ਮੋਗਾ : ਕਤਲ ਕੀਤੇ ਕੱਪੜਾ ਵਪਾਰੀ ਦੇ ਘਰ ਦੁੱਖ ਸਾਂਝਾ ਕਰਨ ਪੁੱਜੇ ਸ਼ਿਵ ਸੈਨਾ ਪ੍ਰਧਾਨ

Thursday, Jul 16, 2020 - 03:23 PM (IST)

ਮੋਗਾ : ਕਤਲ ਕੀਤੇ ਕੱਪੜਾ ਵਪਾਰੀ ਦੇ ਘਰ ਦੁੱਖ ਸਾਂਝਾ ਕਰਨ ਪੁੱਜੇ ਸ਼ਿਵ ਸੈਨਾ ਪ੍ਰਧਾਨ

ਮੋਗਾ (ਵਿਪਨ) : ਮੋਗਾ 'ਚ ਬੀਤੇ ਮੰਗਲਵਾਰ ਸੁਪਰ ਸ਼ਾਈਨ ਸ਼ੋਅਰੂਮ ਦੇ ਮਾਲਕ ਦਰਸ਼ਨ ਸਿੰਘ ਦੇ ਨੌਜਵਾਨ ਪੁੱਤਰ ਅਤੇ ਕੱਪੜਾ ਵਪਾਰੀ ਤੇਜਿੰਦਰ ਸਿੰਘ ਉਰਫ ਪਿੰਕਾ ਦਾ ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਵੀਰਵਾਰ ਨੂੰ ਸ਼ਿਵ ਸੈਨਾ ਹਿੰਦੋਸਤਾਨ ਦੇ ਸੁਪਰੀਮੋ ਪਵਨ ਗੁਪਤਾ ਮ੍ਰਿਤਕ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੁੱਜੇ ਅਤੇ ਪਰਿਵਾਰ ਨਾਲ ਹਮਦਰਦੀ ਜ਼ਾਹਰ ਕੀਤੀ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹੈਰਾਨੀ ਇਸ ਗੱਲ ਦੀ ਹੈ ਕਿ ਇੰਨੀ ਵੱਡੀ ਘਟਨਾ ਹੋ ਗਈ ਪਰ ਪੁਲਸ ਨੇ ਅਜੇ ਤੱਕ ਪਰਿਵਾਰ ਨੂੰ ਕੋਈ ਸੁਰੱਖਿਆ ਨਹੀਂ ਦਿੱਤੀ, ਜਦੋਂ ਕਿ ਇਸ ਘਟਨਾ ਦੀ ਫੇਸਬੁੱਕ 'ਤੇ ਜ਼ਿੰਮੇਵਾਰੀ ਲਈ ਗਈ ਹੈ। ਪਵਨ ਗੁਪਤਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ 'ਚ ਅਪਰਾਧੀ ਖੁੱਲ੍ਹੇਆਮ ਘੁੰਮ ਰਹੇ ਹਨ, ਜਿਸ ਕਾਰਨ ਪੁਲਸ ਨੂੰ ਸਖਤੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੁਲਸ ਨੂੰ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨੀ ਚਾਹੀਦੀ ਹੈ।
ਜ਼ਿਕਰਯੋਗ ਹੈ ਕਿ ਮੰਗਲਵਾਰ ਦੇਰ ਸ਼ਾਮ ਸੁਪਰ ਸ਼ਾਈਨ ਸ਼ੋਅਰੂਮ ਦੇ ਮਾਲਕ ਦਰਸ਼ਨ ਸਿੰਘ ਦੇ ਨੌਜਵਾਨ ਪੁੱਤਰ ਅਤੇ ਕੱਪੜਾ ਵਪਾਰੀ ਤੇਜਿੰਦਰ ਸਿੰਘ ਉਰਫ ਪਿੰਕਾ ਦਾ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੀ ਜ਼ਿੰਮੇਵਾਰੀ ਸੁੱਖਾ ਗਿੱਲ ਲੰਮਾ ਨਾਮਕ ਨੌਜਵਾਨ ਨੇ ਫੇਸਬੁੱਕ 'ਤੇ ਲਈ ਸੀ ਪਰ ਪੁਲਸ ਅਜੇ ਤੱਕ ਇਸ ਗੱਲ ਦਾ ਪਤਾ ਨਹੀਂ ਲਾ ਸਕੀ ਹੈ ਕਿ ਇਸ ਫੇਸਬੁੱਕ ਪੋਸਟ 'ਚ ਕਿੰਨੀ ਸੱਚਾਈ ਹੈ। ਇਸ ਘਟਨਾ ਕਾਰਨ ਮੋਗਾ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। 


author

Babita

Content Editor

Related News