ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ, ਸੀਨੀਅਰ ਆਗੂ ਹਰਦੀਪ ਕਲੇਰ ਭਾਜਪਾ ’ਚ ਹੋਏ ਸ਼ਾਮਿਲ

Friday, Jan 28, 2022 - 07:39 PM (IST)

ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ, ਸੀਨੀਅਰ ਆਗੂ ਹਰਦੀਪ ਕਲੇਰ ਭਾਜਪਾ ’ਚ ਹੋਏ ਸ਼ਾਮਿਲ

ਪਠਾਨਕੋਟ (ਸ਼ਾਰਦਾ)-ਹਲਕਾ ਸੁਜਾਨਪੁਰ ’ਚ ਉਸ ਸਮੇਂ ਚੋਣ ਮਾਹੌਲ ਬਦਲ ਗਿਆ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰਦੀਪ ਸਿੰਘ ਲਮੀਨੀ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ ’ਚ ਸ਼ਾਮਿਲ ਹੋ ਗਏ | ਪਿਛਲੇ ਦਿਨੀਂ ਜਲੰਧਰ ’ਚ ਕਰਵਾਏ ਗਏ ਪ੍ਰੋਗਰਾਮ ਦੌਰਾਨ ਸੂਬਾਈ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਨਿਰਦੇਸ਼ਾਂ ਅਨੁਸਾਰ ਉਨ੍ਹਾਂ ਨੂੰ ਪਾਰਟੀ ਦਾ ਸਿਰੋਪਾ ਭੇਟ ਕਰ ਕੇ ਭਾਜਪਾ ’ਚ ਸ਼ਾਮਲ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਪੰਜਾਬ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਰਾਕੇਸ਼ ਸ਼ਰਮਾ, ਵਿਧਾਇਕ ਦਿਨੇਸ਼ ਸਿੰਘ ਬੱਬੂ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਦੱਸਣਯੋਗ ਹੈ ਕਿ ਹਰਦੀਪ ਸਿੰਘ ਕਲੇਰ ਸੁਜਾਨਪੁਰ ਤੋਂ ਅਕਾਲੀ ਦਲ ਦੀ ਸੀਟ ’ਤੇ ਚੋਣ ਲੜ ਚੁੱਕੇ ਹਨ, ਉਥੇ ਹੀ  ਤਿੰਨ ਵਾਰ ਉਹ ਜ਼ਿਲ੍ਹਾ ਪ੍ਰਧਾਨ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੀ ਰਹਿ ਚੁੱਕੇ ਹਨ। ਉਨ੍ਹਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਮੌਜੂਦਾ ਸਮੇਂ ’ਚ ਸੁਜਾਨਪੁਰ ਹਲਕੇ ਦੀਆਂ ਚੋਣ ਸਰਗਰਮੀਆਂ ਭਾਜਪਾ ਦੇ ਉਮੀਦਵਾਰ ਦਿਨੇਸ਼ ਸਿੰਘ ਬੱਬੂ ਦੇ ਹੱਕ ’ਚ ਹੋ ਗਈਆਂ ਹਨ ਕਿਉਂਕਿ ਉਹ ਵੱਡੇ ਪੱਧਰ ’ਤੇ ਕਿਸਾਨਾਂ ਦੀ ਵੀ ਅਗਵਾਈ ਕਰਦੇ ਹਨ।

ਭਾਜਪਾ ਪਾਰਟੀ ਵੱਲੋਂ ਕਿਸਾਨ ਹਿੱਤਾਂ ਦੇ ਮੱਦੇਨਜ਼ਰ ਜੋ ਫ਼ੈਸਲੇ ਲਏ ਗਏ ਹਨ, ਉਸ ਨਾਲ ਕਿਸਾਨ ਖੁਸ਼ ਹੋਏ ਹਨ ਅਤੇ ਉਹ ਵਿਸ਼ਵਾਸ ਦਿਵਾਉਂਦੇ ਹਨ ਕਿ ਹਲਕਾ ਸੁਜਾਨਪੁਰ ਦੇ ਨਾਲ-ਨਾਲ ਪਠਾਨਕੋਟ ਅਤੇ ਭੋਆ ਤੇ ਪੂਰੇ ਪੰਜਾਬ ’ਚ ਵੀ ਭਾਜਪਾ ਵੱਡੀ ਗਿਣਤੀ ਵੋਟਾਂ ਨਾਲ ਸੀਟ ਜਿੱਤ ਕੇ ਆਪਣੀ ਸਰਕਾਰ ਬਣਾਉਣ ਜਾ ਰਹੀ ਹੈ। ਪੰਜਾਬ ਭਾਜਪਾ ਦੇ ਅਹੁਦੇਦਾਰ ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਕਾਲੀ ਦਲ ਛੱਡ ਕੇ ਹਰਦੀਪ ਸਿੰਘ ਕਲੇਰ ਦੇ ਭਾਜਪਾ ’ਚ ਸ਼ਾਮਲ ਹੋਣ ਕਾਰਨ ਸੁਜਾਨਪੁਰ ਇਲਾਕੇ ’ਚ ਸਿਆਸੀ ਸਰਗਰਮੀਆਂ ਭਾਜਪਾ ਦੇ ਹੱਕ ’ਚ ਹੋ ਗਈਆਂ ਹਨ। ਭਾਜਪਾ ਪਾਰਟੀ ਪੰਜਾਬ ’ਚ ਅਮਨ, ਸ਼ਾਂਤੀ ਅਤੇ ਵਿਕਾਸ ਦੇ ਹਿੱਤ ਲਈ ਚੋਣਾਂ ਲੜ ਰਹੀ ਹੈ, ਜਿਸ ’ਚ ਉਨ੍ਹਾਂ ਨੂੰ ਪੰਜਾਬ ਵਾਸੀਆਂ ਦਾ ਵੀ ਭਰਪੂਰ ਸਮਰਥਨ ਮਿਲ ਰਿਹਾ ਹੈ।
 


author

Manoj

Content Editor

Related News