ ਲੁੱਟ ਕੇ ਬੜੇ ਆਰਾਮ ਨਾਲ ਫਰਾਰ ਹੋ ਜਾਂਦਾ ਹੈ। ਸਿਰ ’ਤੇ ਹੈਲਮੇਟ ਪਾਇਆ ਹੋਣ ਕਰਕੇ ਲੁਟੇਰੇ ਦੀ ਪਛਾਣ ਨਹੀਂ ਹੋ ਸਕੀ। 

ਇਹ ਵੀ ਪੜ੍ਹੋ : ਬਿਜਲੀ ਦੇ ਮੀਟਰ ’ਤੇ ਵਾਧੂ ਲੋਡ ਪਾਉਣ ਵਾਲਿਆਂ ਲਈ ਖ਼ਤਰੇ ਦੀ ਘੰਟੀ, ਕਾਰਵਾਈ ਦੀ ਤਿਆਰੀ ’ਚ ਪਾਵਰਕਾਮ

ਲੁਟੇਰਾ ਪਹਿਲਾਂ ਰਾਹ ਜਾਂਦੀ ਔਰਤ ਨੂੰ ਵੇਖ ਕੇ ਮੋਟਰਸਾਈਕਲ ਖੜ੍ਹਾ ਕਰਦਾ ਹੈ, ਫਿਰ ਪਿੱਛੋਂ ਜਾ ਕੇ ਉਸ ਦੇ ਕੰਨਾਂ ਵਿਚ ਪਾਈਆਂ ਸੋਨੇ ਦੀ ਵਾਲੀਆਂ ਖਿੱਚ ਕੇ ਫਰਾਰ ਹੋ ਜਾਂਦਾ ਹੈ। ਦਿਨ ਦਿਹਾੜੇ ਵਾਪਰੀ ਇਸ ਘਟਨਾ ਨੂੰ ਦੇਖ ਕੇ ਆਸਾਨੀ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲੁਟੇਰਿਆਂ ਦੇ ਹੌਂਸਲੇ ਕਿਸ ਕਦਰ ਬੁਲੰਦ ਹੋ ਚੁੱਕੇ ਹਨ। ਫਿਲਹਾਲ ਇਸ ਸੰਬੰਧੀ ਪੁਲਸ ਦਾ ਬਿਆਨ ਸਾਹਮਣੇ ਨਹੀਂ ਆਇਆ ਹੈ। 

ਇਹ ਵੀ ਪੜ੍ਹੋ : ਡੀ. ਆਈ. ਜੀ. ਇੰਦਰਬੀਰ ਸਿੰਘ ਨੂੰ ਪੇਸ਼ ਕਰਨ ਲਈ ਅਦਾਲਤ ਨੇ ਜਾਰੀ ਕੀਤੇ ਹੁਕਮ, ਜਾਣੋ ਕੀ ਹੈ ਪੂਰਾ ਮਾਮਲਾ

PunjabKesari

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News