ਪੰਜਾਬ ''ਚ ਖ਼ਤਰਨਾਕ ਬੀਮਾਰੀ ਨੂੰ ਲੈ ਕੇ ਹੈਰਾਨ ਕਰਦੇ ਅੰਕੜੇ ਆਏ ਸਾਹਮਣੇ, ਮਰਦਾਂ ਨੂੰ ਹੈ ਜ਼ਿਆਦਾ ਖ਼ਤਰਾ
Tuesday, Feb 20, 2024 - 03:44 PM (IST)
ਚੰਡੀਗੜ੍ਹ (ਮਨਜੋਤ ਸਿੰਘ) : ਪੰਜਾਬ 'ਚ ਪਿਛਲੇ 3 ਸਾਲਾਂ 'ਚ ਔਰਤਾਂ ਦੇ ਮੁਕਾਬਲੇ ਮਰਦ ਜ਼ਿਆਦਾ ਟੀ. ਬੀ. ਦੇ ਸ਼ਿਕਾਰ ਹੋਏ ਹਨ। ਪੰਜਾਬ ਸਿਹਤ ਵਿਭਾਗ ਅਨੁਸਾਰ 2023 'ਚ ਕੁੱਲ 54,999 ਟੀ. ਬੀ. ਦੇ ਮਾਮਲੇ ਦਰਜ ਕੀਤੇ ਗਏ। ਇਨ੍ਹਾਂ ’ਚੋਂ 31,329 ਮਰਦ ਅਤੇ 23,641 ਮਹਿਲਾ ਮਰੀਜ਼ ਹਨ। ਇਸੇ ਤਰ੍ਹਾਂ 2022 'ਚ 54,736 ਮਾਮਲੇ ਦਰਜ ਕੀਤੇ ਗਏ । ਇਨ੍ਹਾਂ ’ਚੋਂ 31,183 ਮਰਦ ਅਤੇ 23,527 ਔਰਤਾਂ ਹਨ। ਇਸੇ ਤਰ੍ਹਾਂ 2021 ’ਚ ਕੁੱਲ 50,525 ਟੀ. ਬੀ. ਦੇ ਕੇਸ ਦਰਜ ਕੀਤੇ ਗਏ। ਇਨ੍ਹਾਂ ’ਚੋਂ 28,766 ਮਰਦ ਅਤੇ 21,726 ਔਰਤਾਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਸਾਡੇ ਸਮਾਜ ’ਚ ਜ਼ਿਆਦਾਤਰ ਮਰਦਾਂ ਨੂੰ ਰੋਜ਼ੀ-ਰੋਟੀ ਕਮਾਉਣ ਲਈ ਘਰ ਤੋਂ ਬਾਹਰ ਜਾਣਾ ਪੈਂਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 22 ਤਾਰੀਖ਼ ਨੂੰ ਪੈਟਰੋਲ ਪੰਪ ਬੰਦ ਹੋਣਗੇ ਜਾਂ ਨਹੀਂ! ਜਾਣੋ ਕੀ ਹੈ ਡੀਲਰਾਂ ਦਾ ਨਵਾਂ ਪਲਾਨ
ਇਸ ਲਈ ਉਹ ਬਾਹਰੀ ਸੰਪਰਕ ’ਚ ਜ਼ਿਆਦਾ ਆਉਂਦੇ ਹਨ। ਇਸ ਦੇ ਨਾਲ ਹੀ ਤੰਬਾਕੂ ਅਤੇ ਸ਼ਰਾਬ ਆਦਿ ਆਦਤਾਂ ਵਰਗੇ ਵੀ ਕੁੱਝ ਕਾਰਨ ਹਨ, ਜਿਨ੍ਹਾਂ ਕਾਰਨ ਔਰਤਾਂ ਦੇ ਮੁਕਾਬਲੇ ਮਰਦ ਟੀ. ਬੀ. ਦੇ ਜ਼ਿਆਦਾ ਸ਼ਿਕਾਰ ਹੁੰਦੇ ਹਨ। ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਜੇ ਟੀ. ਬੀ. ਦੀ ਸ਼ੁਰੂਆਤ ਮੌਕੇ ਇਲਾਜ ਸ਼ੁਰੂ ਕਰ ਦਿੱਤਾ ਜਾਵੇ ਤਾਂ ਇਸ ਨਾਲ ਦੂਜਿਆਂ ਨੂੰ ਇਨਫੈਕਸ਼ਨ ਦਾ ਖ਼ਤਰਾ ਘੱਟ ਜਾਂਦਾ ਹੈ। ਇਸ ਲਈ ਟੀ. ਬੀ. ਦੇ ਲੱਛਣਾਂ ਨੂੰ ਕਦੇ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ। ਪੰਜਾਬ ’ਚ ਟੀ. ਬੀ. ਦੀ ਰੋਕਥਾਮ ਲਈ ਸਿਹਤ ਵਿਭਾਗ ਵਲੋਂ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਕਾਰਨ ਸਿਹਤ ਵਿਭਾਗ ਵਲੋਂ ਟੈਸਟਿੰਗ ਦੁੱਗਣੀ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ’ਚ ਵੀ ਨਜ਼ਰ ਰੱਖੀ ਜਾ ਰਹੀ ਹੈ। ਟੈਸਟਿੰਗ ਵੱਧਣ ਨਾਲ ਸਿਹਤ ਵਿਭਾਗ ਨੂੰ ਸਾਰੇ ਇਲਾਕਿਆਂ ’ਚ ਪਹੁੰਚਣ ’ਚ ਮਦਦ ਮਿਲ ਰਹੀ ਹੈ।
ਇਹ ਵੀ ਪੜ੍ਹੋ : ਕਿਸਾਨਾਂ ਨੇ ਤੜਕੇ ਸਵੇਰੇ ਫਰੀ ਕਰਵਾਇਆ ਘੁਲਾਲ ਟੋਲ ਪਲਾਜ਼ਾ, 22 ਤਾਰੀਖ਼ ਤੱਕ ਨਹੀਂ ਲੱਗੇਗਾ ਟੋਲ ਟੈਕਸ
ਘੱਟ ਜਾਂਦੀ ਹੈ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ
ਪੰਜਾਬ ਸਿਹਤ ਵਿਭਾਗ ਦੇ ਅਧਿਕਾਰੀ ਡਾ. ਰਾਜੇਸ਼ ਭਾਸਕਰ ਨੇ ਟੀ. ਬੀ. ਦੇ ਲੱਛਣਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੀ. ਬੀ. ਦੇ ਮਰੀਜ਼ ਨੂੰ ਪਹਿਲਾਂ ਘੱਟ ਅਤੇ ਬਾਅਦ ’ਚ ਤੇਜ਼ ਬੁਖ਼ਾਰ ਹੋਣ ਲੱਗਦਾ ਹੈ। ਇਸ ਤੋਂ ਇਲਾਵਾ ਜ਼ਿਆਦਾ ਪਸੀਨਾ ਆਉਣਾ ਵੀ ਟੀ. ਬੀ. ਦਾ ਲੱਛਣ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਟੀ. ਬੀ. ਸਭ ਤੋਂ ਵੱਧ ਫੇਫੜਿਆਂ ਨੂੰ ਪ੍ਰਭਾਵਿਤ ਕਰਦੀ ਹੈ। ਵਾਰ-ਵਾਰ ਖੰਘ ਆਉਣਾ ਟੀ. ਬੀ. ਦਾ ਸ਼ੁਰੂਆਤੀ ਲੱਛਣ ਹੈ। ਇਸ ਤੋਂ ਇਲਾਵਾ ਮਰੀਜ਼ ਨੂੰ ਥਕਾਵਟ ਜ਼ਿਆਦਾ ਮਹਿਸੂਸ ਹੁੰਦੀ ਹੈ। ਮਰੀਜ਼ਾਂ ’ਚ ਬਿਮਾਰੀ ਨਾਲ ਲੜਨ ਦੀ ਸਮਰੱਥਾ ਘੱਟ ਜਾਂਦੀ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8