''ਕੁੰਭਕਰਨ'' ਦੀ ਰਾਹ ''ਤੇ ਨਾ ਚੱਲਣ ਕੈਪਟਨ: ਕਟਾਰੀਆ

03/05/2018 6:31:32 PM

ਕਪੂਰਥਲਾ (ਜ.ਬ)— ਸ਼ਿਵ ਸੈਨਾ (ਬਾਲ ਠਾਕਰੇ) ਪੰਜਾਬ ਦੇ ਸੀਨੀਅਰ ਆਗੂ ਜਗਦੀਸ਼ ਕਟਾਰੀਆ ਨੇ ਪੰਜਾਬ 'ਚ ਸੱਤਾਧਾਰੀ ਕਾਂਗਰਸ ਦੀ ਪੰਜਾਬ ਅਤੇ ਲੋਕਹਿੱਤ 'ਚ ਖਾਸ ਕਰਕੇ ਗਰੀਬਾਂ ਦੇ ਪ੍ਰਤੀ ਕਥਿਤ ਘਟੀਆ ਕਾਰਜਸ਼ੈਲੀ 'ਤੇ ਤਿੱਖੀ ਪ੍ਰਤੀਕਿਰਿਆ ਵਿਅਕਤ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਕੁੰਭਕਰਨ' ਦੀ ਰਾਹ 'ਤੇ ਨਾ ਚੱਲੇ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਕੈਪਟਨ ਪੰਜਾਬ ਦੇ ਸਿਆਸੀ, ਸ਼ਾਸਕੀਏ ਅਤੇ ਪ੍ਰਸ਼ਾਸਨਿਕ ਢਾਂਚੇ 'ਚ ਸੁਧਾਰ ਕਰਨ, ਭ੍ਰਿਸ਼ਟਾਚਾਰ, ਰਿਸ਼ਵਤਖੋਰੀ, ਮਹਿੰਗਾਈ, ਬੇਰੋਜ਼ਗਾਰੀ ਅਤੇ ਅਪਰਾਧਾਂ ਨੂੰ ਰੋਕਣ 'ਤੇ ਪੰਜਾਬ ਨੂੰ ਵਿਕਾਸ ਦੀ ਪਟੜੀ 'ਤੇ ਲਿਆਉਣ 'ਚ ਕਥਿਤ ਕਾਗਜ਼ੀ ਪਹਿਲਵਾਨ ਸਿੱਧ ਹੋਏ ਹਨ। 
ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਦਾ ਇਕ ਸਾਲ ਦਾ ਰਿਪੋਰਟ ਕਾਰਡ ਵੀ ਗਰੀਬਾਂ ਦੇ ਪ੍ਰਤੀ ਇਕ ਸੋਗ ਪੱਤਰ ਤੋਂ ਵੱਧ ਕੁਝ ਵੀ ਨਹੀਂ ਹੈ। ਜਗਦੀਸ਼ ਕਟਾਰੀਆ ਨੇ ਚੇਤਾਵਨੀ ਭਰੇ ਸ਼ਬਦਾਂ 'ਚ ਕਿਹਾ ਕਿ ਕੈਪਟਨ ਐਂਡ ਕੰਪਨੀ ਨੂੰ ਨਿੱਜੀ ਸਵਾਰਥਾਂ ਨੂੰ ਤੁਰੰਤ ਤਿਆਗ ਕੇ ਆਪਣਾ ਪੂਰਾ ਧਿਆਨ ਲੋਕਾਂ ਦੀਆਂ ਸਰਕਾਰ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਅਤੇ ਪੰਜਾਬ ਨੂੰ ਪ੍ਰਗਤੀਸ਼ੀਲ ਤੇ ਖੁਸ਼ਹਾਲ ਬਣਾਉਣ 'ਚ ਲਗਾਉਣਾ ਚਾਹੀਦਾ ਹੈ।


Related News