ਸਰਕਾਰੀ ਗੱਡੀ ਨਾ ਮਿਲਣ ’ਤੇ ਸ਼ਿਵ ਸੈਨਾ ਆਗੂ ਨੇ ਪੁਲਸ ਕਰਮਚਾਰੀਆਂ ਨਾਲ ਕੀਤਾ ਦੁਰਵਿਹਾਰ
Sunday, May 23, 2021 - 02:25 PM (IST)
ਗੁਰਦਾਸਪੁਰ (ਸਰਬਜੀਤ) - ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਦੀਆਂ ਮੁਸ਼ਕਲਾਂ ਹੱਲ ਹੋਣ ਦਾ ਨਾਂ ਨਹੀਂ ਲੈ ਰਹੀਆਂ। ਹੁਣ ਇਕ ਹੋਰ ਤਾਜ਼ਾ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਸਰਕਾਰੀ ਗੱਡੀ ਨਾ ਮਿਲਣ ਕਰ ਕੇ ਸੋਨੀ ਇਕੱਲੇ ਹੀ ਕਿਤੇ ਸਕੂਟਰੀ ’ਤੇ ਜਾਣ ਦੀ ਜ਼ਿੱਦ ਕਰਦੇ ਹੋਏ ਪੁਲਸ ਕਰਮਚਾਰੀਆਂ ਨਾਲ ਬਹਿਸ ਕਰ ਰਹੇ ਹਨ। ਹਾਲਾਂਕਿ ਵੀਡੀਓ ’ਚ ਸਬ ਇੰਸਪੈਕਟਰ ਹਰਜੀਤ ਸਿੰਘ ਸੋਨੀ ਨੂੰ ਆਪਣੀ ਗੱਡੀ ’ਤੇ ਜਾਣ ਅਤੇ ਸਕਿਓਰਿਟੀ ਨਾਲ ਲਿਜਾਣ ਲਈ ਕਹਿੰਦੇ ਹੋਏ ਦਿਸ ਰਹੇ ਹਨ ਪਰ ਸੋਨੀ ਉਨ੍ਹਾਂ ਦੀ ਗੱਲ ਸੁਣਨ ਦੀ ਬਜਾਏ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ - ਅਰਬ ਦੇਸ਼ਾਂ ’ਚ ਮਰੇ 233 ਬਦਕਿਸਮਤ ਲੋਕਾਂ ਦੀਆਂ ਲਾਸ਼ਾਂ ਵਤਨ ਪਹੁੰਚਾ ਚੁੱਕੇ ਨੇ ‘ਡਾ.ਓਬਰਾਏ’, ਕੀਤੀ ਇਹ ‘ਅਪੀਲ’
ਇਸ ਸਬੰਧੀ ਸਬ ਇੰਸਪੈਕਟਰ ਹਰਜੀਤ ਸਿੰਘ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਹੀ ਸੋਨੀ ਵੱਲੋਂ ਨਸ਼ੇ ਦੀ ਹਾਲਤ ’ਚ ਸਰਕਾਰੀ ਬੁਲਟ ਪਰੂਫ ਗੱਡੀ ਲਿਜਾਣ ਤੋਂ ਬਾਅਦ ਗੱਡੀ ਪਲਟ ਗਈ ਸੀ। ਹੁਣ ਸੋਨੀ ਫਿਰ ਤੋਂ ਨਸ਼ੇ ਦੀ ਹਾਲਤ ’ਚ ਪੁਲਸ ਕਰਮਚਾਰੀਆਂ ਨਾਲ ਦੁਰਵਿਹਾਰ ਕਰਨ ਤੋਂ ਬਾਜ ਨਹੀਂ ਆ ਰਿਹਾ ਹੈ। ਸੋਨੀ ਵੱਲੋਂ ਕੀਤੇ ਜਾ ਰਹੇ ਇਸ ਤਰ੍ਹਾਂ ਦੇ ਵਿਹਾਰ ਦੀ ਸੂਚਨਾ ਸਮੇਂ-ਸਮੇਂ ’ਤੇ ਪੁਲਸ ਦੇ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆਂਦੀ ਜਾ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ - ਗ੍ਰੰਥੀ ਦੀ ਘਿਨੌਣੀ ਕਰਤੂਤ, ਬੱਚੀ ਨਾਲ ਕਰ ਰਿਹਾ ਸੀ ਅਸ਼ਲੀਲ ਹਰਕਤਾਂ, ਖੰਭੇ ਨਾਲ ਬੰਨ ਚਾੜ੍ਹਿਆ ਕੁਟਾਪਾ (ਵੀਡੀਓ)
