ਲੁਧਿਆਣਾ : ਸ਼ਿਵ ਸੈਨਾ ਵੱਲੋਂ ਧਰਨੇ ਦੀ ਚਿਤਾਵਨੀ, ਕਾਂਗਰਸੀ ਆਗੂ ਨੇ ਮੰਗਾਂ ਨੂੰ ਮੰਨਿਆ ਜਾਇਜ਼

Saturday, May 30, 2020 - 03:56 PM (IST)

ਲੁਧਿਆਣਾ (ਨਰਿੰਦਰ) : ਲੁਧਿਆਣਾ 'ਚ ਸ਼ਨੀਵਾਰ ਨੂੰ ਸ਼ਿਵ ਸੈਨਾ ਪੰਜਾਬ ਵੱਲੋਂ ਬਿਜਲੀ ਦੇ ਬਿੱਲਾਂ ਅਤੇ ਸਕੂਲਾਂ ਦੀਆਂ ਫੀਸਾਂ ਨੂੰ ਲੈ ਕੇ ਕਾਂਗਰਸ ਦੇ ਵਿਧਾਇਕ ਸੁਰਿੰਦਰ ਡਾਬਰ ਦੇ ਘਰ ਦਾ ਘਿਰਾਅ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ 'ਚ ਸਕੂਲੀ ਬੱਚਿਆਂ ਦੇ ਮਾਪੇ ਵੀ ਉਨ੍ਹਾਂ ਨਾਲ ਮੌਜੂਦ ਰਹੇ। ਸ਼ਿਵ ਸੈਨਾ ਦੇ ਪ੍ਰਧਾਨ ਰਾਜੀਵ ਟੰਡਨ ਦੀ ਅਗਵਾਈ 'ਚ ਧਰਨੇ ਦਿੰਦਿਆਂ ਉਨ੍ਹਾਂ ਕਿਹਾ ਕਿ ਅੱਜ ਫੈਕਟਰੀਆਂ ਬੰਦ ਹਨ ਅਤੇ ਕੰਮ-ਕਾਰ ਠੱਪ ਪਏ ਹਨ ਤਾਂ ਬਿਜਲੀ ਦੇ ਬਿੱਲ ਅਤੇ ਸਕੂਲਾਂ ਦੀਆਂ ਫੀਸਾ ਸਰਕਾਰ ਕਿਸ ਮੂੰਹ ਨਾਲ ਵਸੂਲ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਹ ਧਰਨੇ ਦੇਣਗੇ।

ਇਹ ਵੀ ਪੜ੍ਹੋ : ਕੋਰੋਨਾ ਤਾਲਾਬੰਦੀ : PGI 'ਚ ਨਹੀਂ ਹੋ ਸਕੇ 60 ਹਜ਼ਾਰ ਆਪਰੇਸ਼ਨ, ਦੇਖੇ ਗਏ ਸਿਰਫ ਅਮਰਜੈਂਸੀ ਮਰੀਜ਼

ਇਸ ਦੌਰਾਨ ਵਿਧਾਇਕ ਸੁਰਿੰਦਰ ਡਾਬਰ ਨੇ ਕਿਹਾ ਕਿ ਇਨ੍ਹਾਂ ਦੀਆਂ ਮੰਗਾਂ ਵਾਜ਼ਿਬ ਹਨ ਅਤੇ ਇਸ ਸਬੰਧੀ ਉਹ ਮੁੱਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸਲਾਹ-ਮਸ਼ਵਰਾ ਕਰਨਗੇ। ਰਾਜੀਵ ਟੰਡਨ ਨੇ ਕਿਹਾ ਕਿ ਅੱਜ ਹਰ ਵਰਗ ਪਰੇਸ਼ਾਨ ਹੈ। ਫੈਕਟਰੀਆਂ ਸਰਕਾਰ ਨੇ ਬੰਦ ਕਰਵਾ ਦਿੱਤੀਆਂ ਹਨ। ਉਨ੍ਹਾਂ ਕਿਹਾ ਹੈ ਕਿ ਸਰਕਾਰ ਨੇ ਕਿਸੇ ਨੂੰ ਦੁਆਨੀ ਤੱਕ ਨਹੀਂ ਦਿੱਤੀ, ਫਿਰ ਬਿਜਲੀ ਦੇ ਬਿੱਲ ਅਤੇ ਸਕੂਲ ਫੀਸਾਂ ਸਰਕਾਰ ਕਿਵੇਂ ਵਸੂਲ ਰਹੀ ਹੈ, ਜਦੋਂ ਕਿ ਸਰਕਾਰ ਨੇ ਹੀ ਲੋਕਾਂ ਨੂੰ ਘਰਾਂ 'ਚ ਰਹਿਣ ਲਈ ਕਿਹਾ ਹੈ। ਇਸ ਬਾਰੇ ਹਾਮੀ ਭਰਦਿਆਂ ਸੁਰਿੰਦਰ ਡਾਬਰ ਦਾ ਕਹਿਣਾ ਹੈ ਕਿ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਕਿ ਲੋਕ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਮੱਸਿਆਵਾਂ ਦਾ ਜ਼ਰੂਰ ਕੋਈ ਨਾ ਕੋਈ ਹੱਲ ਕੱਢਿਆ ਜਾਵੇਗਾ। 
ਇਹ ਵੀ ਪੜ੍ਹੋ : ਕੈਪਟਨ ਦਾ ਐਲਾਨ, 'ਕਿਸਾਨਾਂ ਨੂੰ ਮਿਲਦੀ ਮੁਫਤ ਬਿਜਲੀ ਕਿਸੇ ਵੀ ਕੀਮਤ 'ਤੇ ਬੰਦ ਨਹੀਂ ਹੋਵੇਗੀ'
      


Babita

Content Editor

Related News