ਕਿਸਾਨ ਸ਼ੁਭਕਰਨ ਦੀ ਪੋਸਟ ਮਾਰਟਮ ਰਿਪੋਰਟ ’ਚ ਹੈਰਾਨ ਕਰ ਦੇਣ ਵਾਲਾ ਖ਼ੁਲਾਸਾ
Thursday, Mar 07, 2024 - 06:39 PM (IST)
ਪਟਿਆਲਾ : ਪਟਿਆਲਾ ਜ਼ਿਲ੍ਹੇ ਦੀ ਪਾਤੜਾਂ ਤਹਿਸੀਲ ’ਚ ਪੰਜਾਬ ਹਰਿਆਣਾ ਦੀ ਹੱਦ ’ਤੇ 21 ਫਰਵਰੀ 2024 ਨੂੰ ਸਿਰ ’ਚ ਗੋਲ਼ੀ ਲੱਗਣ ਕਾਰਨ ਸ਼ਹੀਦ ਹੋਏ 22 ਸਾਲਾ ਕਿਸਾਨ ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇਹ ਦਾ ਪੋਸਟ ਮਾਰਟਮ ਭਾਵੇਂ 29 ਫਰਵਰੀ ਦੀ ਰਾਤ ਨੂੰ ਕਰ ਦਿੱਤਾ ਗਿਆ ਸੀ ਪਰ ਹੁਣ ਉਸ ਦੀ ਪੋਸਟਮਾਰਟਮ ਦੀ ਰਿਪੋਰਟ ਸਾਹਮਣੇ ਆਈ ਹੈ। ਪੋਸਟਮਾਰਟਮ ਤੋਂ ਇਹ ਗੱਲ ਸਾਫ਼ ਹੋ ਗਈ ਹੈ ਕਿ ਸ਼ੁਭਕਰਨ ਦੀ ਮੌਤ ਦਾ ਕਾਰਨ ਰਬੜ ਦੀ ਗੋਲ਼ੀ ਨਹੀਂ ਸੀ ਕਿਉਂਕਿ ਉਸ ਦੇ ਸਿਰ ਵਿਚੋਂ ਧਾਤ ਦੇ ਕਈ ਛੱਰ੍ਹੇ ਮਿਲੇ ਹਨ ਜਦੋਂ ਕਿ ਰਬੜ ਦੀ ਗੋਲ਼ੀ ’ਚ ਇਹ ਨਹੀਂ ਹੁੰਦੇ। ਸੂਤਰਾਂ ਮੁਤਾਬਿਕ ਸ਼ੁਭਕਰਨ ਦੇ ਪੋਸਟਮਾਰਟਮ ਦੀ ਰਿਪੋਰਟ ’ਚ ਮੌਤ ਦਾ ਕਾਰਨ ‘ਗੰਨ ਇੰਜਰੀ’ ਦਰਸਾਇਆ ਗਿਆ ਹੈ। ਰਿਪੋਰਟ ’ਚ ਇਹ ਵੀ ਜ਼ਿਕਰ ਹੈ ਕਿ ਉਸ ਦੇ ਸਿਰ ਵਿਚੋਂ ਮਿਲੇ ਛੱਰ੍ਹੇ ਧਾਤ ਦੇ ਹਨ। ਰਿਪੋਰਟ ਇਹ ਵੀ ਦੱਸਦੀ ਹੈ ਕਿ ਨੌਜਵਾਨ ਦੀ ਮੌਤ ਮੌਕੇ ’ਤੇ ਹੀ ਹੋ ਗਈ ਸੀ।
ਇਹ ਵੀ ਪੜ੍ਹੋ : ਮਲੋਟ : ਗੋਲ਼ੀ ਵੱਜਦਿਆਂ ਲਹੂ-ਲੁਹਾਨ ਹੋ ਜ਼ਮੀਨ ’ਤੇ ਡਿੱਗਾ ਨੌਜਵਾਨ, ਦੇਖਦਿਆਂ-ਦੇਖਦਿਆਂ ਹੋ ਗਈ ਮੌਤ
ਦੱਸਣਯੋਗ ਹੈ ਕਿ ਰਾਜਿੰਦਰਾ ਹਸਪਤਾਲ ਵੱਲੋਂ ਪੋਸਟਮਾਰਟਮ ਰਿਪੋਰਟ ਛੱਰ੍ਹਿਆਂ ਸਮੇਤ ਸਥਾਨਕ ਪੁਲਸ ਨੂੰ ਸੌਂਪ ਦਿਤੀ ਗਈ ਹੈ। ਇਹ ਛੱਰ੍ਹੇ ਆਖਰ ਕਿਹੜੇ ਹਥਿਆਰ ਦੇ ਹਨ, ਇਸ ਸਬੰਧੀ ਸਥਿਤੀ ਸਪੱਸ਼ਟ ਕਰਨ ਦਾ ਅਧਿਕਾਰ ਹੁਣ ਪੁਲਸ ਦਾ ਹੈ। ਅਜਿਹੀ ਸਮੱਗਰੀ ਨੂੰ ਜਾਂਚ ਲਈ ਫਿਲੌਰ ਅਕੈਡਮੀ ਜਾਂ ਮੋਹਾਲੀ ਸਥਿਤ ਸੂਬਾਈ ਲੈਬ ਵਿਚ ਭੇਜਿਆ ਜਾਂਦਾ ਹੈ। ਇਨ੍ਹਾਂ ਛੱਰ੍ਹਿਆਂ ਦੇ ਡਾਇਆਮੀਟਰ ਦਾ ਪਤਾ ਲੱਗਣ ’ਤੇ ਹੀ ਅਧਿਕਾਰਤ ਤੌਰ ’ਤੇ ਸਪੱਸ਼ਟ ਹੋਵੇਗਾ ਕਿ ਇਹ ਛੱਰ੍ਹੇ ਕਿਹੜੀ ਗੰਨ ਦੇ ਹਨ।
ਇਹ ਵੀ ਪੜ੍ਹੋ : ਪੰਜਾਬ ’ਚ ਫਿਰ ਵੱਡੀ ਵਾਰਦਾਤ, ਆਸਟ੍ਰੇਲੀਆ ਤੋਂ ਆਏ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8