ਇਸ ਸਬੰਧੀ ਐੱਸ. ਐੱਸ. ਪੀ ਗੁਰਦਾਸਪੁਰ ਡਾ. ਨਾਨਕ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਵੀਡੀਓ ਨੂੰ ਚੰਗੀ ਤਰ੍ਹਾਂ ਨਾਲ ਵੇਖਿਆ ਹੈ। ਜੋ ਕੁਝ ਹੋ ਰਿਹਾ ਹੈ, ਉਹ ਨਾ-ਕਾਬਿਲੇ ਬਰਦਾਰਸ਼ਤ ਹੈ। ਮੇਰੀ ਹਰਵਿੰਦਰ ਸੋਨੀ ਨੂੰ ਅਪੀਲ ਹੈ ਕਿ ਉਹ ਨਿਯਮਾਂ ਦੀ ਪਾਲਣਾ ਕਰਨ ਤੇ ਪੁਲਸ ਦਾ ਚੰਗਾ ਵਿਹਾਰ ਕਰਨ, ਨਹੀਂ ਤਾਂ ਸੋਨੀ ਖ਼ਿਲਾਫ਼ ਕਾਰਵਾਈ ਕਰਨ ਲਈ ਮਜਬੂਰ ਹੋਵਾਂਗੇ।
ਪੜ੍ਹੋ ਇਹ ਵੀ ਖ਼ਬਰ - ਨਸ਼ੇੜੀ ਪਤੀ ਤੋਂ ਤੰਗ ਆਈ ਪਤਨੀ, ਫੇਸਬੁੱਕ ’ਤੇ ਲਾਈਵ ਹੋ ਇੰਝ ਕੀਤੀ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼
ਸੋਨੀ ਨੇ ਨਾਕਾਰਿਆਂ ਦੋਸ਼ਾਂ ਨੂੰ
ਓਧਰ ਸੋਨੀ ਨੇ ਸਾਰੇ ਦੋਸ਼ਾਂ ਨੂੰ ਨਾਕਾਰਦਿਆਂ ਕਿਹਾ ਕਿ ਉਸ ਦੀ ਗੱਡੀ ਦੀ ਹਾਲਤ ਠੀਕ ਨਹੀਂ ਅਤੇ ਉਹ ਚੱਲਣ ਦੇ ਕਾਬਲ ਨਹੀਂ ਹੈ। ਜੇਕਰ ਮੈਨੂੰ ਕਿਤੇ ਐਮਰਜੈਂਸੀ ਜਾਣਾ ਹੋਵੇ ਤਾਂ ਸੰਤਰੀ ਨੂੰ ਸੂਚਿਤ ਕੀਤਾ ਜਾਂਦਾ ਹੈ ਤਾਂ ਉਹ ਤੁਰੰਤ ਸਾਰੇ ਗੈਰ-ਹਾਜ਼ਰ ਕਰਮਚਾਰੀਆਂ ਨੂੰ ਬੁਲਾ ਲੈਂਦਾ ਹਾਂ ਅਤੇ ਉਹ ਆ ਕੇ ਮੇਰੇ ਨਾਲ ਚੱਲਣ ਦੀ ਬਜਾਏ ਨਾਟਕ ਕਰਦੇ ਹਨ। ਇਸ ਸਬੰਧੀ ਐੱਸ. ਐੱਸ. ਪੀ. ਗੁਰਦਾਸਪੁਰ ਤੋਂ ਲਿਖਤੀ ਨਿਰਦੇਸ਼ ਮੰਗੇ ਹਨ ਕਿ ਮੈਨੂੰ ਕਿਸ ਗੱਲ ਦੀ ਮਨਾਹੀ ਹੈ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ : ਤੈਸ਼ ’ਚ ਆਏ ਨਿਹੰਗ ਸਿੰਘ ਨੇ ਕਿਰਪਾਨ ਨਾਲ ਵੱਢਿਆ ਸਾਬਕਾ ਕਾਂਗਰਸੀ ਸਰਪੰਚ ਦਾ ਗੁੱਟ