ਸ਼ਿਵ ਸੈਨਾ ਵੱਲੋਂ ਟੋਲ ਪਲਾਜ਼ਾ ''ਤੇ ਮੁਜ਼ਾਹਰਾ
Sunday, Sep 17, 2017 - 04:26 AM (IST)
ਮੁਕੇਰੀਆਂ, (ਨਾਗਲਾ)- ਸ਼ਿਵ ਸੈਨਾ (ਪੰਜਾਬ) ਦੇ ਜਨਰਲ ਸਕੱਤਰ ਕਮਲਦੀਪ ਬੰਟੀ ਦੀ ਅਗਵਾਈ ਵਿਚ ਮੁਕੇਰੀਆਂ ਨਜ਼ਦੀਕ ਪੈਂਦੇ ਮਾਨਸਰ ਟੋਲ ਪਲਾਜ਼ਾ ਵਿਖੇ ਪ੍ਰਬੰਧਕਾਂ ਵੱਲੋਂ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਦੇ ਵਿਰੋਧ 'ਚ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਮੌਜੂਦ ਵੱਖ-ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ 'ਚ ਟੋਲ ਪਲਾਜ਼ਾ 'ਤੇ ਕੀਤੀ ਜਾ ਰਹੀ ਅੱਪ-ਡਾਊਨ ਦੀ ਪਰਚੀ ਦੀ ਥਾਂ 12 ਘੰਟੇ ਅਤੇ 24 ਘੰਟੇ ਸਮਾਂ-ਹੱਦ ਵਾਲੀ ਪਰਚੀ ਦੀ ਵਿਵਸਥਾ ਕੀਤੇ ਜਾਣ, ਧਾਰਮਿਕ ਯਾਤਰਾ 'ਤੇ ਜਾ ਰਹੇ ਯਾਤਰੀਆਂ ਦੇ ਨਾਲ-ਨਾਲ ਲੋਕਲ ਏਰੀਆ 'ਚ ਰਹਿੰਦੇ ਲੋਕਾਂ ਦੀ ਪਰਚੀ ਮੁਆਫ਼
ਕਰਨ, ਟੋਲ ਖਿੜਕੀ 'ਤੇ ਲੜਕੀਆਂ ਦੀ ਥਾਂ ਲੜਕੇ ਰੱਖਣ ਅਤੇ ਯੂ. ਪੀ. ਤੇ ਬਿਹਾਰ ਦੀ ਥਾਂ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਮੰਗ ਕੀਤੀ ਗਈ। ਧਰਨਾਕਾਰੀਆਂ ਨੇ ਕੱਢੇ ਟੋਲ ਕਰਮਚਾਰੀਆਂ ਨੂੰ ਵੀ ਮੁੜ ਰੱਖਣ ਦੀ ਮੰਗ ਕੀਤੀ।
