25 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ’ਚ ਐੱਸ.ਐੱਚ.ਓ. ਗਿ੍ਫਤਾਰ

Thursday, Nov 28, 2019 - 03:00 PM (IST)

25 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ’ਚ ਐੱਸ.ਐੱਚ.ਓ. ਗਿ੍ਫਤਾਰ

ਪਟਿਆਲਾ (ਬਲਜਿੰਦਰ) - ਵਿਜੀਲੈਂਸ ਬਿਊਰੋ ਪਟਿਆਲਾ ਦੀ ਟੀਮ ਨੇ ਐੱਸ.ਐੱਚ.ਓ. ਅਮਿ੍ਤਪਾਲ ਸਿੰਘ ਨੂੰ 25 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ’ਚ ਰੰਗੇ ਹੱਥੀਂ ਗਿ੍ਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਨਾਭਾ ਭਾਦਸੋਂ ਦੇ ਪਿੰਡ ਚਾਸਵਾਸ ’ਚ 4 ਮਹੀਨੇ ਪਹਿਲਾਂ ਰਵਨੀਤ ਸਿੰਘ ਨਾਂ ਦੇ ਇਕ ਵਿਅਕਤੀ ਦਾ ਗੁਆਂਢ ’ਚ ਰਹਿ ਰਹੇ ਵਿਅਕਤੀ ਨਾਲ ਲੜਾਈ-ਝਗੜਾ ਹੋ ਗਿਆ ਸੀ। ਇਸ ਮੌਕੇ ਰਵਨੀਤ ਦੀ ਮਾਤਾ ਦੀ ਲੱਤ ਟੁੱਟ ਗਈ ਸੀ। ਮਾਮਲੇ ਦੇ ਸਬੰਧ ’ਚ ਚਾਲਾਨ ਪੇਸ਼ ਕਰਨ ਦੇ ਦੋਸ਼ ’ਚ ਅਮਿ੍ਤਪਾਲ ਨੇ ਰਵਨੀਤ ਤੋਂ 25 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ। ਇਸ ਸੂਚਨਾ ਦੇ ਆਧਾਰ ’ਤੇ ਵਿਜੀਲੈਂਸ ਬਿਊਰੋ ਦੀ ਟੀਮ ਨੇ ਪਟਿਆਲਾ ਦੇ ਕੋਲਬਿਆ ਏਸੀਆ ਹਸਪਤਾਲ ਦੇ ਬਾਹਰ ਰਿਸ਼ਵਤ ਲੈਣ ਦੇ ਦੋਸ਼ ’ਚ ਐੱਸ.ਐੱਚ.ਓ. ਨੂੰ ਗਿ੍ਫਤਾਰ ਕਰ ਲਿਆ।


author

rajwinder kaur

Content Editor

Related News