ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮੁੱਖ ਗਵਾਹ SHO ਅੰਗਰੇਜ ਸਿੰਘ ਦਾ ਦਿਹਾਂਤ, ਪੇਸ਼ੀ ਵਾਲੇ ਦਿਨ ਹੀ ਹੋਈ ਮੌਤ

Saturday, May 24, 2025 - 12:22 PM (IST)

ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮੁੱਖ ਗਵਾਹ SHO ਅੰਗਰੇਜ ਸਿੰਘ ਦਾ ਦਿਹਾਂਤ, ਪੇਸ਼ੀ ਵਾਲੇ ਦਿਨ ਹੀ ਹੋਈ ਮੌਤ

ਮਾਨਸਾ (ਸੰਦੀਪ ਮਿੱਤਲ): ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਗਵਾਹ ਉਸ ਵੇਲੇ ਦੇ ਥਾਣਾ ਸਿਟੀ-1 ਮਾਨਸਾ ਦੇ ਮੁਖੀ ਅੰਗਰੇਜ ਸਿੰਘ ਦਾ ਲੰਘੀ 23 ਮਈ ਦੀ ਰਾਤ ਨੂੰ ਲੁਧਿਆਣਾ ਦੇ ਇਕ ਹਸਪਤਾਲ ਵਿਖੇ ਦੇਹਾਂਤ ਹੋ ਗਿਆ ਹੈ। ਉਹ ਕਰੀਬ ਦੋ ਵਰ੍ਹੇ ਪਹਿਲਾਂ ਆਪਣੀ ਨੌਕਰੀ ਤੋਂ ਸੇਵਾਮੁਕਤ ਹੋ ਚੁੱਕੇ ਸਨ ਤੇ ਅੱਜਕਲ੍ਹ ਕਿਸੇ ਗੰਭੀਰ ਬੀਮਾਰੀ ਤੋਂ ਪੀੜਤ ਸਨ। ਜਦੋਂ ਗਾਇਕ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਪਿੰਡ ਜਵਾਹਰਕੇ ਵਿਖੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਉਸ ਵੇਲੇ ਅੰਗਰੇਜ ਸਿੰਘ ਬਤੌਰ ਐੱਸ.ਐੱਚ.ਓ. ਥਾਣਾ ਸਿਟੀ-1 ਮਾਨਸਾ ਵਿਖੇ ਤਾਇਨਾਤ ਸਨ।    

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਜ਼ਮੀਨਾਂ ਦੀ ਰਜਿਸਟਰੀ ਕਰਵਾਉਣ ਵਾਲਿਆਂ ਲਈ ਵੱਡੀ ਖ਼ਬਰ! ਅੱਜ ਤੋਂ...                         

ਸੇਵਾਮੁਕਤ ਹੋਣ ਉਪਰੰਤ ਅੰਗਰੇਜ ਸਿੰਘ ਬੀਮਾਰ ਚੱਲਦੇ ਆ ਰਹੇ ਸਨ। ਉਹ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਚ ਮੁੱਖ ਗਵਾਹਾਂ ਚੋ ਇਕ ਸਨ। ਲੰਘੀ 23 ਮਈ ਨੂੰ ਉਨ੍ਹਾਂ ਦੀ ਕਤਲ ਮਾਮਲੇ ਚ ਮਾਨਸਾ ਅਦਾਲਤ ਚ ਪੇਸ਼ੀ ਸੀ ਤੇ ਮਾਨਯੋਗ ਅਦਾਲਤ ਨੇ ਉਨ੍ਹਾਂ ਨੂੰ ਅਗਲੀ ਪੇਸ਼ੀ ਲਈ 4 ਜੁਲਾਈ ਨੂੰ ਮੁੜ ਬੁਲਾਇਆ ਸੀ, ਪਰ 23 ਮਈ ਦੀ ਰਾਤ ਨੂੰ ਹੀ ਅੰਗਰੇਜ ਸਿੰਘ ਦਾ ਦੇਹਾਂਤ ਹੋ ਗਿਆ। ਉਹ ਮਾਨਸਾ ਸ਼ਹਿਰ ਦੀ ਪ੍ਰੋਫੈਸਰ ਕਾਲੌਨੀ ਵਿਖੇ ਰਹਿੰਦੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News